ਗਾਜ਼ਾ ਵਿਚ ਛੋਟੀ ਉਮਰ ਦੇ 55,000 ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ : ਸੰਯੁਕਤ ਰਾਸ਼ਟਰ
Published : Oct 10, 2025, 10:13 am IST
Updated : Oct 10, 2025, 11:24 am IST
SHARE ARTICLE
55,000 young children in Gaza suffer from severe malnutrition UN News
55,000 young children in Gaza suffer from severe malnutrition UN News

ਕਮਜ਼ੋਰੀ ਦੇ ਇਲਾਜ ਲਈ ਹਫ਼ਤਿਆਂ ਦੇ ਵਿਸ਼ੇਸ਼ ਪੋਸ਼ਣ ਅਤੇ ਕਈ ਵਾਰ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਹੁੰਦੀ ਹੈ।

55,000 young children in Gaza suffer from severe malnutrition UN News : ਇਜ਼ਰਾਈਲ ਅਤੇ ਹਮਾਸ ਵਿਚਕਾਰ ਦੋ ਸਾਲਾਂ ਦੀ ਜੰਗ ਅਤੇ ਗੰਭੀਰ ਭੋਜਨ ਦੀ ਘਾਟ ਕਾਰਨ ਗਾਜ਼ਾ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 54,600 ਤੋਂ ਵੱਧ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਗਏ ਹਨ, ਜਿਨ੍ਹਾਂ ਵਿਚੋਂ 12,800 ਤੋਂ ਵੱਧ ਗੰਭੀਰ ਰੂਪ ਵਿਚ ਪ੍ਰਭਾਵਿਤ ਹੋਏ ਹਨ, ਸੰਯੁਕਤ ਰਾਸ਼ਟਰ ਦੇ ਇੱਕ ਨਵੇਂ ਅਧਿਐਨ ਵਿਚ ਇਹ ਪ੍ਰਗਟਾਵਾ ਕੀਤਾ ਗਿਆ।

ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ਫ਼ਾਰ ਫ਼ਲਸਤੀਨ ਰਿਫ਼ਿਊਜੀਜ਼ ਇਨ ਦਿ ਨੀਅਰ ਈਸਟ’ ਜੋ ਕਿ ਫ਼ਲਸਤੀਨੀ ਸ਼ਰਨਾਰਥੀਆਂ ਨੂੰ ਮੁੱਢਲੀ ਸਿਹਤ ਸੰਭਾਲ ਪ੍ਰਦਾਨ ਕਰਦੀ ਹੈ, ਦੇ ਇਕ ਵਿਸ਼ਲੇਸ਼ਣ ਦੇ ਅਨੁਸਾਰ, ਅਗੱਸਤ ਦੇ  ਸ਼ੁਰੂ ਤਕ, ਗਾਜ਼ਾ ਵਿਚ ਛੇ ਮਹੀਨੇ ਤੋਂ ਪੰਜ ਸਾਲ ਦੀ ਉਮਰ ਦੇ ਲਗਭਗ 16 ਫ਼ੀ ਸਦੀ ਬੱਚੇ ਕੁਪੋਸ਼ਣ ਦੇ ਇਕ ਜਾਨਲੇਵਾ ਰੂਪ ਤੋਂ ਪੀੜਤ ਸਨ। ਇਸ ਨੂੰ ਜਾਨਲੇਵਾ ਕੁਪੋਸ਼ਣ ਨੂੰ ਹੱਦੋਂ ਵੱਧ ਕਮਜ਼ੋਰ (ਵੇਸਟਿੰਗ) ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਲਗਭਗ ਚਾਰ ਫ਼ੀ ਸਦੀ ਬੱਚੇ ਗੰਭੀਰ ਕਮਜ਼ੋਰੀ ਦਾ ਸ਼ਿਕਾਰ ਹਨ।

ਕਮਜ਼ੋਰੀ ਦੇ ਇਲਾਜ ਲਈ ਹਫ਼ਤਿਆਂ ਦੇ ਵਿਸ਼ੇਸ਼ ਪੋਸ਼ਣ ਅਤੇ ਕਈ ਵਾਰ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਹੁੰਦੀ ਹੈ। ਲੇਖਕਾਂ ਅਨੁਸਾਰ, ਬੁਧਵਾਰ ਨੂੰ ਦਿ ਲੈਂਸੇਟ ਪੱਤਰਕਾ ਵਿਚ ਪ੍ਰਕਾਸ਼ਤ ਅਧਿਐਨ, ਖੇਤਰ ਵਿਚ ਭੁੱਖਮਰੀ ਤੋਂ ਪੀੜਤ ਬੱਚਿਆਂ ’ਤੇ ਕੀਤਾ ਗਿਆ ਹੁਣ ਤਕ ਦਾ ਸੱਭ ਤੋਂ ਵਿਆਪਕ ਅਧਿਐਨ ਹੈ। ਇਹ ਜਨਵਰੀ 2024 ਅਤੇ ਅਗੱਸਤ ਦੇ ਅੱਧ ਵਿਚਕਾਰ ਗਾਜ਼ਾ ਦੇ ਦਰਜਨਾਂ ਸਿਹਤ ਕੇਂਦਰਾਂ ਅਤੇ ਮੈਡੀਕਲ ਸਾਈਟਾਂ ’ਤੇ ਲਗਭਗ 220,000 ਬੱਚਿਆਂ ਦੀ ਜਾਂਚ ’ਤੇ ਆਧਾਰਤ ਸੀ। ਅਧਿਐਨ ਵਿਚ ਪਾਇਆ ਗਿਆ ਕਿ ਗਾਜ਼ਾ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 54,600 ਤੋਂ ਵੱਧ ਬੱਚੇ ਸੰਭਾਵਤ ਤੌਰ ’ਤੇ ਕੁਪੋਸ਼ਣ ਦਾ ਸ਼ਿਕਾਰ ਹਨ, ਜਿਨ੍ਹਾਂ ਵਿਚੋਂ 12,800 ਤੋਂ ਵੱਧ ਗੰਭੀਰ ਰੂਪ ਵਿਚ ਪ੍ਰਭਾਵਿਤ ਹਨ। (ਏਜੰਸੀ)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement