
ਮੌਜੂਦਾ ਦਰ ਮੁਤਾਬਕ 50 ਫ਼ੀ ਸਦੀ ਨੌਜਵਾਨ ਹੁਣ ਵੀ ਉੱਚ ਸੈਕਡੰਰੀ ਸਿਖਿਆ ਪੂਰੀ ਨਹੀਂ ਕਰ ਪਾ ਰਹੇ ਹਨ
ਇਸਲਾਮਾਬਾਦ : ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੇ ਲਗਾਤਾਰ ਵਿਕਾਸ ਉਦੇਸ਼ (ਐੱਸ.ਡੀ.ਜੀ) 2030 ਦੀ ਤੈਅ ਸਮੇਂ ਸੀਮਾ ਤਕ ਪਾਕਿਸਤਾਨ ਵਿਚ 4 ਵਿਚੋਂ ਇਕ ਬੱਚਾ ਮੁੱਢਲੀ ਸਿਖਿਆ ਪੂਰੀ ਨਹੀਂ ਕਰ ਪਾਵੇਗਾ। ਡਾਨ ਅਖਬਾਰ ਦੀ ਬੁਧਵਾਰ ਨੂੰ ਆਈ ਇਕ ਖਬਰ ਮੁਤਾਬਕ ਸੰਯੁਕਤ ਰਾਸ਼ਟਰ ਸਿਖਿਆ, ਵਿਗਿਆਨ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਦੀ ਰੀਪੋਰਟ ਮੁਤਾਬਕ ਪਾਕਿਸਤਾਨ ਸਾਰਿਆਂ ਲਈ ਸਿਖਿਆ ਦਾ 12 ਸਾਲ ਦਾ ਟੀਚਾ ਅੱਧਾ ਹੀ ਪੂਰਾ ਕਰ ਪਾਵੇਗਾ ਅਤੇ ਮੌਜੂਦਾ ਦਰ ਮੁਤਾਬਕ 50 ਫ਼ੀ ਸਦੀ ਨੌਜਵਾਨ ਹੁਣ ਵੀ ਉੱਚ ਸੈਕਡੰਰੀ ਸਿਖਿਆ ਪੂਰੀ ਨਹੀਂ ਕਰ ਪਾ ਰਹੇ ਹਨ।
UNESCO
ਯੂਨੇਸਕੋ ਅੰਕੜਾ ਸੰਸਥਾ ਦੇ ਨਿਦੇਸ਼ਕ ਸਿਲੀਵੀਆ ਮੋਂਟੋਇਆ ਨੇ ਕਿਹਾ,''ਦੇਸ਼ਾਂ ਨੂੰ ਅਪਣੀ ਵਚਨਬੱਧਤਾ ਪੂਰੀ ਕਰਨ ਦੀ ਲੋੜ ਹੈ। ਟੀਚਾ ਤੈਅ ਕਰਨ ਦਾ ਫਾਇਦਾ ਕੀ ਹੈ ਜੇਕਰ ਅਸੀਂ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕਦੇ? ਸਮੇਂ ਸੀਮਾ ਦੇ ਕਰੀਬ ਪਹੁੰਚਣ ਤੋਂ ਪਹਿਲਾਂ ਬਿਹਤਰ ਵਿੱਤ ਅਤੇ ਤਾਲਮੇਲ ਇਸ ਦੂਰੀ ਨੂੰ ਪੂਰੀ ਕਰਨ ਲਈ ਜ਼ਰੂਰੀ ਹਨ।''
One in four children in Pakistan will remain uneducated by 2030: UNESCO
ਅਖਬਾਰ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2030 ਵਿਚ ਜਦੋਂ ਸਾਰੇ ਬੱਚਿਆਂ ਨੂੰ ਸਕੂਲ ਵਿਚ ਹੋਣਾ ਚਾਹੀਦਾ ਹੈ ਤਾਂ 6 ਤੋਂ 17 ਸਾਲ ਦੀ ਉਮਰ ਦੇ 6 ਬੱਚਿਆਂ ਵਿਚੋਂ 1 ਸਿਖਿਆ ਦੀ ਪਹੁੰਚ ਤੋਂ ਬਾਹਰ ਹੋਵੇਗਾ। ਕਈ ਬੱਚੇ ਹਾਲੇ ਵੀ ਸਕੂਲ ਛੱਡ ਰਹੇ ਹਨ ਅਤੇ ਮੌਜੂਦਾ ਦਰ ਮੁਤਾਬਕ 2030 ਤਕ 40 ਫ਼ੀ ਸਦੀ ਬੱਚੇ ਸੈਕੰਡਰੀ ਸਿਖਿਆ ਪੂਰੀ ਨਹੀਂ ਕਰ ਪਾਉਣਗੇ।