3 Hindus kidnapped in Pakistan News : ਪਾਕਿਸਤਾਨ ’ਚ 3 ਹਿੰਦੂ ਅਗਵਾ, ਵੀਡੀਉ ਜਾਰੀ ਕਰ ਪੁਲਿਸ ਨੂੰ ਦਿਤੀ ਧਮਕੀ
Published : Jan 10, 2025, 1:06 pm IST
Updated : Jan 10, 2025, 1:06 pm IST
SHARE ARTICLE
3 Hindus kidnapped in 'Pakistan', police threatened by releasing video Latest News in Punjabi
3 Hindus kidnapped in 'Pakistan', police threatened by releasing video Latest News in Punjabi

3 Hindus kidnapped in Pakistan News : ਸਾਥੀਆਂ ਨੂੰ ਰਿਹਾਅ ਕਰੋ ਨਹੀਂ ਤਾਂ ਤਿੰਨੇਂ ਹਿੰਦੂਆਂ ਨੂੰ ਮਾਰ ਦੇਵਾਂਗੇ : ਡਿਕੈਤ

3 Hindus kidnapped in 'Pakistan', police threatened by releasing video Latest News in Punjabi : ਪਾਕਿਸਤਾਨ ’ਚ ਲਾਹੌਰ ਦੇ ਪੰਜਾਬ ਸੂਬੇ 'ਚ ਤਿੰਨ ਹਿੰਦੂ ਨੌਜਵਾਨਾਂ ਨੂੰ ਅਗ਼ਵਾ ਕੀਤਾ ਗਿਆ ਹੈ। ਅਗ਼ਵਾ ਕਰਨ ਵਾਲੇ ਅਪਰਾਧੀਆਂ ਨੇ ਪੁਲਿਸ ਤੋਂ ਅਪਣੇ ਸਾਥੀਆਂ ਨੂੰ ਛੱਡਣ ਦੀ ਮੰਗ ਕੀਤੀ ਹੈ। ਮੰਗ ਪੂਰੀ ਨਾ ਹੋਣ 'ਤੇ ਉਨ੍ਹਾਂ ਅਗ਼ਵਾ ਕੀਤੇ ਗਏ ਤਿੰਨਾਂ ਹਿੰਦੂਆਂ ਨੂੰ ਜਾਨ ਤੋਂ ਮਾਰਨ ਦੀ ਧਕਮੀ ਦਿਤੀ ਹੈ।

ਪੰਜਾਬ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਇਹ ਘਟਨਾ ਬੁਧਵਾਰ ਨੂੰ ਰਹੀਮ ਯਾਰ ਖ਼ਾਨ ਜ਼ਿਲ੍ਹੇ ਦੇ ਭੋਂਗ ਇਲਾਕੇ ਵਿਚ ਵਾਪਰੀ ਸੀ। ਇਹ ਇਲਾਕਾ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ 400 ਕਿਲੋਮੀਟਰ ਦੂਰ ਹੈ। ਅਗਵਾ ਕੀਤੇ ਗਏ ਹਿੰਦੂ ਨੌਜਵਾਨਾਂ ਦੇ ਨਾਮ ਸ਼ਮਨ, ਸ਼ਮੀਰ ਅਤੇ ਸਾਜਨ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤਿੰਨੇਂ ਨੌਜਵਾਨ ਭੋਂਗ ਦੇ ਮੁਢਲੇ ਸਿਹਤ ਯੂਨਿਟ ਦੇ ਨੇੜੇ ਮੌਜੂਦ ਸਨ। ਫਿਰ 5 ਡਾਕੂਆਂ ਨੇ ਉਨ੍ਹਾਂ ਨੂੰ ਬੰਦੂਕ ਦੀ ਨੋਕ 'ਤੇ ਅਗ਼ਵਾ ਕਰ ਕੇ ਲੈ ਗਏ।

ਅਗ਼ਵਾ ਕਰਨ ਵਾਲੇ ਡਾਕੂਆਂ ਦੇ ਆਗੂ ਆਸ਼ਿਕ ਕੋਰਾਈ ਨੇ ਘਟਨਾ ਤੋਂ ਬਾਅਦ ਇਕ ਵੀਡੀਉ ਜਾਰੀ ਕੀਤੀ ਗਈ। ਇਸ ਵੀਡੀਉ ’ਚ, ਉਸ ਨੇ ਅਹਿਮਦਪੁਰ ਲਾਮਾ ਪੁਲਿਸ ਸਟੇਸ਼ਨ ਦੇ ਇੰਚਾਰਜ ਰਾਣਾ ਰਮਜ਼ਾਨ ਨੂੰ ਅਪਣੇ ਪਰਵਾਰ ਦੇ 10 ਮੈਂਬਰਾਂ ਨੂੰ ਰਿਹਾਅ ਕਰਨ ਦੀ ਚੇਤਾਵਨੀ ਦਿਤੀ ਹੈ।

ਪੁਲਿਸ ਵਲੋਂ ਅਜਿਹਾ ਨਾ ਕਰਨ ’ਤੇ ਉਸ ਨੇ ਪੁਲਿਸ 'ਤੇ ਹਮਲਾ ਕਰਨ ਤੇ ਹਿੰਦੂ ਨੌਜਵਾਨਾਂ ਨੂੰ ਮਾਰਨ ਦੀ ਧਮਕੀ ਦਿਤੀ। ਡਕੈਤਾਂ ਵਲੋਂ ਜਾਰੀ ਕੀਤੀ ਗਈ ਵੀਡੀਉ ਵਿਚ, ਤਿੰਨੋਂ ਨੌਜਵਾਨ ਸੰਗਲਾਂ ਨਾਲ ਬੰਨ੍ਹੇ ਹੋਏ ਦਿਖਾਈ ਦੇ ਰਹੇ ਹਨ। ਤਿੰਨੋਂ ਨੌਜਵਾਨ ਅਧਿਕਾਰੀਆਂ ਨੂੰ ਅਪਣੀ ਰਿਹਾਈ ਲਈ ਬੇਨਤੀ ਕਰ ਰਹੇ ਹਨ।

(For more Punjabi news apart from 3 Hindus kidnapped in 'Pakistan', police threatened by releasing video Latest News in Punjabi stay tuned to Rozana Spokesman)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement