ਸ੍ਰੀਲੰਕਾ ਸੰਕਟ: ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੇ ਘਰ ਨੂੰ ਲਗਾਈ ਅੱਗ, PM ਨੇ ਦਿੱਤਾ ਅਸਤੀਫ਼ਾ
Published : Jul 10, 2022, 8:21 am IST
Updated : Jul 10, 2022, 8:21 am IST
SHARE ARTICLE
Sri Lankan Prime Minister Ranil Wickremesinghe resigns
Sri Lankan Prime Minister Ranil Wickremesinghe resigns

ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ 'ਚ 6 ਪੱਤਰਕਾਰਾਂ ਸਮੇਤ 64 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

 

ਕੋਲੰਬੋ: ਸ੍ਰੀਲੰਕਾ ਵਿਚ ਆਰਥਿਕ ਸੰਕਟ ਨੂੰ ਲੈ ਕੇ ਸਰਕਾਰ ਦਾ ਵਿਰੋਧ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਨਿੱਜੀ ਘਰ ਨੂੰ ਅੱਗ ਲਗਾ ਦਿੱਤੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ 'ਚ 6 ਪੱਤਰਕਾਰਾਂ ਸਮੇਤ 64 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਦੁਪਹਿਰ ਨੂੰ ਅੰਦੋਲਨਕਾਰੀਆਂ ਨੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ 'ਤੇ ਕਬਜ਼ਾ ਕਰ ਲਿਆ। ਰਾਜਪਕਸ਼ੇ ਰਾਸ਼ਟਰਪਤੀ ਭਵਨ ਤੋਂ ਭੱਜ ਗਏ ਹਨ। ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਹਨ। ਉਹ ਸ੍ਰੀਲੰਕਾ 'ਚ ਹੈ ਜਾਂ ਨਹੀਂ, ਇਹ ਵੀ ਸਪੱਸ਼ਟ ਨਹੀਂ ਹੈ। ਉਹ 13 ਜੁਲਾਈ ਨੂੰ ਆਪਣਾ ਅਸਤੀਫਾ ਦੇਣਗੇ।

Sri Lankan Prime Minister Ranil Wickremesinghe resignsSri Lankan Prime Minister Ranil Wickremesinghe resigns

ਰਾਸ਼ਟਰਪਤੀ ਭਵਨ 'ਤੇ ਲੋਕਾਂ ਦੇ ਕਬਜ਼ੇ ਤੋਂ ਬਾਅਦ ਦਬਾਅ ਵਧਣ 'ਤੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਅਸਤੀਫ਼ੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਐਮਰਜੈਂਸੀ ਮੀਟਿੰਗ ਬੁਲਾਈ ਸੀ, ਜਿਸ ਵਿਚ ਵਿਧਾਨ ਸਭਾ ਦੇ ਸਪੀਕਰ ਮਹਿੰਦਾ ਯੱਪਾ ਅਭੈਵਰਧਨੇ ਨੂੰ ਅੰਤਰਿਮ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ। ਸ੍ਰੀਲੰਕਾ ਦੇ ਸੰਵਿਧਾਨ ਮੁਤਾਬਕ ਜੇਕਰ ਰਾਸ਼ਟਰਪਤੀ ਅਸਤੀਫਾ ਦੇ ਦਿੰਦਾ ਹੈ ਤਾਂ ਸਪੀਕਰ ਇਕ ਮਹੀਨੇ ਲਈ ਅੰਤਰਿਮ ਰਾਸ਼ਟਰਪਤੀ ਬਣ ਸਕਦਾ ਹੈ।

Ranil WickremesingheRanil Wickremesinghe

ਸ੍ਰੀਲੰਕਾ 'ਚ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਖਿਲਾਫ 'ਗੋਟਾ ਗੋ ਗਾਮਾ' ਅਤੇ 'ਗੋਟਾ ਗੋ ਹੋਮ' ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਗਾਮਾ ਦਾ ਸਿੰਹਲੀ ਭਾਸ਼ਾ ਵਿਚ ਅਰਥ ਹੈ ਪਿੰਡ। ਪ੍ਰਦਰਸ਼ਨਕਾਰੀਆਂ ਨੇ ਇਕ ਥਾਂ ’ਤੇ ਇਕੱਠੇ ਹੋ ਕੇ ਟੈਂਟ ਲਾ ਦਿੱਤੇ ਅਤੇ ਵਾਹਨਾਂ ਦੇ ਹਾਰਨ ਵਜਾ ਕੇ ਰਾਸ਼ਟਰਪਤੀ ਤੇ ਸਰਕਾਰ ਖ਼ਿਲਾਫ਼ ਗੋਤਾ-ਗੋ-ਗਾਮਾ ਦੇ ਨਾਅਰੇ ਲਾਏ।

sri lanka protestSri lanka protest

ਉਹਨਾਂ ਦਾ ਉਦੇਸ਼ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਸੱਤਾ ਤੋਂ ਹਟਣ ਲਈ ਮਜਬੂਰ ਕਰਨਾ ਸੀ। ਇਸ ਦੌਰਾਨ ਰਾਸ਼ਟਰਪਤੀ ਗੋਟਾਬਾਯਾ ਵੱਲੋਂ ਕਿਹਾ ਗਿਆ ਹੈ ਕਿ ਉਹ ਪਾਰਟੀ ਦੇ ਫੈਸਲੇ ਦਾ ਸਨਮਾਨ ਕਰਨਗੇ। ਗੋਟਾਬਾਯਾ ਦੇ ਖਿਲਾਫ ਇੰਨਾ ਨਾਰਾਜ਼ਗੀ ਹੈ ਕਿ ਪੈਟਰੋਲ ਦੇ ਪੈਸੇ ਨਾ ਹੋਣ ਕਾਰਨ ਲੋਕ ਪੈਦਲ ਹੀ ਪ੍ਰਦਰਸ਼ਨ 'ਚ ਹਿੱਸਾ ਲੈਣ ਪਹੁੰਚੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement