
ਵਾਈਟ ਹਾਉਸ ਦਾ ਕਹਿਣਾ ਹੈ ਕਿ ਅਮਰੀਕਾ ਈਰਾਨ ਉਤੇ ‘‘ਜਿਆਦਾਤਰ ਦਬਾਅ’’ ਬਣਾਉਣਾ ਅਤੇ ‘‘ਭਾਰੀ ਪ੍ਰਤੀਬੰਧ’’ ਲਗਾਉਣਾ ਜਾਰੀ ਰੱਖੇਗਾ ਤਾਂ ਜੋ ਇਹ ਸੁਨਿਸਚਿਤ ਕੀਤਾ...
ਵਾਸ਼ਿੰਗਟਨ, 10 ਮਈ : ਵਾਈਟ ਹਾਉਸ ਦਾ ਕਹਿਣਾ ਹੈ ਕਿ ਅਮਰੀਕਾ ਈਰਾਨ ਉਤੇ ‘‘ਜਿਆਦਾਤਰ ਦਬਾਅ’’ ਬਣਾਉਣਾ ਅਤੇ ‘‘ਭਾਰੀ ਪ੍ਰਤੀਬੰਧ’’ ਲਗਾਉਣਾ ਜਾਰੀ ਰੱਖੇਗਾ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਦੀ ਉਸ ਕੋਲ ਕੋਈ ਪਰਮਾਣੂ ਹਥਿਆਰ ਨਾ ਹੋਵੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2015 ਈਰਾਨ ਪਰਮਾਣੁ ਸਮਝੌਤੇ ਤੋਂ ਦੇਸ਼ ਨੂੰ ਹਟਾਉਣ ਦੀ ਘੋਸ਼ਣਾ ਦੇ ਇਕ ਦਿਨ ਬਾਅਦ ਇਹ ਬਿਆਨ ਜਾਰੀ ਕੀਤਾ ਗਿਆ। ਟਰੰਪ ਨੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੁਆਰਾ ਕੀਤੇ ਸਮਝੌਤੇ ਨੂੰ ਇਹ ਕਹਿੰਦੇ ਹੋਏ ਵੱਖ ਕਰ ਲਿਆ ਸੀ ਕਿ ‘ਇਹ ਮੂਲ ਰੂਪ ਤੋਂ ਨੁਕਸਦਾਰ’ ਹੈ ਅਤੇ ਉਹ ਇਸ ਤੋਂ ਹਟਦੇ ਹੋਏ ਸੰਸਾਰ ਦੇ ਪੰਜਵੇਂ ਸੱਭ ਤੋਂ ਵੱਡੇ ਤੇਲ ਉਤਪਾਦਕ ਉਤੇ ਫਿਰ ਤੋਂ ਰੋਕ ਲਗਾਵੇਗਾ।
Nuclear Bomb
ਵਈਟ ਹਾਉਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਇਕ ਕਾਂਨਫਰੰਸ ਵਿਚ ਕਿਹਾ ਕਿ ਅਸੀ ਇਹ ਸੁਨਿਸਚਿਤ ਕਰਨ ਨੂੰ 100 ਫ਼ੀ ਸਦੀ ਪ੍ਰਤੀਬੰਧ ਹਾਂ ਕਿ ਈਰਾਨ ਕੋਲ ਪਰਮਾਣੂ ਹਥਿਆਰ ਨਾ ਹੋਣ। ਜਦੋਂ ਤਕ ਅਸੀਂ ਅਜਿਹਾ ਹੁੰਦਾ ਨਾ ਦੇਖਦੇ, ਉਨ੍ਹਾਂ ਉਤੇ ਜਿਆਦਾ ਦਬਾਅ ਬਣਾਉਣਾ ਅਤੇ ਭਾਰੀ ਪ੍ਰਤੀਬੰਧ ਲਗਾਉਣਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਸਮਝੌਤੇ ਤੋਂ ਪਹਿਲਾਂ ਜੋ ਪ੍ਰਤੀਬੰਧ ਅਸੀਂ ਉਸ ਉਤੇ ਲਗਾਏ ਸਨ ਉਹ ਫਿਰ ਤੋਂ ਲਾਗੂ ਕੀਤੇ ਜਾਣਗੇ ਅਤੇ ਅਸੀਂ ਉਨ੍ਹਾਂ ਤੋਂ ਇਲਾਵਾ ਪ੍ਰਤੀਬੰਧ ਜੋੜਨ ਦੀ ਵੀ ਤਿਆਰੀ ਕਰ ਰਹੇ ਹਾਂ ਜਿਸ ਦੀ ਘੋਸ਼ਣਾ ਅਗਲੀ ਹਫ਼ਤੇ ਵਿਚ ਕੀਤੀ ਜਾ ਸਕਦੀ ਹੈ।