ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ
ਵੈਸਟ ਪੁਆਇੰਟ: ਅਮਰੀਕਾ ਦੇ ਪੂਰਬੀ ਮਿਸੀਸਿਪੀ ਸੂਬੇ ਵਿਚ ਇਕ-ਦੂਜੇ ਨਾਲ ਜੁੜੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ ਛੇ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਦੇ ਦੋਸ਼ ਹੇਠ ਸਨਿਚਰਵਾਰ ਨੂੰ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ। ਕਲੇਅ ਕਾਉਂਟੀ ਦੇ ਸ਼ੈਰਿਫ ਐਡੀ ਸਕਾਟ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਅਲਾਬਾਮਾ ਸਰਹੱਦ ਦੇ ਨੇੜੇ ਵੈਸਟ ਪੁਆਇੰਟ ਕਸਬੇ ਵਿਚ ‘ਹਿੰਸਾ ਦੇ ਕਾਰਨ’ ‘ਕਈ ਨਿਰਦੋਸ਼ ਜਾਨਾਂ’ ਗਈਆਂ ਹਨ। ਸ਼ੈਰਿਫ ਨੇ ਡਬਲਯੂ.ਟੀ.ਵੀ.ਏ. ਨੂੰ ਦਸਿਆ ਕਿ ਤਿੰਨ ਥਾਵਾਂ ਉਤੇ ਛੇ ਲੋਕਾਂ ਦੀ ਮੌਤ ਹੋ ਗਈ। ਸ਼ੈਰਿਫ ਨੇ ਫੇਸਬੁੱਕ ਉਤੇ ਲਿਖਿਆ, ‘‘ਇਕ ਸ਼ੱਕੀ ਹਿਰਾਸਤ ਵਿਚ ਹੈ ਅਤੇ ਹੁਣ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਸੀ।’’ ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਿੰਨੀ ਜਲਦੀ ਹੋ ਸਕੇ ਨਵੀਂ ਜਾਣਕਾਰੀ ਜਾਰੀ ਕੀਤੀ ਜਾਵੇਗੀ।
