
ਅਮਰੀਕਾ ਵਿਚ ਤੂਫ਼ਾਨ ਮਾਇਕਲ ਤੇਜ਼ ਰਫ਼ਤਾਰ ਨਾਲ ਫਲੋਰੀਡਾ ਤੱਟ ਵੱਲ ਵੱਧ ਰਿਹਾ ਹੈ ਜਿਸ ਦੇ ਚੱਲਦੇ ਦੱਖਣ ਰਾਜ ਦੇ ਗਵਰਨਰ...
ਪਨਾਮਾ ਸਿਟੀ : ਅਮਰੀਕਾ ਵਿਚ ਤੂਫ਼ਾਨ ਮਾਇਕਲ ਤੇਜ਼ ਰਫ਼ਤਾਰ ਨਾਲ ਫਲੋਰੀਡਾ ਤੱਟ ਵੱਲ ਵੱਧ ਰਿਹਾ ਹੈ ਜਿਸ ਦੇ ਚੱਲਦੇ ਦੱਖਣ ਰਾਜ ਦੇ ਗਵਰਨਰ ਨੇ ਉਥੇ ਦੇ ਨਿਵਾਸੀਆਂ ਨੂੰ ਇਕ ਭਿਆਨਕ ਤੂਫ਼ਾਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿਤੀ ਹੈ। ਮਾਇਕਲ 195 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਦੇ ਨਾਲ ਫਲੋਰੀਡਾ ਵੱਲ ਨੂੰ ਵੱਧ ਰਿਹਾ ਹੈ। ਇਹ ਤੀਸਰੀ ਸ਼੍ਰੇਣੀ ਦੇ ਤੂਫਾਨ ਵਿਚ ਬਦਲ ਗਿਆ ਹੈ। ਰਾਸ਼ਟਰੀ ਤੂਫ਼ਾਨ ਕੇਂਦਰ (ਐਨਐਚਸੀ) ਨੇ ਦੱਸਿਆ ਕਿ ਤੂਫ਼ਾਨ ਦੇ ਬੁੱਧਵਾਰ ਦੁਪਹਿਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
Michael Typhoonਫਲੋਰੀਡਾ ਦੇ ਗਵਰਨਰ ਰਿਕ ਸਕਾਟ ਨੇ ਕਿਹਾ ਕਿ ਮਾਇਕਲ ਤੂਫ਼ਾਨ ਇਕ ਭਿਆਨਕ ਤੂਫ਼ਾਨ ਹੈ ਅਤੇ ਇਸ ਦਾ ਪੂਰਵ ਅਨੁਮਾਨ ਜ਼ਿਆਦਾ ਖ਼ਤਰਨਾਕ ਹੈ। ਇਹ ਜਾਨਲੇਵਾ ਖ਼ਤਰਾ ਹੈ। “ਉਨ੍ਹਾਂ ਨੇ ਤੂਫ਼ਾਨ ਨਾਲ ਨਜਿੱਠਨ ਲਈ ਨੈਸ਼ਨਲ ਗਾਰਡ ਦੇ 2,500 ਮੈਬਰਾਂ ਨੂੰ ਸਰਗਰਮ ਰਹਿਣ ਲਈ ਕਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੂਬੇ ਲਈ ਐਮਰਜੈਂਸੀ ਹਾਲਤ ਦੀ ਘੋਸ਼ਣਾ ਕੀਤੀ ਹੈ। ਨਾਲ ਹੀ ਸੁਰੱਖਿਆ ਅਭਿਆਨਾਂ ਲਈ ਸਮੂਹ ਫੰਡ ਜਾਰੀ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਇਹ ਲਾਜ਼ਮੀ ਹੈ ਕਿ ਤੁਸੀ ਆਪਣੇ ਸੂਬੇ ਅਤੇ ਸਥਿਤ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਧਿਆਨ ਦਿਓ। ਕਿਰਪਾ ਕਰਕੇ ਤਿਆਰ ਰਹੋ, ਸਾਵਧਾਨ ਰਹੋ ਅਤੇ ਸੁਰੱਖਿਅਤ ਰਹੋ।
ਇਹ ਵੀ ਪੜ੍ਹੋ : ਉੱਤਰੀ ਹੈਤੀ ਦੇ ਕੋਲ ਆਏ 5.9 ਤੀਬਰਤਾ ਵਾਲੇ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਤੱਟ ‘ਤੇ ਸਥਿਤ ਸ਼ਹਿਰ ਪੋਰਟ-ਡੀ-ਪੈਕਸ ਵਿਚ ਨੌਂ, ਗਰੋਸ ਮੋਰਨੇ ਵਿਚ ਸੱਤ ਅਤੇ ਸੈਂਟ-ਲੁਈਸ ਡੀ ਨਾਰਡ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ।
ਹੈਤੀ ਸਰਕਾਰ ਨੇ ਸੋਮਵਾਰ ਨੂੰ ਦੱਸਿਆ ਕਿ ਆਪਦਾ ਵਿਚ ਹੋਰ 333 ਲੋਕ ਜ਼ਖ਼ਮੀ ਹੋ ਗਏ ਹਨ ਅਤੇ ਘੱਟ ਤੋਂ ਘੱਟ 7,783 ਪਰਿਵਾਰਾਂ ਨੂੰ ਮਨੁੱਖੀ ਸਹਾਇਤਾ ਦੀ ਲੋੜ ਹੈ। ਸ਼ਨੀਵਾਰ ਨੂੰ ਭੁਚਾਲ ਆਇਆ ਸੀ ਜਿਸ ਵਿਚ ਹਜ਼ਾਰਾਂ ਘਰ ਖ਼ਰਾਬ ਹੋ ਗਏ। ਉਸ ਤੋਂ ਬਾਅਦ ਐਤਵਾਰ ਨੂੰ ਵੀ 5.2 ਤੀਬਰਤਾ ਵਾਲੇ ਝਟਕੇ ਆਏ ਜਿਸ ਕਾਰਨ ਹਜ਼ਾਰਾਂ ਲੋਕ ਅਪਣੀ ਸੁਰੱਖਿਆ ਦੇ ਡਰ ਤੋਂ ਅਪਣੇ ਘਰਾਂ ਵਿਚੋਂ ਨਿਕਲ ਕੇ ਬਾਹਰ ਹੀ ਸੁੱਤੇ।