
ਸਿੰਧ, ਖੈਬਰ ਤੇ ਬਲੋਚਿਸਤਾਨ ਵਿਚ ਆਟਾ 200 ਰੁਪਏ ਕਿਲੋ ਤੋਂ ਵੀ ਜਿਆਦਾ ਕੀਮਤ ’ਤੇ ਵਿਕ ਰਿਹਾ ਹੈ।
ਬਲੋਚਿਸਤਾਨ- ਪਾਕਿਸਤਾਨ ਦੇ ਆਰਥਿਕ ਹਾਲਾਤ ਇੰਨ ਦਿਨਾਂ ਕਿਸੇ ਕੋਲੋਂ ਨਹੀਂ ਛੁਪੇ। ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਲੋਕ ਭੁੱਖਮਰੀ ਨਾਲ ਜੂਝਦੇ ਹੋਏ ਆਪਸ ਵਿਚ ਲੜਨ ਲੱਗੇ ਹਨ। ਸਿੰਧ, ਖੈਬਰ ਤੇ ਬਲੋਚਿਸਤਾਨ ਵਿਚ ਆਟਾ 200 ਰੁਪਏ ਕਿਲੋ ਤੋਂ ਵੀ ਜਿਆਦਾ ਕੀਮਤ ’ਤੇ ਵਿਕ ਰਿਹਾ ਹੈ।
ਕਣਕ ਅਤੇ ਆਟੇ ਦੀ ਆਪੂਰਤੀ ਪੁਲਿਸ ਅਤੇ ਸੈਨਾ ਦੀ ਸੁਰੱਖਿਆ ਨਾਲ ਕੀਤੀ ਜਾ ਰਹੀ ਹੈ। ਦੋ ਜਗ੍ਹਾਂ ਭਗਦੜ ਵਿਚ ਦੋ ਲੋਕਾਂ ਦੀ ਮੌਤ ਹੋ ਚੁਕੀ ਹੈ। ਜਦਕਿ ਲੁੱਟਖੋਹ ਰੋਕਣ ਦੇ ਲਈ ਸੁਰੱਖਿਆ ਕਰਮੀਆਂ ਨੂੰ ਗੋਲੀਆਂ ਚਲਾਉਣੀਆਂ ਪੈ ਰਹੀਆਂ ਹਨ।
ਸਿੰਧ ਦੇ ਮੀਰਪੁਰ ਖਾਸ ਵਿਚ ਕਮਿਸ਼ਨਰ ਦੇ ਦਫ਼ਤਰ ਕੋਲ ਸਰਕਾਰੀ ਰੇਟ ’ਤੇ ਵੇਚਣ ਲਈ ਆਟੇ ਦੇ 200 ਪੈਕੇਟ ਲੈ ਕੇ ਜਾ ਰਹੇ ਦੋ ਵਾਹਨਾਂ ਨੂੰ ਭੀੜ ਨੇ ਘੇਰ ਲਿਆ। ਭਗਦੜ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸੀ ਤਰ੍ਹਾਂ ਵਿਚ ਇੱਕ ਆਟਾ ਮਿਲ ਦੇ ਬਾਹਰ ਇੱਕ ਲੜਕੀ ਦੀ ਭਗਦੌੜ ਵਿਚ ਮੌਤ ਹੋ ਗਈ ਸਰਕਾਰ ਵੱਲੋਂ ਆਟਾ 65 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵੇਚਿਆ ਜਾ ਰਿਹਾ ਹੈ। ਹਾਲਾਂਕਿ ਇੱਕ ਪਰਿਵਾਰ ਨੂੰ ਸਬਸਿਡੀ ਵਾਲਾ ਆਟਾ ਹਫ਼ਤੇ ਵਿਚ ਸਿਰਫ ਇਕ ਵਾਰ ਹੀ ਮਿਲਦਾ ਹੈ