
ਸਰਬੀਆ ਨੇ ਅਪਣੇ ਦੇਸ਼ ਦੇ ਯੋਗ ਜੋੜਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਬੱਚਿਆਂ ਦੀ ਘੱਟ ਅਬਾਦੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਬੱਚੇ ਪੈਦਾ ਕੀਤੇ ਜਾਣ।
ਬੇਲਗ੍ਰੇਡ, ( ਭਾਸ਼ਾ ) : ਦੁਨੀਆ ਦੇ ਕਈ ਮੁਲਕ ਜਿਥੇ ਅਪਣੇ ਦੇਸ਼ ਦੀ ਵੱਧ ਰਹੀ ਅਬਾਦੀ ਅਤੇ ਉਸ ਤੋਂ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ, ਉਥੇ ਹੀ ਕਈ ਮੁਲਕ ਅਜਿਹੇ ਵੀ ਹਨ ਜੋ ਚਾਹੁੰਦੇ ਹਨ ਕਿ ਉਹਨਾਂ ਦੀ ਅਬਾਦੀ ਵਿਚ ਵਾਧਾ ਹੋਵੇ । ਅਜਿਹੇ ਦੇਸ਼ਾਂ ਵਿਚੋਂ ਹੀ ਇਕ ਹੈ ਸਰਬੀਆ। ਸਰਬੀਆ ਨੇ ਅਪਣੇ ਦੇਸ਼ ਦੇ ਯੋਗ ਜੋੜਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਬੱਚਿਆਂ ਦੀ ਘੱਟ ਅਬਾਦੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਬੱਚੇ ਪੈਦਾ ਕੀਤੇ ਜਾਣ। ਇਸ ਸਬੰਧ ਵਿਚ ਲਗਾਏ ਜਾ ਰਹੇ ਨਾਰ੍ਹਿਆਂ ਵਿਚੋਂ ਇਕ ਹੈ 'ਚਲੋਂ ਬੱਚਿਆਂ ਦੀ ਕਿਲਕਾਰੀਆਂ ਸੁਣੀਏ'।
Aleksander vucic
ਦੂਜੇ ਪਾਸੇ ਦੇਸ਼ ਦੀਆਂ ਔਰਤਾਂ ਦਾ ਇਸ ਪ੍ਰਤੀ ਕਹਿਣਾ ਹੈ ਕਿ ਅਬਾਦੀ ਵਧਾਉਣ ਲਈ ਉਹਨਾਂ ਨੂੰ ਪ੍ਰੇਰਣਾ ਦੇਣ ਵਾਲੇ ਸ਼ਬਦਾਂ ਦੀ ਨਹੀਂ ਨਹੀਂ ਸਗੋਂ ਬਿਹਤਰ ਸਹਿਯੋਗ ਦੀ ਲੋੜ ਹੈ। ਸਰਬੀਆ ਵਿਚ ਬਹੁਤ ਸਾਰੇ ਲੋਕ ਦੇਸ਼ ਛੱਡ ਕੇ ਜਾ ਰਹੇ ਹਨ ਅਤੇ ਇਸ ਦੇ ਨਾਲ ਜਨਮ ਦਰ 'ਤੇ ਵੀ ਅਸਰ ਪੈ ਰਿਹਾ ਹੈ। ਦੇਸ਼ ਵਿਚ ਔਸਤਨ ਹਰ ਪਰਵਾਰ ਵਿਚ ਤਿੰਨ ਬੱਚੇ ਹਨ ਜੋ ਕਿ ਯੂਰਪ ਵਿਚ ਸੱਭ ਤੋਂ ਘੱਟ ਹਨ। ਇਸ ਨਾਲ ਸਰਬੀਆ ਦੀ ਅਬਾਦੀ ਘੱਟ ਕੇ 70 ਲੱਖ ਲੋਕਾਂ 'ਤੇ ਪਹੁੰਚ ਗਈ ਹੈ। ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ 2050 ਤੱਕ ਸਰਬੀਆ ਦੀ ਅਬਾਦੀ 15 ਫ਼ੀ ਸਦੀ ਤੱਕ ਹੋਰ ਘੱਟ ਸਕਦੀ ਹੈ।
United Nations
ਘੱਟ ਬੱਚੇ ਪੈਦਾ ਕਰਨ ਦੇ ਰੁਝਾਨ ਨੂੰ ਦੂਰ ਕਰਨ ਲਈ ਸਰਬੀਆ ਦੇ ਅਧਿਕਾਰੀਆਂ ਨੇ ਕਈ ਮਤੇ ਪੇਸ਼ ਕੀਤੇ ਹਨ। ਇਸ ਵਿਚ ਜੂਨ ਵਿਚ ਐਲਾਨੀ ਗਈ ਇਕ ਯੋਜਨਾ ਵੀ ਸ਼ਾਮਲ ਹੈ। ਯੋਜਨਾ ਮੁਤਾਬਕ ਉਹਨਾਂ ਇਲਾਕਿਆਂ ਵਿਚ ਘੱਟ ਮੰਜ਼ਲਾਂ ਵਾਲੇ ਮਕਾਨ ਬਣਨਗੇ ਜਿਥੇ ਬੱਚਿਆਂ ਦੀ ਦਰ ਘੱਟ ਹੋਵੇਗੀ। ਰਾਸ਼ਟਰਪਤੀ ਅਲੇਂਕਜੈਂਡਰ ਵੁਕਿਕ ਨੇ ਕਿਹਾ ਹੈ ਕਿ ਇਹ ਇਕ ਅਧਿਐਨ 'ਤੇ ਆਧਾਰਿਤ ਹੈ।
Maternity care
ਜਿਸ ਵਿਚ ਪਤਾ ਲਗਾ ਹੈ ਕਿ ਦੋ ਤੋਂ ਚਾਰ ਮੰਜਲਾਂ ਘਰਾਂ ਵਿਚ ਰਹਿਣ ਵਾਲੇ ਜੋੜਿਆਂ ਵਿਚ ਬੱਚੇ ਪੈਦਾ ਕਰਨ ਦੀ ਦਰ ਦੋ ਗੁਣਾ ਵੱਧ ਹੈ। ਇਸ ਤੋਂ ਇਲਾਵਾ ਔਰਤਾਂ ਵਿਚ ਵੱਧ ਬੱਚੇ ਪੈਦਾ ਕਰਨ ਦੇ ਰੁਝਾਨ ਨੂੰ ਵਧਾਉਣ ਲਈਨਵੇਂ ਜਣੇਪਾ ਦੇਖਭਾਲ ਕਾਨੂੰਨ ਪਾਸ ਕੀਤੇ ਗਏ ਹਨ।