
ਇਨ੍ਹਾਂ ਸਾਰਿਆਂ ਨੂੰ ਕੈਨੇਡਾ ਤੋਂ ਯੂ.ਕੇ. ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ
ਲੰਡਨ - ਬਰਤਾਨੀਆ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਮਾਮਲੇ ਵਿਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਇਥੋਂ ਦੀ ਇੱਕ ਅਦਾਲਤ ਨੇ ਵੱਖ-ਵੱਖ ਮਿਆਦੀ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਸਾਰਿਆਂ ਨੂੰ ਕੈਨੇਡਾ ਤੋਂ ਯੂ.ਕੇ. ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਕਰਨ ਗਿੱਲ (32), ਜਗ ਸਿੰਘ (32) ਅਤੇ ਗੋਵਿੰਦ ਬਾਹੀਆ (30) ਇੱਕ ਅਪਰਾਧਿਕ ਗਿਰੋਹ ਨਾਲ ਸਬੰਧਤ ਸਨ ਅਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਗ੍ਰੈਗਰੀ ਬਲੈਕਲਾਕ (32) ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਨੂੰ ਬ੍ਰਿਟਿਸ਼ ਬਾਰਡਰ ਫੋਰਸ ਨੇ ਬੀਤੀ ਫਰਵਰੀ ਵਿਚ ਹੀਥਰੋ ਹਵਾਈ ਅੱਡੇ 'ਤੇ ਨਸ਼ੀਲੇ ਪਦਾਰਥਾਂ ਦੀ ਖੇਪ ਜ਼ਬਤ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ।
ਕੈਂਟ ਪੁਲਿਸ ਦੇ ਅਨੁਸਾਰ, ਚਾਰਾਂ ਨੂੰ ਪਿਛਲੇ ਮਹੀਨੇ ਦਖਣੀ ਲੰਡਨ ਦੀ ਵੂਲਵਿਚ ਕਰਾਊਨ ਕੋਰਟ ਵਿਚ ਸਜ਼ਾ ਸੁਣਾਈ ਗਈ ਸੀ।