
ਮਸਕ ਨੇ ਟਵੀਟ ਕੀਤਾ, "ਜਲਦੀ ਹੀ ਤੁਹਾਡੇ ਹੈਂਡਲ 'ਤੇ ਇਸ ਪਲੇਟਫਾਰਮ 'ਤੇ ਕਿਸੇ ਨਾਲ ਵੀ ਵਾਇਸ ਅਤੇ ਵੀਡੀਓ ਕਾਲ ਹੋਵੇਗੀ
ਨਵੀਂ ਦਿੱਲੀ : ਅਮਰੀਕੀ ਉਦਯੋਗਪਤੀ ਐਲੋਨ ਮਸਕ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਟਵਿਟਰ ਐਪ 'ਚ ਜਲਦ ਹੀ ਵਾਇਸ ਅਤੇ ਵੀਡੀਓ ਕਾਲ ਦੀ ਸਹੂਲਤ ਹੋਵੇਗੀ। ਜਿਸ ਨਾਲ ਪਲੇਟਫਾਰਮ ਦੇ ਯੂਜ਼ਰਸ ਫੋਨ ਨੰਬਰ ਦਿਤੇ ਬਿਨ੍ਹਾਂ ਕਿਤੇ ਵੀ ਲੋਕਾਂ ਨਾਲ ਸੰਪਰਕ ਕਰ ਸਕਣਗੇ।
ਮਸਕ ਨੇ ਟਵੀਟ ਕੀਤਾ, "ਜਲਦੀ ਹੀ ਤੁਹਾਡੇ ਹੈਂਡਲ 'ਤੇ ਇਸ ਪਲੇਟਫਾਰਮ 'ਤੇ ਕਿਸੇ ਨਾਲ ਵੀ ਵਾਇਸ ਅਤੇ ਵੀਡੀਓ ਕਾਲ ਹੋਵੇਗੀ, ਤਾਂ ਜੋ ਤੁਸੀਂ ਆਪਣਾ ਫ਼ੋਨ ਨੰਬਰ ਦਿਤੇ ਬਿਨ੍ਹਾਂ ਦੁਨੀਆਂ ਵਿਚ ਕਿਤੇ ਵੀ ਲੋਕਾਂ ਨਾਲ ਗੱਲ ਕਰ ਸਕੋ।"
ਮਾਈਕ੍ਰੋ ਬਲੌਗਿੰਗ ਪਲੇਟਫਾਰਮ ਟਵਿਟਰ ਦੇ ਸੀਈਓ ਅਤੇ ਕਾਰੋਬਾਰੀ ਐਲੋਨ ਮਸਕ ਨੇ ਖੁਦ ਇਸ ਬਾਰੇ ਟਵੀਟ ਕੀਤਾ। ਮਸਕ ਨੇ ਪਲੇਟਫਾਰਮ 'ਤੇ ਇਨਕਮਿੰਗ ਕਾਲਾਂ ਅਤੇ ਐਨਕ੍ਰਿਪਟਡ ਮੈਸੇਜਿੰਗ ਸਮੇਤ ਨਵੀਆਂ ਵਿਸ਼ੇਸ਼ਤਾਵਾਂ ਬਾਰੇ ਟਵੀਟ ਕੀਤਾ ਹੈ।
ਦਸ ਦੇਈਏ ਕਿ ਮਸਕ ਨੇ ਅਕਤੂਬਰ 2022 'ਚ 44 ਅਰਬ ਡਾਲਰ 'ਚ ਟਵਿਟਰ ਨੂੰ ਖਰੀਦਿਆ ਸੀ। ਟਵਿਟਰ ਦੀ ਸਥਾਪਨਾ 2006 ਵਿਚ ਕੀਤੀ ਗਈ ਸੀ ਅਤੇ ਇਸ ਦਾ ਮੁੱਖ ਦਫਤਰ ਸੈਨ ਫਰਾਂਸਿਸਕੋ, ਕੈਲੀਫੋਰਨੀਆ ਵਿਚ ਹੈ। ਇਸ ਤੋਂ ਬਾਅਦ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀ ਨੀਤੀ ਬਦਲ ਦਿਤੀ, ਜਿਸ ਕਾਰਨ ਉਹ ਕਈ ਵਿਵਾਦਾਂ 'ਚ ਘਿਰੇ ਰਹੇ।