
ਪਾਕਿਸਤਾਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਕੰਟਰੋਲ ਲਾਈਨ 'ਤੇ ਹਵਾਈ ਖੇਤਰ ਦਾ ਕਥਿਤ ਤੌਰ 'ਤੇ ਉਲੰਘਨ ਕਰਨ 'ਤੇ ਭਾਰਤ ਦੇ ਇਕ ਛੋਟੇ ਨਿਗਰਾਨੀ
ਇਸਲਾਮਾਬਾਦ : ਪਾਕਿਸਤਾਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਕੰਟਰੋਲ ਲਾਈਨ 'ਤੇ ਹਵਾਈ ਖੇਤਰ ਦਾ ਕਥਿਤ ਤੌਰ 'ਤੇ ਉਲੰਘਨ ਕਰਨ 'ਤੇ ਭਾਰਤ ਦੇ ਇਕ ਛੋਟੇ ਨਿਗਰਾਨੀ ਡਰੋਲ ਨੂੰ ਮਾਰ ਡੇਗਿਆ ਹੈ। ਪਾਕਿਸਤਾਨੀ ਫ਼ੌਜ ਦੇ ਇਕ ਬਿਆਨ ਦੇ ਮੁਤਾਬਕ, ਭਾਰਤ ਦਾ ਡਰੋਨ ''ਭੜਕਾਉਣ ਵਾਲੀ ਕਾਰਵਾਈ'' ਕਰਦੇ ਹੋਏ ਕੰਟਰੋਲ ਲਾਈਨ 'ਤੇ ਸੰਖ ਸੈਕਟਰ ਵਿਚ ਨਿਗਰਾਨੀ ਦੇ ਲਈ ਪਾਕਿਸਤਾਨ ਦੇ ਅੰਦਰ 600 ਮੀਟਰ ਦਾ ਆ ਗਿਆ ਸੀ। ਪਾਕਿਸਤਾਨੀ ਫ਼ੌਜ ਨੇ ਕਿਹਾ, ''ਸ਼ਰੇਆਮ ਕੀਤੀ ਗਈ ਹਰਕਤ ਦਾ ਪਾਕਿਸਤਾਨੀ ਫ਼ੌਜ ਨੇ ਕਰਾਰਾ ਜਵਾਬ ਦਿੰਦੇ ਹੋਏ ਭਾਰਤੀ ਡਰੋਨ ਨੂੰ ਮਾਰ ਗਿਰਾਇਆ।''ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਫ਼ੌਜ ਵਲੋਂ ਇਸ ਤਰ੍ਹਾਂ ਦੀਆਂ ਹਰਕਤਾਂ ਨਿਯਮਾਂ ਅਤੇ ਦੋਵਾਂ ਦੇਸ਼ਾ ਦੇ ਵਿਚਾਲੇ ਮੌਜੂਦਾ ਹਵਾਈ ਸਮਝੌਤੇ ਦਾ ਉਲੰਘਣ ਹੈ। (ਪੀਟੀਆਈ)