ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼ ਦੀ ਸਲਾਨਾ ਮੀਟਿੰਗ ਅਤੇ ਕਮੇਟੀ ਦੀ ਚੋਣ
Published : Aug 10, 2020, 10:51 am IST
Updated : Aug 10, 2020, 10:51 am IST
SHARE ARTICLE
File Photo
File Photo

ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼ ਦੀ ਅੱਜ ਸਲਾਨਾ ਮੀਟਿੰਗ ਬਾਅਦ ਦੁਪਹਿਰ ਕੀਤੀ ਗਈ। ਇਹ ਕਲੱਬ ਬੀਤੇ ਕੁਝ ਸਾਲਾਂ ਤੋਂ ਹੇਸਟਿੰਗਜ਼ ਦੇ ਵਿਚ ਪੰਜਾਬੀ

ਔਕਲੈਂਡ, 9 ਅਗੱਸਤ (ਹਰਜਿੰਦਰ ਸਿੰਘ ਬਸਿਆਲਾ) : ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼ ਦੀ ਅੱਜ ਸਲਾਨਾ ਮੀਟਿੰਗ ਬਾਅਦ ਦੁਪਹਿਰ ਕੀਤੀ ਗਈ। ਇਹ ਕਲੱਬ ਬੀਤੇ ਕੁਝ ਸਾਲਾਂ ਤੋਂ ਹੇਸਟਿੰਗਜ਼ ਦੇ ਵਿਚ ਪੰਜਾਬੀ ਖੇਡਾਂ ਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਅਪਣੇ ਵਿੱਤ ਮੁਤਾਬਕ ਵਧੀਆ ਕੰਮ ਕਰ ਰਿਹਾ ਹੈ। ਅੱਜ ਜਨਰਲ ਇਜਲਾਸ ਦੇ ਵਿਚ ਖਜ਼ਾਨਚੀ ਬਲਜੀਤ ਸਿੰਘ ਨੇ ਪਿਛਲੇ ਸਾਲ ਦਾ ਲੇਖਾ ਪੇਸ਼ ਕੀਤਾ। ਸਾਰੇ ਮੈਂਬਰ ਨੇ ਉਸ ਉਤੇ ਤਸੱਲੀ ਪ੍ਰਗਟ ਕੀਤੀ ਅਤੇ ਨਵੀਂ ਕਮੇਟੀ ਦੀ ਚੋਣ ਲਈ ਕਾਰਵਾਈ ਪਾਈ ਗਈ। ਸਰਬ ਸੰਮਤੀ ਦੇ ਨਾਲ ਕਲੱਬ ਦੇ ਪ੍ਰਧਾਨ ਦੀ ਸੇਵਾ ਦੁਬਾਰਾ ਸ. ਬੂਟਾ ਸਿੰਘ ਬਰਾੜ ਨੂੰ ਸੌਂਪੀ ਗਈ।

File PhotoFile Photo

ਇਸ ਤੋਂ ਇਲਾਵਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੰਮੀ, ਸੈਕਟਰੀ ਰਣਜੀਤ ਸਿੰਘ ਜੀਤਾ, ਵਾਇਸ ਸੈਕਟਰੀ ਇੰਦਰਜੀਤਸਿੰਘ ਬਾਠ, ਖਜਾਨਚੀ ਬਲਜੀਤ ਸਿੰਘ ਬਾਸੀ, ਵਾਇਸ ਖਜਾਨਚੀ ਸੁਖਵਿੰਦਰ ਸਿੰਘ ਕੂਨਰ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਸਰਗਰਮ ਮੈਬਰਾਂ ਵਿਚ  ਮਹਿੰਦਰ ਸਿੰਘ ਨਾਗਰਾ ਜੇ ਪੀ, ਜਰਨੈਲ ਸਿੰਘ ਜੇ.ਪੀ (ਮੀਡੀਆ ਸਪੋਕਸਪਰਸਨ), ਜਸਵੀਰ ਸਿੰਘ ਸੋਹਲ, ਗੁਰਮੱਖ ਸਿੰਘ ਹੇਅਰ, ਗੁਰਇੰਦਰ ਸਿੰਘ ਪੱਡਾ, ਗੂਰਮੂਖ ਸਿੰਘ ਢੇਸੀ, ਹਰਵਿੰਦਰ ਸਿੰਘ ਸੰਘਾ, ਜਸਵਿੰਦਰ ਸਿੰਘ ਜੱਸੀ ਅਤੇ ਬਲਦੇਵ ਸਿੰਘ ਕਲੇਰ ਸ਼ਾਮਿਲ ਹੋਏ। ਕਲੱਬ ਵੱਲੋਂ ਅਕਤੂਬਰ ਮਹੀਨ ਖੇਡ ਟੂਰਨਾਮੈਂਟ ਕਰਵਾਉਣ ਬਾਰੇ ਵੀ ਵਿਚਾਰ ਕੀਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement