ਯੂਟਾਹ 'ਚ ਟਰੰਪ ਸਮਰਥਕ ਨੇ ਰਾਸ਼ਟਰਪਤੀ ਬਿਡੇਨ ਨੂੰ ਦਿੱਤੀ ਮਾਰਨ ਦੀ ਧਮਕੀ, FBI ਦੇ ਮੁਕਾਬਲੇ ਵਿਚ ਹੋਈ ਮੌਤ 
Published : Aug 10, 2023, 6:48 pm IST
Updated : Aug 10, 2023, 6:48 pm IST
SHARE ARTICLE
A Trump supporter in Utah threatened to kill President Biden, died in an encounter with the FBI
A Trump supporter in Utah threatened to kill President Biden, died in an encounter with the FBI

ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਕ੍ਰੇਗ ਰੌਬਰਟਸਨ ਦੀ ਉਮਰ ਕਰੀਬ 70 ਸਾਲ ਸੀ ਅਤੇ ਉਸ ਨੇ ਖ਼ੁਦ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੱਟੜ ਸਮਰਥਕ ਦੱਸਿਆ ਸੀ।

ਵਸ਼ਿੰਗਟਨ - ਅਮਰੀਕਾ ਵਿਚ ਰਾਸ਼ਟਰਪਤੀ ਜੋ ਬਾਈਡਨ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਐਫਬੀਆਈ ਦੀ ਕਾਰਵਾਈ ਵਿਚ ਮਾਰਿਆ ਗਿਆ ਹੈ। ਦੱਸ ਦਈਏ ਕਿ ਦੋਸ਼ੀ ਵਿਅਕਤੀ ਅਮਰੀਕਾ ਦੇ ਉਟਾਹ ਦਾ ਰਹਿਣ ਵਾਲਾ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਵੀ ਉਟਾਹ ਦਾ ਦੌਰਾ ਕਰਨ ਤੋਂ ਕੁਝ ਘੰਟੇ ਪਹਿਲਾਂ, ਐਫਬੀਆਈ ਨੇ ਮੁਲਜ਼ਮਾਂ ਦੇ ਛੁਪਣਗਾਹ 'ਤੇ ਛਾਪਾ ਮਾਰਿਆ ਅਤੇ ਸੁਰੱਖਿਆ ਏਜੰਸੀ ਦੀ ਕਾਰਵਾਈ ਵਿਚ ਵਿਅਕਤੀ ਮਾਰਿਆ ਗਿਆ।  

ਐਫਬੀਆਈ ਨੇ ਮੁਲਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਐਫਬੀਆਈ ਨੇ ਕਿਹਾ ਕਿ ਉਹਨਾਂ ਦੇ ਵਿਸ਼ੇਸ਼ ਏਜੰਟਾਂ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਵੱਲੋਂ ਅਪਣਾਏ ਗਏ ਹਮਲਾਵਰ ਰਵੱਈਏ ਕਾਰਨ ਉਹ ਕਾਰਵਾਈ ਵਿਚ ਮਾਰਿਆ ਗਿਆ। ਸੁਰੱਖਿਆ ਏਜੰਸੀ ਵੱਲੋਂ ਮੁਲਜ਼ਮ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਉਟਾਹ ਦੇ ਸੰਘੀ ਸਰਕਾਰੀ ਵਕੀਲ ਵੱਲੋਂ ਦਾਇਰ ਸ਼ਿਕਾਇਤ ਵਿਚ ਮੁਲਜ਼ਮ ਦਾ ਨਾਂ ਕ੍ਰੇਗ ਰੌਬਰਟਸਨ ਦੱਸਿਆ ਗਿਆ ਹੈ।   

ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਕ੍ਰੇਗ ਰੌਬਰਟਸਨ ਦੀ ਉਮਰ ਕਰੀਬ 70 ਸਾਲ ਸੀ ਅਤੇ ਉਸ ਨੇ ਖ਼ੁਦ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੱਟੜ ਸਮਰਥਕ ਦੱਸਿਆ ਸੀ। ਰੌਬਰਟਸਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਬਿਡੇਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਇਕ ਪੋਸਟ 'ਚ ਦੋਸ਼ੀ ਨੇ ਲਿਖਿਆ ਕਿ 'ਮੈਂ ਸੁਣਿਆ ਹੈ ਕਿ ਬਿਡੇਨ ਉਟਾਹ ਆ ਰਿਹਾ ਹੈ। ਆਪਣੀ M24 ਸਨਾਈਪਰ ਰਾਈਫਲ ਦੀ ਧੂੜ ਸਾਫ਼ ਕਰਨੀ ਪਵੇਗੀ। ਜੋਕਰਾਂ ਦੇ ਮੁਖੀ ਦਾ ਸਵਾਗਤ ਹੈ।    
ਮੁਲਜ਼ਮਾਂ ਨੇ ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ, ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਅਮਰੀਕੀ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੂੰ ਵੀ ਧਮਕੀ ਦਿੱਤੀ, ਜਿਨ੍ਹਾਂ ਨੇ ਡੋਨਾਲਡ ਟਰੰਪ ਖ਼ਿਲਾਫ਼ ਦੋਸ਼ ਲਾਏ ਸਨ। ਦੋਸ਼ੀ ਰੌਬਰਟਸਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਹਥਿਆਰਾਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ, ਜਿਸ ਵਿਚ ਇਕ ਅਰਧ-ਆਟੋਮੈਟਿਕ ਰਾਈਫਲ ਵੀ ਸ਼ਾਮਲ ਹੈ, ਜਿਸ ਨੂੰ ਦੋਸ਼ੀ ਨੇ 'ਡੈਮੋਕ੍ਰੇਟ ਇਰਾਡੀਕੇਟਰ' ਦਾ ਨਾਂ ਦਿੱਤਾ ਹੈ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement