
ਇਸ ਦੌਰਾਨ ਦੋਹਾਂ ਨੇ ਯੁੱਧ ਪੀੜਤ ਦੇਸ਼ ਤੋਂ ਸੈਨਿਕਾਂ ਦੀ ਵਾਪਸੀ 'ਤੇ ਵਿਚਾਰ ਵਟਾਂਦਰੇ ਕੀਤੇ
ਕਾਬੁਲ : ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮੈਰੀਜ ਪੇਨੇ ਨੇ ਅੱਜ ਕਾਬੁਲ ਵਿਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇ ਯੁੱਧ ਪੀੜਤ ਦੇਸ਼ ਤੋਂ ਸੈਨਿਕਾਂ ਦੀ ਵਾਪਸੀ 'ਤੇ ਵਿਚਾਰ ਵਟਾਂਦਰੇ ਕੀਤੇ। ਵਿਦੇਸ਼ ਮੰਤਰੀ ਪੇਨੇ ਨੇ ਇਕ ਬਿਆਨ ਵਿਚ ਕਿਹਾ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਵਿਚ ਹੋਈਆਂ ਬੈਠਕਾਂ ਵਿਚ ਉਹਨਾਂ ਨੇ ਆਸਟ੍ਰੇਲੀਆਈ ਸੈਨਿਕਾਂ ਦੁਆਰਾ ਕੀਤੇ ਗਏ ਕਥਿਤ ਯੁੱਧ ਅਪਰਾਧਾਂ ਨਾਲ ਨਜਿੱਠਣ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ।
I visited Kabul to affirm Australia’s support for the people of Afghanistan, meeting with President Ghani. I expressed our deepest condolences for the cowardly terrorist attack on teenage girls at school. I thanked our ????????@dfat & #youradf personnel ???????????????? https://t.co/y54KUYi2ZB pic.twitter.com/5BpdDEVB5S
— Marise Payne (@MarisePayne) May 10, 2021
ਪੇਨੇ, ਜੋ ਕਿ ਆਸਟ੍ਰੇਲੀਆ ਦੀ ਮਹਿਲਾ ਮੰਤਰੀ ਵੀ ਹੈ, ਉਸ ਨੇ ਕਿਹਾ ਕਿ ਉਹਨਾਂ ਨੇ ਅਫਗਾਨਿਸਤਾਨ ਦੀ ਮਹਿਲਾ ਮਾਮਲਿਆਂ ਦੀ ਮੰਤਰੀ ਹਸੀਨਾ ਸਾਫੀ, ਦੇਸ਼ ਦੀ ਰਾਸ਼ਟਰੀ ਸੁਲ੍ਹਾ ਪ੍ਰੀਸ਼ਦ ਦੀ ਮੁਖੀ, ਅਬਦੁੱਲਾ ਅਤੇ ਦੇਸ਼ ਵਿਚ ਅਮਰੀਕੀ ਅਤੇ ਨਾਟੋ ਫੌਜਾਂ ਦੇ ਕਮਾਂਡਰ, ਯੂ.ਐਸ. ਜਨਰਲ ਆਸਟਿਨ ਸਕੌਟ ਮਿਲਰ ਨਾਲ ਮੁਲਾਕਾਤ ਕੀਤੀ। ਪੇਨੇ ਨੇ ਕਿਹਾ,“ਇਨ੍ਹਾਂ ਮੁਲਾਕਾਤਾਂ ਦੌਰਾਨ ਅਸੀਂ ਅਫ਼ਗਾਨ ਲੋਕਾਂ ਵੱਲੋਂ ਕੀਤੇ ਗਏ ਬਲੀਦਾਨਾਂ ਬਾਰੇ ਵਿਚਾਰ-ਵਟਾਂਦਰੇ ਕੀਤੇ ਅਤੇ ਨਾਲ ਹੀ ਉਨ੍ਹਾਂ ਅੰਤਰਰਾਸ਼ਟਰੀ ਫੌਜੀ ਬਲਾਂ ਬਾਰੇ ਜੋ ਮਾਰ ਦਿੱਤੇ ਗਏ ਸਨ ਜਾਂ ਜ਼ਖਮੀ ਕੀਤੇ ਗਏ ਸਨ, ਜਿਨ੍ਹਾਂ ਵਿਚ ਉਹ ਆਸਟ੍ਰੇਲੀਆਈ ਵੀ ਸ਼ਾਮਲ ਹਨ, ਜਿਨ੍ਹਾਂ ਨੇ ਬਲੀਦਾਨ ਦਿੱਤਾ ਸੀ।
Australian Foreign Minister Marise Payne, Afghan President Ashraf Ghani
ਇਸ ਤੋਂ ਇਲਾਵਾ ਬਹੁਤ ਸਾਰੇ ਉਹਨਾਂ ਸੈਨਿਕਾਂ ਬਾਰੇ ਵੀ ਜੋ ਅਜੇ ਵੀ ਅਫ਼ਗਾਨਿਸਤਾਨ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਮੰਤਰੀ ਨੇ ਕਿਹਾ ਕਿ ਦੇਸ਼ ਤੋਂ ਆਸਟ੍ਰੇਆਈ ਫੌਜਾਂ ਦੇ ਚਲੇ ਜਾਣ ਨਾਲ ਆਸਟ੍ਰੇਲੀਆ-ਅਫਗਾਨਿਸਤਾਨ ਦੇ ਰਿਸ਼ਤਿਆਂ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਇਸ ਨਾਲ ਸਾਡੀ ਨੇੜਲੀ ਦੋਸਤੀ ਨੂੰ ਜਾਰੀ ਰੱਖਣ ਅਤੇ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਦੀ ਸਾਡੀ ਸਾਂਝੀ ਇੱਛਾ ਦੀ ਹਮਾਇਤ ਕਰਨ ਦਾ ਵਾਅਦਾ ਪੂਰਾ ਹੋਵੇਗਾ।
ਪੇਨੇ ਨੇ ਗਨੀ ਨੂੰ ਮਿਲਣ ਤੋਂ ਬਾਅਦ ਇੱਕ ਟਵੀਟ ਵਿਚ ਕਿਹਾ,“ਮੈਂ ਸਕੂਲ ਵਿਚ ਬਾਲਗ ਕੁੜੀਆਂ ‘ਤੇ ਕਾਇਰਤਾਪੂਰਣ ਅੱਤਵਾਦੀ ਹਮਲੇ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਤਾਲਿਬਾਨ ਹਮਲੇ ਵਿਚ ਆਪਣੀ ਸ਼ਮੂਲੀਅਤ ਨੂੰ ਅਸਵੀਕਾਰ ਕਰ ਰਿਹਾ ਹੈ, ਹਾਲਾਂਕਿ ਸਰਕਾਰ ਨੇ ਅੱਤਵਾਦੀ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ।