Peru Mountaineer News: ਗਰਮੀ ਨਾਲ ਪਿਘਲਿਆ ਗਲੇਸ਼ੀਅਰ ਤਾਂ 22 ਸਾਲਾਂ ਬਾਅਦ ਮਿਲੀ ਪਰਬਤਾਰੋਹੀ ਦੀ ਲਾਸ਼ ਮਿਲੀ, ਬਣ ਗਈ ਮਮੀ
Published : Jul 10, 2024, 5:18 pm IST
Updated : Jul 10, 2024, 5:18 pm IST
SHARE ARTICLE
The body of the mountaineer was found after 22 years Peru
The body of the mountaineer was found after 22 years Peru

Peru Mountaineer News: ਮ੍ਰਿਤਕ ਦੇਹ ’ਤੇ ਅੱਜ ਵੀ ਪੁਰਾਣੇ ਬੂਟ, ਕਰੈਂਪੌਨ ਅਤੇ ਕੱਪੜੇ ਮੌਜੂਦ ਹਨ। ਡਰਾਈਵਿੰਗ ਲਾਇਸੈਂਸ ਅਤੇ ਪਾਸਪੋਰਟ ਵੀ ਮਿਲਿਆ।

The body of the mountaineer was found after 22 years Peru: ਦੱਖਣੀ ਅਮਰੀਕੀ ਦੇਸ਼ ਪੇਰੂ ਦੀ ਪੁਲਿਸ ਅਤੇ ਪਹਾੜੀ ਬਚਾਅ ਕਰਮਚਾਰੀਆਂ ਨੇ ਮਿਲ ਕੇ ਇੱਕ ਅਮਰੀਕੀ ਪਰਬਤਾਰੋਹੀ ਦੀ ਲਾਸ਼ ਬਰਾਮਦ ਕੀਤੀ ਹੈ, ਜੋ 22 ਸਾਲ ਪਹਿਲਾਂ ਇੱਥੇ ਲਾਪਤਾ ਹੋ ਗਿਆ ਸੀ। ਇਹ ਲਾਸ਼ ਪੇਰੂ ਦੇ ਸਭ ਤੋਂ ਉੱਚੇ ਪਹਾੜ 'ਤੇ ਇਕ ਗਲੇਸ਼ੀਅਰ 'ਚ ਮਿਲੀ ਸੀ। ਗਰਮੀ ਵਧਣ ਨਾਲ ਜਦੋਂ ਗਲੇਸ਼ੀਅਰ ਪਿਘਲ ਗਿਆ ਤਾਂ ਇਕ ਅਮਰੀਕੀ ਪਰਬਤਾਰੋਹੀ ਦੀ ਮਮੀ ਹੋਈ ਲਾਸ਼ ਸਾਹਮਣੇ ਆਈ। ਭਾਵ ਸਰੀਰ ਮਮੀ ਵਰਗਾ ਹੋ ਗਿਆ ਸੀ।

ਇਹ ਵੀ ਪੜ੍ਹੋ: Punjab Weather Update News: ਪੰਜਾਬ 'ਚ ਬਦਲਿਆ ਮੌਸਮ, ਅਗਲੇ ਤਿੰਨ ਘੰਟਿਆਂ ਤੱਕ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ 

ਇਸ ਮ੍ਰਿਤਕ ਦੇਹ ’ਤੇ ਅੱਜ ਵੀ ਪੁਰਾਣੇ ਬੂਟ, ਕਰੈਂਪੌਨ ਅਤੇ ਕੱਪੜੇ ਮੌਜੂਦ ਹਨ। ਡਰਾਈਵਿੰਗ ਲਾਇਸੈਂਸ ਅਤੇ ਪਾਸਪੋਰਟ ਵੀ ਮਿਲਿਆ। ਇਸ ਅਮਰੀਕੀ ਪਰਬਤਾਰੋਹੀ ਦਾ ਨਾਂ ਵਿਲੀਅਮ ਸਟੈਂਪਫਲ ਹੈ। ਵਿਲੀਅਮ ਦੀ ਮੌਤ ਦਾ ਕਾਰਨ ਬਰਫ਼ ਦਾ ਤੂਫ਼ਾਨ ਮੰਨਿਆ ਜਾਂਦਾ ਹੈ। ਇਸ ਵਿਚ ਫਸ ਜਾਣ ਕਾਰਨ ਉਹ ਬਾਹਰ ਨਹੀਂ ਆ ਸਕੇ। ਬਰਫ ਹੇਠ ਦੱਬਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ: Vegetable Price Hike: ਆਮ ਆਦਮੀ ਨੂੰ ਝਟਕਾ, ਸਬਜ਼ੀਆਂ ਦੇ ਵਧੇ ਭਾਅ, ਕੋਈ ਸਬਜ਼ੀ ਨਹੀਂ ਮਿਲ ਰਹੀ 50 ਰੁਪਏ ਤੋਂ ਘੱਟ

ਪੇਰੂ ਦਾ ਸਭ ਤੋਂ ਉੱਚਾ ਪਹਾੜ ਹੁਆਸਕਰਨ ਹੈ। ਇਹ ਲਗਭਗ 6768 ਮੀਟਰ ਉੱਚਾ ਹੈ। ਵਿਲੀਅਮ ਦੀ ਲਾਸ਼ 5 ਜੁਲਾਈ ਨੂੰ 5200 ਮੀਟਰ ਦੀ ਉਚਾਈ 'ਤੇ ਮਿਲੀ ਸੀ। ਯਾਨੀ 17,060 ਫੁੱਟ 'ਤੇ। ਇੱਥੇ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਿਹਾ ਹੈ। ਇਹ ਗਲੇਸ਼ੀਅਰ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਪਿਘਲ ਰਿਹਾ ਹੈ। ਇਸ ਦਾ ਆਕਾਰ ਘਟਦਾ ਜਾ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹੁਆਸਕਰਨ ਨੈਸ਼ਨਲ ਪਾਰਕ ਦੇ ਰੇਂਜਰ ਐਡਸਨ ਰਮੀਰੇਜ਼ ਨੇ ਕਿਹਾ ਕਿ ਗਰਮੀ ਗਲੇਸ਼ੀਅਰ ਨੂੰ ਖ਼ਤਰਾ ਹੈ। ਜਿਵੇਂ-ਜਿਵੇਂ ਇਹ ਪਿਘਲਦਾ ਜਾਵੇਗਾ, ਸਾਲਾਂ ਪਹਿਲਾਂ ਇਸ ਵਿੱਚ ਦੱਬੀਆਂ ਚੀਜ਼ਾਂ, ਜੀਵ-ਜੰਤੂ ਅਤੇ ਜਾਨਵਰ ਬਾਹਰ ਆ ਜਾਣਗੇ। ਇੱਕ ਰਿਪੋਰਟ ਦੇ ਅਨੁਸਾਰ, ਪੇਰੂ ਵਿੱਚ ਦੁਨੀਆ ਦੇ 65 ਪ੍ਰਤੀਸ਼ਤ ਖੰਡੀ ਗਲੇਸ਼ੀਅਰ ਹਨ। ਇਨ੍ਹਾਂ ਦੇ ਪਿਘਲਣ ਦਾ ਸਭ ਤੋਂ ਵੱਧ ਖਤਰਾ ਵੀ ਹੈ।

ਪੇਰੂ ਦੀ ਸਰਕਾਰ ਦੇ ਅਨੁਸਾਰ, ਪਿਛਲੇ ਛੇ ਦਹਾਕਿਆਂ ਵਿੱਚ ਉਨ੍ਹਾਂ ਦੇ ਸਾਰੇ ਗਲੇਸ਼ੀਅਰਾਂ ਵਿੱਚੋਂ 56 ਪ੍ਰਤੀਸ਼ਤ ਪਿਘਲ ਗਏ ਹਨ। ਜ਼ਿਆਦਾਤਰ ਗਲੇਸ਼ੀਅਰ ਕੋਰਡੀਲੇਰਾ ਬਲੈਂਕਾ ਵਿੱਚ ਹਨ। ਇੱਥੇ ਹੁਆਸਕਰਨ ਅਤੇ ਹੋਰ ਉੱਚੀਆਂ ਚੋਟੀਆਂ ਮੌਜੂਦ ਹਨ।
 

​(For more Punjabi news apart from The body of the mountaineer was found after 22 years Peru, stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement