ਅਮਰੀਕਾ ਵਿਚ ਬਜ਼ੁਰਗ ਸਿੱਖ ਉਤੇ ਭਿਆਨਕ ਹਮਲਾ, ਹਾਲਤ ਗੰਭੀਰ, ਮੁਲਜ਼ਮ ਫ਼ਰਾਰ
Published : Aug 10, 2025, 10:16 pm IST
Updated : Aug 10, 2025, 10:16 pm IST
SHARE ARTICLE
ਉਸ ਇਲਾਕੇ ਦੀ ਤਸਵੀਰ ਜਿੱਥੇ ਹਰਪਾਲ ਸਿੰਘ (70) ਉਤੇ ਹਮਲਾ ਹੋਇਆ।
ਉਸ ਇਲਾਕੇ ਦੀ ਤਸਵੀਰ ਜਿੱਥੇ ਹਰਪਾਲ ਸਿੰਘ (70) ਉਤੇ ਹਮਲਾ ਹੋਇਆ।

ਬੇਹੋਸ਼ੀ ਦੀ ਹਾਲਤ ਵਿਚ ਹਰਪਾਲ ਸਿੰਘ, ਤਿੰਨ ਸਰਜਰੀ ਹੋਈਆਂ

ਲਾਸ ਏਂਜਲਸ : ਅਮਰੀਕਾ ਦੇ ਮਸ਼ਹੂਰ ਸ਼ਹਿਰ ਲਾਸ ਏਂਜਲਸ ਦੇ ਉੱਤਰੀ ਹਾਲੀਵੁੱਡ ’ਚ ਹਰਪਾਲ ਸਿੰਘ ਨਾਂ ਦੇ 70 ਸਾਲ ਦੇ ਇਕ ਸਿੱਖ ਵਿਅਕਤੀ ਉਤੇ  ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਦਸਿਆ ਜਾ ਰਿਹਾ ਹੈ ਕਿ ਪਿਛਲੇ ਸੋਮਵਾਰ ਦੁਪਹਿਰ 3 ਕੁ ਵਜੇ ਹਮਲਾਵਰ ਸਾਈਕਲ ਉਤੇ ਆਇਆ ਅਤੇ ਗੋਲਫ ਕਲੱਬ ਨਾਲ ਹਰਪਾਲ ਸਿੰਘ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਕੇ ਭੱਜ ਗਿਆ। 

ਹਰਪਾਲ ਸਿੰਘ ਉਦੋਂ ਤੋਂ ਬੇਹੋਸ਼ੀ ਦੀ ਹਾਲਤ ਵਿਚ ਹੈ ਅਤੇ ਉਨ੍ਹਾਂ ਦੀਆਂ ਘੱਟੋ-ਘੱਟ ਤਿੰਨ ਸਰਜਰੀ ਹੋਈਆਂ ਹਨ। ਹਰਪਾਲ ਸਿੰਘ ਇਕ  ਸਥਾਨਕ ਗੁਰਦੁਆਰੇ ਵਿਚ ਰਹਿੰਦਾ ਸੀ ਅਤੇ ਇਸ ਹਮਲੇ ਨੇ ਧਾਰਮਕ ਭਾਈਚਾਰੇ ਨੂੰ ਡੂੰਘਾ ਹਲੂਣ ਕੇ ਰੱਖ ਦਿਤਾ ਹੈ। ਪੁਲਿਸ ਜਾਂਚ ਕਰ ਰਹੀ ਹੈ ਪਰ ਅਜੇ ਤਕ  ਕਿਸੇ ਸ਼ੱਕੀ ਦੀ ਪਛਾਣ ਨਹੀਂ ਕੀਤੀ ਗਈ ਹੈ ਜਾਂ ਸੀ.ਸੀ.ਟੀ.ਵੀ. ਫੁਟੇਜ ਦੀ ਮੌਜੂਦਗੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰਵਾਰ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਉੱਤਰੀ ਹਾਲੀਵੁੱਡ ਡਿਵੀਜ਼ਨ ਨਾਲ ਸੰਪਰਕ ਕਰਨ ਦੀ ਅਪੀਲ ਕਰ ਰਿਹਾ ਹੈ। 

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਯਹੂਦੀਆਂ ਅਤੇ ਮੁਸਲਮਾਨਾਂ ਤੋਂ ਬਾਅਦ ਧਾਰਮਕ ਤੌਰ ਉਤੇ ਪ੍ਰੇਰਿਤ ਨਫ਼ਰਤੀ ਅਪਰਾਧ ਦੇ ਤਹਿਤ ਸਿੱਖ ਤੀਜਾ ਸੱਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ ਸਮੂਹ ਬਣਿਆ ਹੋਇਆ ਹੈ। ਐਫ.ਬੀ.ਆਈ. ਨੇ 5 ਅਗੱਸਤ ਨੂੰ 2024 ਲਈ ਨਫ਼ਰਤੀ ਅਪਰਾਧ ਦੇ ਅੰਕੜਿਆਂ ਦੀ ਅਪਣੀ ਸਾਲਾਨਾ ਰੀਪੋਰਟ ਜਾਰੀ ਕੀਤੀ, ਜਿਸ ਵਿਚ ਘਟਨਾਵਾਂ ਦੀ ਗਿਣਤੀ ਵਿਚ ਲਗਭਗ 2٪ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਿੱਖਾਂ ਵਿਰੁਧ ਧਾਰਮਕ ਤੌਰ ਉਤੇ ਪ੍ਰੇਰਿਤ ਨਫ਼ਰਤੀ ਅਪਰਾਧ ਦੇ 142 ਮਾਮਲੇ ਸਾਹਮਣੇ ਆਏ ਹਨ, ਜੋ 2023 ’ਚ 150 (5.3 ਫੀ ਸਦੀ ਦੀ ਗਿਰਾਵਟ) ਅਤੇ 2022 ’ਚ 198 ਸਨ। ਇਸ ਸਾਲ 25 ਹਿੰਦੂ ਵਿਰੋਧੀ ਅਪਰਾਧ ਵੀ ਦਰਜ ਕੀਤੇ ਗਏ। ਪਿਛਲੇ ਸਾਲ ਦੇ 32 ਤੋਂ ਘੱਟ। 

Tags: sikhs

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement