
ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਜਿੱਤਣ ਵਾਲੇ ਜੋ ਬਾਇਡਨ ਤੇ ਬ੍ਰਿਟਿਸ਼ ਪੀਐਮ ਬੋਰਿਸ ਜੌਨਸਨ ਨੇ ਸੁਆਗਤ ਕੀਤਾ ਹੈ।
ਵਾਸ਼ਿੰਗਟਨ: ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਨਾਲ ਕੋਰੋਨਾ ਤੋਂ ਬਚਣ ਲਈ ਬਹੁਤ ਸਾਰੀਆਂ ਕੰਪਨੀਆਂ ਨੇ ਕੋਰੋਨਾ ਵੈਕਸੀਨ ਤਿਆਰ ਕੀਤੀ ਹੈ। ਹਾਲ ਹੀ ਵਿੱਚ ਅਮਰੀਕਾ ਦੀ ਦਿੱਗਜ਼ ਕੰਪਨੀ ਫਾਇਜਰ ਤੇ ਜਰਮਨੀ ਦੀ ਬਾਇਓਟੈਕ ਫਰਮ ਬਾਇਓਐਨਟੈਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਬਣਾਈ ਵੈਕਸੀਨ ਕੋਰੋਨਾ ਵਾਇਰਸ ਦੇ ਇਲਾਜ 'ਚ 90 ਫੀਸਦ ਤੋਂ ਜ਼ਿਆਦਾ ਲੋਕਾਂ ਦੇ ਇਲਾਜ 'ਚ ਵੀ ਸਫਲ ਹੋਈ ਹੈ।
ਇਸ 'ਚ ਕੋਰੋਨਾ ਦੇ ਲੱਛਣ ਪਹਿਲਾਂ ਤੋਂ ਦਿਖਾਈ ਨਹੀਂ ਦੇ ਰਹੇ ਸਨ। ਇਸ ਵੈਕਸੀਨ ਦੀ ਸਫਲਤਾ ਨੂੰ ਲੈ ਕੇ ਹਾਲ ਹੀ 'ਚ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਜਿੱਤਣ ਵਾਲੇ ਜੋ ਬਾਇਡਨ ਤੇ ਬ੍ਰਿਟਿਸ਼ ਪੀਐਮ ਬੋਰਿਸ ਜੌਨਸਨ ਨੇ ਸੁਆਗਤ ਕੀਤਾ ਹੈ। ਕੋਰੋਨਾ ਵੈਕਸੀਨ ਦੇ ਸਫਲ ਪ੍ਰੀਖਣ ਨੂੰ ਲੈ ਕੇ ਖੁਸ਼ੀ ਜ਼ਾਹਰ ਕੀਤੀ ਹੈ।
ਫਾਇਜਰ ਦੇ ਚੇਅਰਮੈਨ ਤੇ ਸੀਈਓ ਡਾ. ਅਲਬਰਟ ਬੌਰਲਾ ਨੇ ਇਸ ਬਾਰੇ ਕਿਹਾ, "ਅੱਜ ਦੇ ਦਿਨ ਮਨੁੱਖੀ ਤੇ ਵਿਗਿਆਨ ਲਈ ਬਹੁਤ ਮਹੱਤਵਪੂਰਨ ਹੈ। ਸਾਡੀ ਕੋਵਿਡ 19 ਵੈਕਸੀਨ ਦੇ ਤੀਜੇ ਫੇਜ਼ ਦੇ ਟ੍ਰਾਇਲ 'ਚ ਸਾਹਮਣੇ ਆਏ ਨਤੀਜਿਆਂ ਦਾ ਪਹਿਲਾ ਸਮੂਹ ਸਾਡੀ ਵੈਕਸੀਨ ਦੀ ਕੋਵਿਡ-19 ਵਾਇਰਸ ਨੂੰ ਰੋਕਣ ਦੀ ਸਮਰੱਥਾ ਨੂੰ ਲੈ ਕੇ ਆਰੰਭਿਕ ਸਬੂਤ ਦਰਸਾਉਂਦਾ ਹੈ।
UPDATE: We are proud to announce, along with @BioNTech_Group, that our mRNA-based #vaccine candidate has, at an interim analysis, demonstrated initial evidence of efficacy against #COVID19 in participants without prior evidence of SARS-CoV-2 infection.
— Pfizer Inc. (@pfizer) November 9, 2020
ਡਾ. ਅਲਬਰਟ ਨੇ ਕਿਹਾ "ਵੈਕਸੀਨ ਡਵੈਲਪਮੈਟ ਪ੍ਰੋਗਰਾਮ 'ਚ ਇਹ ਸਫਲਤਾ ਅਜਿਹੇ ਸਮੇਂ 'ਚ ਮਿਲੀ ਹੈ ਜਦੋਂ ਪੂਰੀ ਦੁਨੀਆਂ ਨੂੰ ਇਸ ਵੈਕਸੀਨ ਦੀ ਲੋੜ ਹੈ ਤੇ ਇਨਫੈਕਸ਼ਨ ਦੀ ਦਰ ਨਵੇਂ ਰਿਕਾਰਡ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨਫੈਕਸ਼ਨ ਦੀ ਸਥਿਤੀ ਅਜਿਹੀ ਹੈ ਕਿ ਹਸਪਤਾਲਾਂ 'ਚ ਸਮਰੱਥਾ ਤੋਂ ਜ਼ਿਆਦਾ ਮਰੀਜ਼ ਪਹੁੰਚ ਰਹੇ ਹਨ।" ਜ਼ਿਕਰਯੋਗ ਹੀ ਕਿ ਇਸ ਵੈਕਸੀਨ ਦਾ ਪ੍ਰੀਖਣ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ 164 ਮਾਮਲੇ ਨਹੀਂ ਹੋ ਜਾਂਦੇ। ਵੈਕਸੀਨ ਦੇ ਤੀਜੇ ਗੇੜ 'ਚ 43 ਹਜ਼ਾਰ ਤੋਂ ਜ਼ਿਆਦਾ ਲੋਕ ਸ਼ਾਮਲ ਹਨ।