Vegetable Price Hike: ਆਮ ਆਦਮੀ ਨੂੰ ਝਟਕਾ, ਸਬਜ਼ੀਆਂ ਦੇ ਵਧੇ ਭਾਅ, ਕੋਈ ਸਬਜ਼ੀ ਨਹੀਂ ਮਿਲ ਰਹੀ 50 ਰੁਪਏ ਤੋਂ ਘੱਟ
Published : Jul 10, 2024, 3:53 pm IST
Updated : Jul 10, 2024, 4:07 pm IST
SHARE ARTICLE
Vegetable Price Hike News in punjabi
Vegetable Price Hike News in punjabi

Vegetable Price Hike: ਦੇਸ਼ ਭਰ ਵਿੱਚ ਟਮਾਟਰ ਦੀ ਕੀਮਤ 80 ਰੁਪਏ ਤੋਂ 100 ਰੁਪਏ ਤੱਕ ਵਧ ਗਈ ਹੈ

 

Vegetable Price Hike: ਬਦਲਦੇ ਮੌਸਮ ਕਾਰਨ ਸਬਜ਼ੀਆਂ ਹੋਰ ਮਹਿੰਗੀਆਂ ਹੋ ਗਈਆਂ ਹਨ। ਜਿਸ ਕਾਰਨ ਆਮ ਲੋਕ ਕਾਫੀ ਪ੍ਰੇਸ਼ਾਨ ਹਨ। ਆਲੂ, ਪਿਆਜ਼ ਅਤੇ ਟਮਾਟਰ ਵਰਗੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਦਿੱਲੀ ਮੰਡੀ 'ਚ ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਮਹਿੰਗਾਈ ਦਾ ਅਸਲ ਕਾਰਨ ਮੀਂਹ ਹੈ। ਦੇਸ਼ ਭਰ ਵਿੱਚ ਟਮਾਟਰ ਦੀ ਕੀਮਤ 80 ਰੁਪਏ ਤੋਂ 100 ਰੁਪਏ ਤੱਕ ਵਧ ਗਈ ਹੈ। ਇਸ ਦੇ ਨਾਲ ਹੀ ਪਿਆਜ਼ ਵੀ ਮਹਿੰਗਾਈ ਕਾਰਨ ਲੋਕਾਂ ਨੂੰ ਰੋ ਰਿਹਾ ਹੈ।

ਇਸ ਦੀ ਕੀਮਤ ਵੀ 45 ਤੋਂ 50 ਰੁਪਏ ਦੇ ਵਿਚਕਾਰ ਹੈ। ਅਸੀਂ ਦੇਸ਼ ਦੇ ਕੁਝ ਰਾਜਾਂ ਦੀ ਸਬਜ਼ੀ ਮੰਡੀ ਦਾ ਹਾਲ ਜਾਣਿਆ, ਜਿੱਥੇ ਟਮਾਟਰ ਅਤੇ ਪਿਆਜ਼ ਸਮੇਤ ਕਈ ਕਿਸਮਾਂ ਦੀਆਂ ਸਬਜ਼ੀਆਂ ਦੀਆਂ ਕੀਮਤਾਂ 50 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਹਨ।

ਖਾਸ ਕਰਕੇ ਉੱਤਰੀ ਅਤੇ ਮੱਧ ਭਾਰਤ ਦੇ ਰਾਜਾਂ ਮੱਧ ਪ੍ਰਦੇਸ਼, ਯੂਪੀ, ਬਿਹਾਰ, ਰਾਜਸਥਾਨ ਅਤੇ ਪੰਜਾਬ ਅਤੇ ਦੇਸ਼ ਦੇ ਹੋਰ ਰਾਜਾਂ ਵਿੱਚ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।

ਪੰਜਾਬ ਸਬਜ਼ੀ ਮੰਡੀ ਦੇ ਰੇਟ
ਟਮਾਟਰ 70 ਤੋਂ 80 ਰੁਪਏ ਕਿਲੋ
ਅਦਰਕ 200 ਤੋਂ 250 ਰੁਪਏ ਕਿਲੋ
ਪਿਆਜ਼ 40 ਤੋਂ 60 ਰੁਪਏ ਕਿਲੋ
ਲਸਣ 180 ਤੋਂ 220 ਰੁਪਏ ਪ੍ਰਤੀ ਕਿਲੋ
ਆਲੂ 30 ਤੋਂ 40 ਰੁਪਏ ਕਿਲੋ
ਮਟਰ 120 ਤੋਂ 140 ਰੁਪਏ ਕਿਲੋ
ਗੋਬੀ 80 ਤੋਂ 100 ਰੁਪਏ ਪ੍ਰਤੀ ਕਿਲੋ
ਕਾਲੀ ਤੋਰੀ 60 ਤੋਂ 80 ਰੁਪਏ ਪ੍ਰਤੀ ਕਿਲੋ
ਕੱਦੂ 80 ਤੋਂ 100 ਰੁਪਏ ਪ੍ਰਤੀ ਕਿਲੋ

ਚੰਡੀਗੜ੍ਹ ਸਬਜ਼ੀ ਮੰਡੀ ਦੇ ਰੇਟ
ਟਮਾਟਰ 80 ਤੋਂ 85 ਰੁਪਏ ਕਿਲੋ
ਅਦਰਕ 240 ਤੋਂ 250 ਰੁਪਏ ਕਿਲੋ
ਪਿਆਜ਼ 45 ਤੋਂ 50 ਰੁਪਏ ਕਿਲੋ
ਲਸਣ 200 ਤੋਂ 220 ਰੁਪਏ ਪ੍ਰਤੀ ਕਿਲੋ
ਆਲੂ 40 ਤੋਂ 50 ਰੁਪਏ ਕਿਲੋ
ਮਟਰ 150 ਤੋਂ 160 ਰੁਪਏ ਕਿਲੋ
ਗੋਬੀ 100 ਤੋਂ 120 ਰੁਪਏ ਪ੍ਰਤੀ ਕਿਲੋ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement