
ਬਗ਼ੈਰ ਕਿਸੇ ਸਹਾਇਤਾ ਤੋਂ ਇਕੱਲਿਆਂ ਫ਼ਤਹਿ ਕੀਤੀ ਦੱਖਣੀ ਧਰੁਵ ਦੀ ਸਭ ਤੋਂ ਲੰਬੀ ਯਾਤਰਾ
ਹਰਪ੍ਰੀਤ ਚੰਦੀ ਉਰਫ਼ ਪੋਲਰ ਪ੍ਰੀਤ ਨੇ ਹਾਸਲ ਕੀਤਾ ਅਜਿਹਾ ਕਰਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਦਾ ਖ਼ਿਤਾਬ
ਲੰਡਨ: ਪੰਜਾਬੀ ਮੂਲ ਦੀ ਬ੍ਰਿਟਿਸ਼ ਮੈਡੀਕਲ ਆਰਮੀ ਅਫ਼ਸਰ ਹਰਪ੍ਰੀਤ ਚੰਦੀ ਉਰਫ਼ ਪੋਲਰ ਪ੍ਰੀਤ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪੋਲਰ ਪ੍ਰੀਤ ਨੇ ਬਗ਼ੈਰ ਕਿਸੇ ਸਹਾਇਤਾ ਤੋਂ ਇਕੱਲਿਆਂ ਹੀ ਦੱਖਣੀ ਧਰੁਵ ਦੀ ਸਭ ਤੋਂ ਲੰਬੀ ਯਾਤਰਾ ਕਰਨ ਦਾ ਰਿਕਾਰਡ ਬਣਾਇਆ ਹੈ। ਜਨਵਰੀ 2023 ਵਿਚ ਉਨ੍ਹਾਂ ਨੇ ਇਕੱਲਿਆਂ ਹੀ ਐਂਟਾਰਕਟਿਕਾ ਦੀ ਯਾਤਰਾ ਪੂਰੀ ਕੀਤੀ। ਜਨਵਰੀ 2022 ਵਿਚ ਪੋਲਰ ਪ੍ਰੀਤ ਨੇ ਦੱਖਣੀ ਧਰੁਵ ਦੀ ਇਕੱਲਿਆਂ ਯਾਤਰਾ ਕਰਨ ਵਾਲੀ ਪਹਿਲੀ ਏਸ਼ਿਆਈ ਮਹਿਲਾ ਹੋਣ ਦਾ ਖ਼ਿਤਾਬ ਹਾਸਲ ਕੀਤਾ ਸੀ।