ਢਾਕਾ 'ਚ ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ, PM ਸ਼ੇਖ ਹਸੀਨਾ ਦਾ ਮੰਗਿਆ ਜਾ ਰਿਹਾ ਅਸਤੀਫ਼ਾ 
Published : Dec 10, 2022, 6:29 pm IST
Updated : Dec 10, 2022, 6:29 pm IST
SHARE ARTICLE
Tens of thousands rally in Bangladesh to demand new elections
Tens of thousands rally in Bangladesh to demand new elections

ਪ੍ਰਦਰਸ਼ਨਾਂ 'ਤੇ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਉਮੜਿਆ ਲੋਕਾਂ ਦਾ ਇਕੱਠ 

ਢਾਕਾ : ਬੰਗਲਾਦੇਸ਼ 'ਚ ਸ਼ਨੀਵਾਰ ਸਵੇਰੇ ਹੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋ ਗਏ। ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਅਗਵਾਈ 'ਚ ਬੁਲਾਈ ਗਈ ਰੈਲੀ 'ਚ ਹਜ਼ਾਰਾਂ ਲੋਕ ਹਿੱਸਾ ਲੈ ਰਹੇ ਹਨ। ਬੰਗਲਾਦੇਸ਼ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਢਾਕਾ ਦੇ ਸਯਦਾਬਾਦ ਦਾ ਗੋਪਾਲ ਬਾਗ ਮੈਦਾਨ ਭੀੜ ਨਾਲ ਖਚਾਖਚ ਭਰਿਆ ਹੋਇਆ ਸੀ। ਇਹ ਲੋਕ ਲਗਾਤਾਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਬੀਐਨਪੀ ਮੰਗ ਕਰਦੀ ਹੈ ਕਿ ਬੰਗਲਾਦੇਸ਼ ਵਿੱਚ ਤੁਰੰਤ ਚੋਣਾਂ ਦਾ ਐਲਾਨ ਕੀਤਾ ਜਾਵੇ।

ਹਸੀਨਾ ਸਰਕਾਰ ਵੱਲੋਂ ਇਨ੍ਹਾਂ ਪ੍ਰਦਰਸ਼ਨਾਂ 'ਤੇ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਇੰਨੀ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠਾ ਹੋਣਾ ਮਹੱਤਵਪੂਰਨ ਘਟਨਾਕ੍ਰਮ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਗੋਲਾਪਬਾਗ ਖੇਡ ਮੈਦਾਨ ਵਿੱਚ ਰੈਲੀ ਕੀਤੀ, ਜਿੱਥੇ ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵਧੇ ਤਣਾਅ ਦੇ ਵਿਚਕਾਰ ਭੀੜ ਨੇ "ਸ਼ੇਖ ਹਸੀਨਾ ਇੱਕ ਵੋਟ ਚੋਰ ਹੈ" ਦੇ ਨਾਅਰੇ ਲਗਾਏ।ਇਸ ਦੌਰਾਨ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਸੱਤ ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਦੌਰਾਨ ਹੀ ਆਪਣੇ ਅਸਤੀਫ਼ਿਆਂ ਦਾ ਐਲਾਨ ਕਰ ਦਿੱਤਾ। 

ਕੀ ਹੈ ਬੀਐਨਪੀ ਦੀ ਮੰਗ?
ਬੀਐਨਪੀ ਪ੍ਰਧਾਨ ਮੰਤਰੀ ਹਸੀਨਾ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ ਤਾਂ ਜੋ ਸੱਤਾਧਾਰੀ ਅਵਾਮੀ ਲੀਗ ਦੀ ਬਜਾਏ ਇੱਕ ਕਾਰਜਕਾਰੀ ਸਰਕਾਰ ਦੇ ਅਧੀਨ ਨਵੀਆਂ ਚੋਣਾਂ ਕਰਵਾਈਆਂ ਜਾ ਸਕਣ। ਪਾਰਟੀ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਸ਼ੇਖ ਹਸੀਨਾ ਪ੍ਰਸ਼ਾਸਨ ਚੋਣਾਂ 'ਚ ਧਾਂਦਲੀ ਕਰ ਸਕਦਾ ਹੈ। ਬੰਗਲਾਦੇਸ਼ ਵਿੱਚ ਅਗਲੀਆਂ ਆਮ ਚੋਣਾਂ 2024 ਵਿੱਚ ਹੋਣੀਆਂ ਹਨ।

ਇਸ ਤੋਂ ਪਹਿਲਾਂ ਬੀਐਨਪੀ ਦੀ ਢਾਕਾ ਰੈਲੀ ਤੋਂ ਪਹਿਲਾਂ ਪੁਲਿਸ ਅਤੇ ਅੰਦੋਲਨਕਾਰੀ ਪਾਰਟੀ ਵਰਕਰਾਂ ਵਿਚਕਾਰ ਝੜਪ ਹੋਈ , ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਦੋ ਦਿਨ ਬਾਅਦ ਬੀਐਨਪੀ ਨੇਤਾਵਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement