ਇੰਗਲੈਂਡ 'ਚ 37 ਸਾਲਾ ਸਿੱਖ ਨਸਲੀ ਹਮਲੇ ਦਾ ਸ਼ਿਕਾਰ, ਵਿਰੋਧੀ ਨਾਲ ਹੋਏ ਝਗੜੇ ਤੋਂ ਬਾਅਦ ਹੋਈ ਇਕ ਸਾਲ ਦੀ ਜੇਲ੍ਹ 
Published : Jul 10, 2023, 3:26 pm IST
Updated : Jul 10, 2023, 3:26 pm IST
SHARE ARTICLE
Tirminder Lallie
Tirminder Lallie

ਲਾਲੀ ਨੂੰ ਪਹਿਲਾਂ ਕੰਮ ਵਾਲੀ ਥਾਂ 'ਤੇ ਆਪਣੇ ਧਰਮ ਅਤੇ ਦਿੱਖ ਨੂੰ ਲੈ ਕੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਸੀ

ਲੰਡਨ - ਇੰਗਲੈਂਡ ਵਿਚ 37 ਸਾਲਾ ਸਿੱਖ ਤਰਮਿੰਦਰ ਸਿੰਘ ਨੂੰ ਇੱਕ ਸਾਲ ਦੀ ਜੇਲ੍ਹ ਹੋਈ ਹੈ। ਅਸਲ ਵਿਚ ਸਿੱਖ ਵਿਅਕਤੀ ਨੂੰ ਨਸਲੀ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਮਗਰੋਂ ਉਸ ਦੀ ਹਮਲਾ ਕਰਨ ਵਾਲੇ ਵਿਅਕਤੀ ਨਾਲ ਬਹਿਸ ਦੌਰਾਨ ਝੜਪ ਹੋ ਗਈ ਸੀ। ਜਿਸ ਦੇ ਦੋਸ਼ ਵਿਚ ਉਸ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। 

ਬਰਮਿੰਘਮਲਾਈਵ ਦੀ ਇਕ ਰਿਪੋਰਟ ਅਨੁਸਾਰ ਤਰਮਿੰਦਰ ਸਿੰਘ ਲਾਲੀ, ਜਿਸ ਨੂੰ ਪਹਿਲਾਂ ਕੰਮ ਵਾਲੀ ਥਾਂ 'ਤੇ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਤੋਂ ਬਾਅਦ ਪੀੜਤ ਵਿਅਕਤੀ ਦੁਆਰਾ ਪੋਲ ਨਾਲ ਕੁੱਟਿਆ ਗਿਆ ਸੀ ਜਦੋਂ ਉਸ ਨੇ 2021 ਵਿਚ ਕਥਿਤ ਤੌਰ 'ਤੇ ਆਪਣੀ ਰੇਂਜ ਰੋਵਰ ਨੂੰ ਤੇਜ਼ ਚਲਾਇਆ ਸੀ। ਸਿੱਖ ਵਿਅਕਤੀ ਨੇ ਆਪਣੀ ਕੁੱਟਮਾਰ ਦਾ ਬਦਲਾ ਲਿਆ ਸੀ। ਲਾਲੀ ਨੇ ਵੁਲਵਰਹੈਂਪਟਨ ਕ੍ਰਾਊਨ ਕੋਰਟ ਸਾਹਮਣੇ ਮੰਨਿਆ ਕਿ ਉਸ ਦਾ ਬਦਲਾ "ਸਵੈ-ਰੱਖਿਆ" ਲਈ ਸੀ, ਪਰ ਉਸ ਨੇ ਅੱਗੇ ਕਿਹਾ ਕਿ ਉਹ ਇਹ ਸੋਚ ਕੇ ਲੜਿਆ ਕਿ ਪੀੜਤ ਦੁਆਰਾ ਉਸ ਨਾਲ ਨਸਲੀ ਦੁਰਵਿਵਹਾਰ ਕੀਤਾ ਗਿਆ ਹੈ। 

ਅਦਾਲਤ ਨੇ ਸੁਣਿਆ ਕਿ ਲਾਲੀ ਨੂੰ ਪਹਿਲਾਂ ਕੰਮ ਵਾਲੀ ਥਾਂ 'ਤੇ ਆਪਣੇ ਧਰਮ ਅਤੇ ਦਿੱਖ ਨੂੰ ਲੈ ਕੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਾਰਨ ਉਹ ਟੁੱਟ ਗਿਆ ਅਤੇ ਉਸ ਨੂੰ ਗੁੱਸਾ ਆ ਗਿਆ। ਉਸ ਨੂੰ ਪਹਿਲਾਂ ਵੀ ਜ਼ੁਬਾਨੀ ਝਗੜੇ ਲਈ ਸਜ਼ਾ ਸੁਣਾਈ ਗਈ ਸੀ। ਜੱਜ ਨੇ ਲਾਲੀ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ "ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਇਹ ਦੋਵੇਂ ਘਟਨਾਵਾਂ ਇਸ ਲਈ ਵਾਪਰੀਆਂ ਕਿਉਂਕਿ ਤੁਸੀਂ ਇੱਕ ਗੁੱਸੇ ਵਾਲੇ ਵਿਅਕਤੀ ਹੋ... ਤੁਸੀਂ ਕੁਝ ਹੋਰ ਕਰ ਸਕਦੇ ਸੀ, ਪੁਲਿਸ ਨੂੰ ਬੁਲਾ ਸਕਦੇ ਸੀ,"। ਪੀੜਤ, ਜੋ ਇੱਕ ਪੇਂਟਰ ਸੀ ਉਸ ਨੇ ਸਾਰੀ ਘਟਨਾ ਦੱਸੀ। ਅਦਾਲਤ ਨੂੰ ਦੱਸਿਆ ਗਿਆ ਕਿ 4 ਅਗਸਤ, 2021 ਨੂੰ ਓਲਡਬਰੀ, ਇੰਗਲੈਂਡ ਵਿਚ ਲਾਲੀ ਤੇਜ਼ ਗਤੀ ਨਾਲ ਰੇਂਜ ਰੋਵਰ ਚਲਾਉਂਦੇ ਹੋਏ ਉਸਦੇ ਵੱਲ ਵਧਿਆ। ਪੇਂਟਰ ਨੇ ਉਸ ਨੂੰ ਗਤੀ ਹੌਲੀ ਕਰਨ ਲਈ ਇਸ਼ਾਰਾ ਕੀਤਾ। 

ਸਰਕਾਰੀ ਵਕੀਲ ਇਲਾਨਾ ਡੇਵਿਸ ਨੇ ਕਿਹਾ ਕਿ ਕਾਰ ਅਚਾਨਕ ਰੁਕ ਗਈ ਪਰ ਲਾਲੀ ਗੁੱਸੇ ਵਿਚ ਆ ਗਿਆ ਅਤੇ ਤੇਜ਼ੀ ਨਾਲ ਪੇਂਟਰ ਵੱਲ ਵਧਿਆ। ਪੀੜਤ ਨੇ ਇੱਕ ਪੋਲ ਨੂੰ ਫੜਿਆ ਹੋਇਆ ਸੀ ਜਿਸ ਨੂੰ ਉਸ ਨੇ ਲਾਲੀ ਦੇ ਸਿਰ 'ਤੇ ਦੋ ਵਾਰ ਮਾਰਿਆ। ਪ੍ਰੌਸੀਕਿਊਟਰ ਡੇਵਿਸ ਨੇ ਕਿਹਾ ਕਿ ਇਸ ਮਗਰੋਂ "ਲਾਲੀ ਨੇ ਆਪਣੇ ਗੁੱਟ ਦੁਆਲੇ ਪਾਏ ਸਟੀਲ ਦੇ ਕੜੇ ਨਾਲ ਉਸ ਨੂੰ ਵਾਰ-ਵਾਰ ਮੁੱਕੇ ਮਾਰੇ"। ਪੀੜਤ ਹਸਪਤਾਲ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਸਿਰ 'ਤੇ ਹੋਏ ਜ਼ਖ਼ਮਾਂ ਦਾ ਇਲਾਜ ਕੀਤਾ। ਇੱਕ ਬਿਆਨ ਵਿਚ ਪੀੜਤ ਨੇ ਕਿਹਾ ਕਿ ਲਾਲੀ ਦੇ ਹਮਲੇ ਕਾਰਨ ਉਹ ਕੁਝ ਦਿਨਾਂ ਲਈ ਕੰਮ 'ਤੇ ਨਹੀਂ ਜਾ ਪਾਇਆ ਅਤੇ ਹੁਣ ਉਹ ਬਾਹਰ ਜਾਣ ਵੇਲੇ ਉਸ ਨਾਲ ਟਕਰਾਉਣ ਤੋਂ ਡਰਦਾ ਹੈ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement