
ਕਾਫ਼ੀ ਸਮਝਦਾਰੀ ਨਾਲ ਮਾਂਟਰੀਅਲ ਦੇ ਇਕ ਕੌਂਸਲਰ ਨੇ ਮਤਾ ਪਾਸ ਕਰਦਿਆਂ ਉਸ ਕਾਨੂੰਨ 'ਚ ਸੋਧ ਕਰਨ ਦੀ ਵਕਾਲਤ ਕੀਤੀ ਹੈ
ਮਾਂਟਰੀਅਲ : ਕਾਫ਼ੀ ਸਮਝਦਾਰੀ ਨਾਲ ਮਾਂਟਰੀਅਲ ਦੇ ਇਕ ਕੌਂਸਲਰ ਨੇ ਮਤਾ ਪਾਸ ਕਰਦਿਆਂ ਉਸ ਕਾਨੂੰਨ 'ਚ ਸੋਧ ਕਰਨ ਦੀ ਵਕਾਲਤ ਕੀਤੀ ਹੈ ਜੋ ਸਿੱਖਾਂ ਨੂੰ ਦਸਤਾਰ ਸਮੇਤ ਪੁਲਿਸ ਸੇਵਾ ਸ਼ਾਮਲ ਹੋਣ ਦੇ ਰਾਹ 'ਚ ਅੜਿਕਾ ਬਣਦੇ ਹਨ। ਕੌਂਸਲਰ ਮਾਰਵਿਨ ਰੌਟਰੈਂਡ ਦੇ ਮਤੇ 'ਚ ਮੁਸਲਮ ਔਰਤਾਂ ਨੂੰ ਹਿਜਾਬ ਪਹਿਨਣ ਦੀ ਖੁਲ੍ਹ ਦਿਤੇ ਜਾਣ ਦੀ ਵੀ ਵਕਾਲਤ ਕੀਤੀ ਹੈ। ਭਾਵੇਂ ਅਜਿਹੀਆਂ ਤਜਵੀਜ਼ਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਕਿਊਬਕ 'ਚ ਕਈ ਅਜਿਹੀਆਂ ਤਾਕਤਾਂ ਮੌਜੂਦ ਹਨ ਜੋ ਧਾਰਮਕ ਸਹਿਣਸ਼ੀਲਤਾ ਦਾ ਰਾਹ ਸਾਫ਼ ਨਾ ਹੋਣ ਦੇਣਗੀਆਂ ਅਤੇ ਅਪਣੇ ਸਿਆਸੀ ਫ਼ਾਇਦੇ ਲਈ ਲੋਕ ਭਾਵਨਾਵਾਂ ਨੂੰ ਭੜਕਾਉਣ ਤੋਂ ਗੁਰੇਜ਼ ਨਹੀਂ ਕਰਨਗੀਆਂ। Montreal police force to allow turbans and hijabsਮਾਂਟਰੀਅਲ ਦੀ ਮੇਅਰ ਵੈਲਰੀ ਪਲਾਂਟ ਦੀ ਇਸ ਤਜਵੀਜ਼ ਪ੍ਰਤੀ ਹਾਂ ਪੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ, 'ਅਸੀਂ ਜਾਣਦੇ ਹਾਂ ਕਿ ਹੋਰਨਾਂ ਕੈਨੇਡੀਅਨ ਸ਼ਹਿਰਾਂ 'ਚ ਸਿੱਖਾਂ ਨੂੰ ਦਸਤਾਰ ਸਮੇਤ ਪੁਲਿਸ ਸੇਵਾ 'ਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਚੁਕੀ ਹੈ ਅਤੇ ਤਜਵੀਜ਼ 'ਤੇ ਖੁਲ੍ਹਦਿਲੀ ਨਾਲ ਵਿਚਾਰ ਕਰਨ ਲਈ ਤਿਆਰ ਹਾਂ।'
ਮੇਅਰ ਦੀ ਟਿੱਪਣੀ ਆਉਂਦਿਆਂ ਹੀ ਤਜਵੀਜ਼ ਦਾ ਵਿਰੋਧ ਸ਼ੁਰੂ ਹੋ ਗਿਆ ਅਤੇ ਕੋਲੀਸ਼ਨ ਐਵੇਨਿਰ ਕਿਊਬਕ ਪਾਰਟੀ ਨੇ ਬਿਆਨ ਜਾਰੀ ਕਰ ਦਿਤਾ ਕਿ ਪੁਲਿਸ ਮਹਿਕਮੇ 'ਚ ਧਾਰਮਕ ਪਹਿਰਾਵੇ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਪਾਰਟੀ ਨੇ ਦਾਅਵਾ ਕੀਤਾ ਕਿ ਅਕਤੂਬਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਮੁੱਦੇ ਨੂੰ ਉਛਾਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਗ਼ੈਰ ਕਿਊਬਕ 'ਚ ਦਸਤਾਰਧਾਰੀ ਪੁਲਿਸ ਅਫ਼ਸਰ ਦੇਖਣੇ ਮੁਸ਼ਕਲ ਹੋਣਗੇ।Montreal police force to allow turbans and hijabsਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ 1990 'ਚ ਸਿੱਖਾਂ ਨੂੰ ਦਸਤਾਰ ਸਮੇਤ ਪੁਲਿਸ ਸੇਵਾ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿਤੀ ਸੀ। ਪਾਰਟੀ ਕਿਊਬਕ ਦੇ ਕਈ ਮੈਂਬਰ ਵੀ ਧਾਰਮਕ ਪਹਿਰਾਵੇ 'ਤੇ ਪਾਬੰਦੀ ਲਾਗੂ ਰੱਖੇ ਜਾਣ ਦੀ ਹਮਾਇਤ ਕਰਦੇ ਵੇਖੇ ਜਾ ਸਕਦੇ ਹਨ। ਇਹ ਗੱਲ ਭੁੱਲੀ ਨਹੀਂ ਜਾ ਸਕਦੀ ਕਿ ਕਿਊਬਕ 'ਚ ਮੁਸਲਿਮ ਔਰਤ ਦੇ ਮੂੰਹ ਢਕਣ 'ਤੇ ਪਾਬੰਦੀ ਵਾਲਾ ਕਾਨੂੰਨ ਸਿਰਫ਼ ਥੋੜ੍ਹੀਆਂ ਔਰਤਾਂ ਕਾਰਨ ਲਿਆਂਦਾ ਗਿਆ।
Montreal police force to allow turbans and hijabsਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੈਨਕੂਵਰ ਪੁਲਿਸ ਤੋਂ ਇਲਾਵਾ ਕੈਨੇਡੀਅਨ ਫ਼ੌਜ 'ਚ ਵੀ ਦਸਤਾਰ ਸਮੇਤ ਸੇਵਾਵਾਂ ਨਿਭਾਅ ਚੁਕੇ ਹਨ। ਉਨ੍ਹਾਂ ਨੇ ਅਫ਼ਗ਼ਾਨਿਸਤਾਨ ਅਤੇ ਬੋਸਨੀਆ ਵਰਗੇ ਜੰਗ ਪ੍ਰਭਾਵਿਤ ਇਲਾਕਿਆਂ 'ਚ ਵੀ ਅਪਣੀਆਂ ਧਾਰਮਕ ਰਵਾਇਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਹੈਲਮਟ ਦੀ ਬਜਾਏ ਦਸਤਾਰ ਸਜਾ ਕੇ ਹੀ ਜੰਗੀ ਮੈਦਾਨ 'ਚ ਗਏ। ਅਜਿਹੇ 'ਚ ਮਾਂਟਰੀਅਲ ਦੀਆਂ ਗਲੀਆਂ 'ਚ ਦਸਤਾਰਧਾਰੀ ਪੁਲਿਸ ਅਫ਼ਸਰ ਕਿਉਂ ਨਹੀਂ ਹੋ ਸਕਦੇ। ਟੋਰਾਂਟੋ ਪੁਲਿਸ ਵੀ 3 ਦਹਾਕੇ ਪਹਿਲਾਂ ਸਿੱਖ ਅਫ਼ਸਰ ਦੀ ਦਸਤਾਰ ਨੂੰ ਪ੍ਰਵਾਨਗੀ ਦੇ ਚੁੱਕੀ ਹੈ ਅਤੇ 2011 'ਚ ਮੁਸਲਿਮ ਔਰਤਾਂ ਲਈ ਹਿਜ਼ਾਬ ਤੋਂ ਪਾਬੰਦੀ ਵੀ ਹਟਾ ਦਿਤੀ ਗਈ।