ਅਮਨਦੀਪ ਸਿੰਘ ਨੂੰ ਵਾਤਾਵਰਨ ਜਦੋਂ ਹਰਵਿੰਦਰ ਕੌਰ ਨੂੰ ਸੀਨੀਅਰਜ਼ ਸਰਵਿਸਿਜ਼ ਤੇ ਲੌਂਗ ਟਰਮ ਕੇਅਰ ਦਾ ਸੰਸਦੀ ਸਕੱਤਰ ਬਣਾਇਆ ਗਿਆ ਹੈ।
ਐਬਟਸਫੋਰਡ- ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਇਤਿਹਾਸ ਦੇ ਸੁਨਹਿਰੀ ਪੰਨਿਆ ਉੱਤੇ ਪਹਿਲੇ ਦਸਤਰਧਾਰੀ ਵਿਧਾਇਕ ਵਜੋਂ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਐਡਵੋਕੇਟ ਅਮਨਦੀਪ ਸਿੰਘ ਤੇ ਵਿਧਾਇਕਾ ਹਰਵਿੰਦਰ ਕੌਰ ਸੰਧੂ ਨੂੰ ਡੇਵਿਡ ਈਬੀ ਦੀ ਸਰਕਾਰ ’ਚ ਸੰਸਦੀ ਸਕੱਤਰ ਬਣਾਇਆ ਗਿਆ ਹੈ। ਅਮਨਦੀਪ ਸਿੰਘ ਨੂੰ ਵਾਤਾਵਰਨ ਜਦੋਂ ਹਰਵਿੰਦਰ ਕੌਰ ਨੂੰ ਸੀਨੀਅਰਜ਼ ਸਰਵਿਸਿਜ਼ ਤੇ ਲੌਂਗ ਟਰਮ ਕੇਅਰ ਦਾ ਸੰਸਦੀ ਸਕੱਤਰ ਬਣਾਇਆ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਾਵਨ ਧਰਤੀ ਅਤੇ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦੇ ਜੰਮਪਲ ਅਮਨਦੀਪ ਸਿੰਘ ਵਿਧਾਨ ਸਭਾ ਹਲਕਾ ਰਿਚਮੰਡ ਕੁਈਨਜਬਰੋ ਤੋਂ ਅਤੇ ਜ਼ੀਰਾ ਨੇੜਲੇ ਪਿੰਡ ਜੌੜਾ ਦੀ ਜੰਮਪਲ ਤੇ ਭਦੌੜ ਨੇੜਲੇ ਪਿੰਡ ਅਲਕੜਾ ਵਿਖੇ ਵਿਆਹੀ ਹਰਵਿੰਦਰ ਕੌਰ ਸੰਧੂ ਵਰਨਨ-ਮੋਨਾਸੀ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ।