Fire in Los Angeles: ਨਹੀਂ ਰੁਕ ਰਿਹਾ ਅੱਗ ਦਾ ਕਹਿਰ, ਲਾਸ ਏਂਜਲਸ ’ਚ ਮੁੜ ਲੱਗੀ ਅੱਗ

By : PARKASH

Published : Jan 10, 2025, 11:49 am IST
Updated : Jan 10, 2025, 11:49 am IST
SHARE ARTICLE
New fire incident in Los Angeles area, more than 10,000 structures destroyed
New fire incident in Los Angeles area, more than 10,000 structures destroyed

Fire in Los Angeles: ਇਕ ਹਫ਼ਤੇ ’ਚ ਅੱਗ ਲੱਗਣ ਦੀਆਂ ਦੋ ਵੱਡੀਆਂ ਘਟਨਾਵਾਂ ’ਚ 10,000 ਤੋਂ ਵੱਧ ਇਮਾਰਤਾਂ ਹੋਈਆਂ ਤਬਾਹ

 

Fire in Los Angeles:  ਅਮਰੀਕਾ ਦੇ ਲਾਸ ਏਂਜਲਸ ਖੇਤਰ ਵਿਚ ਇਸ ਹਫ਼ਤੇ ਅੱਗ ਲੱਗਣ ਦੀਆਂ ਦੋ ਵੱਡੀਆਂ ਘਟਨਾਵਾਂ ਵਿਚ ਘੱਟੋ-ਘੱਟ 10,000 ਘਰ, ਇਮਾਰਤਾਂ ਅਤੇ ਹੋਰ ਢਾਂਚੇ ਤਬਾਹ ਹੋ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਅੱਗ ਦੀ ਨਵੀਂ ਘਟਨਾ ਅਤੇ ਇਸ ਦੇ ਤੇਜ਼ੀ ਨਾਲ ਫੈਲਣ ਤੋਂ ਬਾਅਦ ਵੱਧ ਤੋਂ ਵੱਧ ਲੋਕਾਂ ਨੂੰ ਖ਼ਾਲੀ ਕਰਨ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਅੱਗ ਦੀ ਇਸ ਨਵੀਂ ਘਟਨਾ ਨੂੰ ‘ਕੇਨੇਥ ਫ਼ਾਇਰ’ ਕਿਹਾ ਜਾ ਰਿਹਾ ਹੈ।

ਵੈਸਟ ਹਿਲਜ਼ ਅਤੇ ਵੈਨਟੂਰਾ ਕਾਉਂਟੀ ਦੇ ਨੇੜੇ ਸੈਨ ਫਰਨਾਂਡੋ ਵੈਲੀ ਵਿਚ ਦੁਪਹਿਰ ਨੂੰ ਤੇਜ਼ੀ ਨਾਲ ਫੈਲ ਰਹੀ ਕੇਨੇਥ ਅੱਗ ਲੱਗ ਗਈ। ਇਸ ਤੋਂ ਪਹਿਲਾਂ ਲਾਸ ਏਂਜਲਸ ਦੇ ਆਲੇ-ਦੁਆਲੇ ਪੰਜ ਥਾਵਾਂ ’ਤੇ ਜੰਗਲੀ ਅੱਗ ਫੈਲ ਗਈ ਸੀ, ਜਿਸ ਨੂੰ ‘ਪੈਲੀਸੇਡਜ਼ ਫ਼ਾਇਰ’, ‘ਈਟਨ ਫ਼ਾਇਰ’, ‘ਲਿਡੀਆ ਫ਼ਾਇਰ’, ‘ਹਰਸਟ ਫ਼ਾਇਰ’ ਅਤੇ ‘ਸਨਸੈੱਟ ਫ਼ਾਇਰ’ ਕਿਹਾ ਜਾ ਰਿਹਾ ਹੈ। ਇਸ ਖੇਤਰ ਦੇ ਕੁਝ ਸਭ ਤੋਂ ਮਸ਼ਹੂਰ ਇਲਾਕਿਆਂ ਦੇ ਆਲੇ-ਦੁਆਲੇ ਅੱਗ ਦੀਆਂ ਲਪਟਾਂ ਦਾ ਇਕ ਘੇਰਾ ਬਣ ਗਿਆ ਹੈ। 

ਜੰਗਲ ਦੀ ਅੱਗ ਨਾਲ ਹੁਣ ਤਕ ਸੱਤ ਲੋਕਾਂ ਦੀ ਮੌਤ ਹੋ ਚੁਕੀ ਹੈ। ਹਾਲਾਂਕਿ ਹਵਾਵਾਂ ਦੀ ਰਫ਼ਤਾਰ ਮੱਠੀ ਹੋਣ ਅਤੇ ਸੂਬੇ ਦੇ ਬਾਹਰੋਂ ਆਏ ਫ਼ਾਇਰ ਫ਼ਾਈਟਰਾਂ ਦੀ ਮਦਦ ਨਾਲ ਅੱਗ ’ਤੇ ਕੁਝ ਹੱਦ ਤਕ ਕਾਬੂ ਪਾਇਆ ਜਾ ਸਕਿਆ ਹੈ। ਲਾਸ ਏਂਜਲਸ ਦੇ ਮੇਅਰ ਕੈਰਨ ਬਾਸ ਨੇ ਕਿਹਾ, ‘ਸਾਨੂੰ ਡਰ ਹੈ ਕਿ ਤੇਜ਼ ਹਵਾਵਾਂ ਕਾਰਨ ਇਹ ਅੱਗ ਤੇਜ਼ੀ ਨਾਲ ਫੈਲੇਗੀ। ਉਨ੍ਹਾਂ ਵੀਰਵਾਰ ਸ਼ਾਮ ਤੋਂ ਸ਼ੁਕਰਵਾਰ ਸਵੇਰ ਤਕ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਨੂੰ ਦੁਹਰਾਇਆ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement