
ਜਾਨਸਨ ਦੇ ਜਵਾਬ ਤੋਂ ਢੇਸੀ ਨੇ ਜ਼ਾਹਰ ਕੀਤੀ ਹੈਰਾਨੀ ਕਿ ਪ੍ਰਧਾਨ ਮੰਤਰੀ ਜਾਨਸਨ ਨੂੰ ਇਹ ਨਹੀਂ ਪਤਾ ਕਿ ਉਹ ਕਿਸ ਵਿਸ਼ੇ 'ਤੇ ਪ੍ਰਤੀਕਿਰਿਆ ਦੇ ਰਹੇ ਹਨ।
ਬ੍ਰਿਟੇਨ - ਬੁੱਧਵਾਰ ਨੂੰ ਲੇਬਰ ਪਾਰਟੀ ਦੇ ਸਿੱਖ ਸਾਂਸਦ ਤਨਮਨਜੀਤ ਸਿੰਘ ਨੇ ਬ੍ਰਿਟਿਸ਼ ਸੰਸਦ ਵਿਚ ਇਕ ਵਾਰ ਫਿਰ ਕਿਸਾਨਾਂ ਦਾ ਮੁੱਦਾ ਚੁੱਕਿਆ। ਤਨਮਨਜੀਤ ਸਿੰਘ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਇਸ ਬਾਰੇ ਇੱਕ ਸਵਾਲ ਪੁੱਛਿਆ ਤਾਂ ਜਾਨਸਨ ਇਸ ਮੁੱਦੇ ਤੋਂ ਪੂਰੀ ਤਰ੍ਹਾਂ ਅਣਜਾਣ ਦਿਖਾਈ ਦਿੱਤੇ, ਜਦੋਂ ਉਹਨਾਂ ਨੇ ਜਵਾਬ ਦੇਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਲੱਗਾ ਕਿ ਸ਼ਾਇਦ ਇਹ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਦਾ ਮੁੱਦਾ ਹੈ ਅਤੇ ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਦੁਵੱਲੀ ਗੱਲਬਾਤ ਜਰੀਏ ਹੱਲ ਕਰਨਾ ਚਾਹੀਦਾ ਹੈ।
In UK Parliament today:@TanDhesi MP: Will you stand up for rights of farmers in Indian to protest?
— Barfi Culture (@barfi_culture) December 9, 2020
Boris Johnson: Did you say something about India Vs Pakistan?
????????????????♀️pic.twitter.com/4Kfw4DxkTg
ਭਾਰਤ ਦੇ ਕਿਸਾਨ ਪਿਛਲੇ ਦੋ ਹਫਤਿਆਂ ਤੋਂ ਮੋਦੀ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸੜਕ ‘ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਬਰਬਾਦ ਹੋ ਜਾਵੇਗੀ। ਜਾਨਸਨ ਦੇ ਜਵਾਬ ਤੋਂ ਹੈਰਾਨ ਢੇਸੀ ਨੇ ਸੋਸ਼ਲ ਮੀਡੀਆ 'ਤੇ ਹੈਰਾਨੀ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਜਾਨਸਨ ਨੂੰ ਇਹ ਨਹੀਂ ਪਤਾ ਕਿ ਉਹ ਕਿਸ ਵਿਸ਼ੇ 'ਤੇ ਪ੍ਰਤੀਕਿਰਿਆ ਦੇ ਰਹੇ ਹਨ।
The level incompetence shown here by PM @BorisJohnson is breathtaking. A question on farmer's rights and peaceful protest leaves the PM floundering. I mean what has Pakistan got to do with anything here? Well done @TanDhesi for raising. Look on your face at the end, priceless. pic.twitter.com/2FStaXJPnj
— Jas Athwal (@Jas_Athwal) December 9, 2020
ਦਰਸਅਲ ਢੇਸੀ ਨੇ ਭਾਰਤ ਵਿਚ ਕਿਸਾਨਾਂ ਦਾ ਮੁੱਦਾ ਚੁੱਕਦੇ ਹੋਏ ਸੰਸਦ ਵਿਚ ਪੁੱਛਿਆ ਕਿ, ਕੀ ਜਾਨਸਨ, ਬ੍ਰਿਟੇਨ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣੂ ਕਰਾਉਣਗੇ। ਇਸ ਸਵਾਲ ਦੇ ਜਵਾਬ ਵਿਚ ਜਾਨਸਨ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਿਸੇ ਵੀ ਵਿਵਾਦ ਦਾ ਹੱਲ ਉੱਥੇ ਦੀਆਂ ਸਰਕਾਰਾਂ ਕਰ ਸਕਦੀਆਂ ਹੈ।