Kash Patel : ਐਫ਼ਬੀਆਈ ਡਾਇਰੈਕਟਰ ਕਾਸ਼ ਪਟੇਲ ਨੂੰ ਏਟੀਐਫ਼ ਮੁਖੀ ਦੇ ਅਹੁਦੇ ਤੋਂ ਹਟਾਇਆ

By : PARKASH

Published : Apr 10, 2025, 1:10 pm IST
Updated : Apr 10, 2025, 1:10 pm IST
SHARE ARTICLE
FBI Director Kash Patel removed as interim head of ATF
FBI Director Kash Patel removed as interim head of ATF

Kash Patel : ਪਟੇਲ ਦੀ ਥਾਂ ਫ਼ੌਜ ਸਕੱਤਰ ਡੈਨੀਅਲ ਡ੍ਰਿਸਕੋਲ ਨੂੰ ਕੀਤਾ ਨਿਯੁਕਤ 

 

FBI Director Kash Patel removed as interim head of ATF: ਟਰੰਪ ਪ੍ਰਸ਼ਾਸਨ ਨੇ ਐਫ਼ਬੀਆਈ ਡਾਇਰੈਕਟਰ ਕਾਸ਼ ਪਟੇਲ ਨੂੰ ਅਮਰੀਕਾ ’ਚ ਅਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ ਬਿਊਰੋ (ਏਟੀਐਫ਼) ਦੇ ਅੰਤਰਿਮ ਮੁਖੀ ਦੇ ਅਹੁਦੇ ਤੋਂ ਹਟਾ ਦਿਤਾ ਹੈ, ਉਨ੍ਹਾਂ ਦੀ ਥਾਂ ਫ਼ੌਜ ਸਕੱਤਰ ਡੈਨ ਡ੍ਰਿਸਕੋਲ ਨੂੰ ਨਿਯੁਕਤ ਕੀਤਾ ਗਿਆ ਹੈ, ਦ ਵਾਸ਼ਿੰਗਟਨ ਪੋਸਟ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਇੱਕ ਅਮਰੀਕੀ ਰੱਖਿਆ ਅਧਿਕਾਰੀ ਨੇ ਦ ਹਿੱਲ ਨੂੰ ਦੱਸਿਆ ਕਿ ਡ੍ਰਿਸਕੋਲ ਏਟੀਐਫ਼ ਦੇ ਕਾਰਜਕਾਰੀ ਨਿਰਦੇਸ਼ਕ ਹਨ ਅਤੇ ਫ਼ੌਜ ਸਕੱਤਰ ਬਣੇ ਰਹਿਣਗੇ। ਰੱਖਿਆ ਅਧਿਕਾਰੀ ਨੇ ਦੱਸਿਆ ਕਿ ਡ੍ਰਿਸਕੋਲ ਨੂੰ ਬੁੱਧਵਾਰ ਨੂੰ ਯੂਰਪ ਦੀ ਯਾਤਰਾ ਦੌਰਾਨ ਨਿਯੁਕਤੀ ਬਾਰੇ ਸੂਚਿਤ ਕੀਤਾ ਗਿਆ।

ਫੌਕਸ ਨਿਊਜ਼ ਡਿਜੀਟਲ ਨੇ ਪਟੇਲ ਦੇ ਨਜ਼ਦੀਕੀ ਸੂਤਰ ਦਾ ਹਵਾਲਾ ਦਿੰਦੇ ਹੋਏ ਦਸਿਆ ਕਿ ਏਟੀਐਫ਼ ਦਾ ਚਾਰਜ ਉਨ੍ਹਾਂ ਤੋਂ ਇਸ ਲਈ ਵਾਪਸ ਲੈ ਲਿਆ ਗਿਆ ਕਿਉਂਕਿ ਉਹ ਬਿਊਰੋ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਸੀ। ਸੂਤਰ ਨੇ ਦਸਿਆ ਕਿ ਬੇਸ਼ੱਕ, ਉਹ ਸੇਵਾ ਦੇਣ ’ਚ ਖ਼ੁਸ਼ ਸੀ, ਪਰ ਉਹ ਐਫ਼ਬੀਆਈ ਦਾ ਡਾਇਰੈਕਟਰ ਬਣ ਕੇ ਹੀ ਕੰਮ ਕਰਨਾ ਚਾਹੁੰਦੇ ਹਨ।’’ ਇਸ ਸਾਲ ਫ਼ਰਵਰੀ ਦੇ ਅਖ਼ੀਰ ਵਿੱਚ, ਪਟੇਲ ਨੂੰ ਨਿਆਂ ਵਿਭਾਗ (ਡੀਓਜੀ) ਦੇ ਅੰਦਰ ਇੱਕ ਘਰੇਲੂ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਏਟੀਐਫ਼ ਦੇ ਕਾਰਜਕਾਰੀ ਨੇਤਾ ਵਜੋਂ ਨਾਮਜ਼ਦ ਕੀਤਾ ਗਿਆ ਸੀ। 

ਐਫ਼ਬੀਆਈ ਦਾ ਚਾਰਜ ਸੰਭਾਲਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੇ ਸਹੁੰ ਚੁੱਕੀ। ਏਟੀਐਫ਼ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਜ਼ਿੰਮੇਵਾਰ ਹੈ, ਜਿਸ ਵਿੱਚ ਦੱਖਣੀ ਸਰਹੱਦ ਰਾਹੀਂ ਅਮਰੀਕਾ ’ਚ ਤਸਕਰੀ ਕੀਤੇ ਜਾਣ ਵਾਲੇ ਹਥਿਆਰ ਵੀ ਸ਼ਾਮਲ ਹਨ।

(For more news apart from Kash Patel Latest News, stay tuned to Rozana Spokesman)

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement