ਹਾਲੇ ਪਾਕਿ ਸਰਕਾਰ ਦੀ ਦੇਖ ਰੇਖ ਹੇਠ ਰਹੇਗੀ ਸਰਬਜੀਤ ਕੌਰ
ਲਾਹੌਰ : ਪਾਕਿਸਤਾਨ ’ਚ ਰਹਿ ਗਈ ਪੰਜਾਬ ਦੀ ਸਰਬਜੀਤ ਕੌਰ ਦੇ ਭਾਰਤ ਪਰਤਣ ਦੇ ਮਾਮਲੇ ’ਚ ਇਕ ਨਵਾਂ ਮੋੜ ਆਇਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵਲੋਂ ਵਿਸ਼ੇਸ਼ ਯਾਤਰਾ ਪਰਮਿਟ ਰੋਕ ਦਿਤੇ ਜਾਣ ਕਾਰਨ ਹੁਣ ਉਸ ਨੂੰ ਸਖ਼ਤ ਪੁਲਿਸ ਸੁਰੱਖਿਆ ਹੇਠ ਲਾਹੌਰ ਦੇ ‘ਦਾਰੁਲ ਅਮਾਨ’ (ਸਰਕਾਰੀ ਸ਼ੈਲਟਰ ਹੋਮ) ਵਿਚ ਤਬਦੀਲ ਕਰ ਦਿਤਾ ਗਿਆ ਹੈ।
ਪਾਕਿਸਤਾਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਦੋਂ ਤਕ ਭਾਰਤ ਵਾਪਸੀ ਲਈ ਲੋੜੀਂਦੇ ਕਾਨੂੰਨੀ ਦਸਤਾਵੇਜ਼ ਅਤੇ ਪਰਮਿਟ ਜਾਰੀ ਨਹੀਂ ਹੁੰਦੇ, ਸਰਬਜੀਤ ਕੌਰ ਨੂੰ ਦਾਰੁਲ ਅਮਾਨ ਵਿਚ ਹੀ ਰਖਿਆ ਜਾਵੇਗਾ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਹ ਪਰਮਿਟ ਅਗਲੇ ਹਫ਼ਤੇ ਤਕ ਜਾਰੀ ਹੋ ਸਕਦਾ ਹੈ। ਇਸ ਦੌਰਾਨ 9 ਜਨਵਰੀ 2026 ਨੂੰ ਉਸ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ, ਜਿਸ ਵਿਚ ਉਸਦੀ ਸਿਹਤ ਤੰਦਰੁਸਤ ਪਾਈ ਗਈ ਹੈ। ਲਾਹੌਰ ਹਾਈ ਕੋਰਟ ਵਿਚ ਉਸ ਦੀ ਪੈਰਵੀ ਕਰ ਰਹੇ ਵਕੀਲ ਅਲੀ ਚੰਗੇਜ਼ੀ ਸੰਧੂ ਕਾਨੂੰਨੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
