ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਬਿਆਨ ਵਿਚ ਸਫ਼ਾਰਤਖ਼ਾਨੇ ਨੇ ਬਾਰੇ ਪਾਈ ਪੋਸਟ
ਇਸਲਾਮਾਬਾਦ: ਨਾਰਵੇ ’ਚ ਅਫਗਾਨਿਸਤਾਨ ਦਾ ਸਫ਼ਾਰਤਖ਼ਾਨਾ ਬੰਦ ਹੋ ਰਿਹਾ ਹੈ। ਇਹ ਦੇਸ਼ ਦਾ ਦੂਜਾ ਸਫ਼ਾਰਤਖ਼ਾਨਾ ਹੈ ਜਿਸ ਨੂੰ ਇਸ ਹਫਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਬੀਤੇ ਕਲ ਇਸ ਨੇ ਬਰਤਾਨੀਆਂ ਸਥਿਤ ਸਫ਼ਾਰਤਖ਼ਾਨਾ ਵੀ ਬੰਦ ਕਰ ਦਿਤਾ ਸੀ।
ਕੁੱਝ ਮਹੀਨੇ ਪਹਿਲਾਂ ਤਾਲਿਬਾਨ ਨੇ ਕਿਹਾ ਸੀ ਕਿ ਉਹ ਨਾਰਵੇ ਸਫ਼ਾਰਤਖ਼ਾਨਾ ਸਮੇਤ ਪਿਛਲੀ ਪਛਮੀ ਸਮਰਥਿਤ ਸਰਕਾਰ ਵਲੋਂ ਸਥਾਪਤ ਕੂਟਨੀਤਕ ਮਿਸ਼ਨਾਂ ਨੂੰ ਹੁਣ ਮਾਨਤਾ ਨਹੀਂ ਦਿੰਦਾ।ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਬਿਆਨ ਵਿਚ ਸਫ਼ਾਰਤਖ਼ਾਨੇ ਨੇ ਐਲਾਨ ਕੀਤਾ ਕਿ ਡਿਪਲੋਮੈਟਿਕ ਮਿਸ਼ਨ ਵੀਰਵਾਰ ਨੂੰ ਬੰਦ ਰਹੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਦੂਤਘਰ ਦੀ ਇਮਾਰਤ ਨਾਰਵੇ ਦੇ ਵਿਦੇਸ਼ ਮੰਤਰਾਲੇ ਨੂੰ ਸੌਂਪ ਦਿਤੀ ਜਾਵੇਗੀ।
ਬਰਤਾਨੀਆਂ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਲੰਡਨ ਵਿਚ ਅਫਗਾਨਿਸਤਾਨ ਦੇ ਸਫ਼ਾਰਤਖ਼ਾਨੇ ਨੂੰ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨੂੰ ਦੇਸ਼ ਦੇ ਤਾਲਿਬਾਨ ਸ਼ਾਸਕਾਂ ਨੇ ਮਾਨਤਾ ਨਹੀਂ ਦਿਤੀ ਹੈ।