ਇੰਡੋਨੇਸ਼ੀਆ ਵਿੱਚ ਐਲਨ ਮਸਕ ਦਾ ਏਆਈ ਚੈਟਬਾਟ ਬਲਾਕ
ਇੰਡੋਨੇਸ਼ੀਆ : ਯੂਰਪ ਤੋਂ ਏਸ਼ੀਆ ਤੱਕ ਕਈ ਸਰਕਾਰਾਂ ਅਤੇ ਰੈਗੂਲੇਟਰ ਐਲਨ ਮਸਕ ਦੇ ਗ੍ਰੋਕ ਐਪ 'ਤੇ ਬਣੇ ਸੈਕਸੂਅਲਾਈਜ਼ਡ ਕੰਟੈਂਟ ਨੂੰ ਲੈ ਕੇ ਸਵਾਲ ਉਠਾ ਰਹੇ ਹਨ। ਖਾਸ ਕਰਕੇ ਉਨ੍ਹਾਂ ਨਾਨ-ਕੰਸੈਂਸ਼ੁਅਲ ਇਮੇਜਾਂ ਨੂੰ ਲੈ ਕੇ ਜਿਨ੍ਹਾਂ ਵਿੱਚ ਔਰਤਾਂ ਅਤੇ ਨਾਬਾਲਿਗ ਲੜਕੀਆਂ ਦੀਆਂ ਡੀਪਫੇਕ ਤਸਵੀਰਾਂ ਬਣਾਈਆਂ ਗਈਆਂ ਹਨ। ਇਹ ਮਾਮਲਾ ਭਾਰਤ ਸਮੇਤ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਐਲਨ ਮਸਕ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਕਾਰ ਇੰਡੋਨੇਸ਼ੀਆ ਦੀ ਸਰਕਾਰ ਨੇ ਵੱਡਾ ਕਦਮ ਚੁੱਕਦੇ ਹੋਏ ਐਲਨ ਮਸਕ ਦੇ ਗ੍ਰੋਕ ਚੈਟਬਾਟ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਹੈ।
ਗ੍ਰੋਕ ਨੂੰ ਅਸਥਾਈ ਬਲਾਕ ਕਰਨ ਵਾਲਾ ਇੰਡੋਨੇਸ਼ੀਆ ਹੁਣ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇੰਡੋਨੇਸ਼ੀਆ ਦੇ ਕਮਿਊਨੀਕੇਸ਼ਨਜ਼ ਐਂਡ ਡਿਜੀਟਲ ਮੰਤਰੀ ਮੇਉਤਿਆ ਹਾਫਿਦ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਰਕਾਰ ਇਸ ਨੂੰ ਮਨੁੱਖੀ ਅਧਿਕਾਰਾਂ ਦਾ ਗੰਭੀਰ ਉਲੰਘਣ ਮੰਨਦੀ ਹੈ, ਜੋ ਡਿਜੀਟਲ ਸਪੇਸ ਵਿੱਚ ਨਾਗਰਿਕਾਂ ਦੀ ਇੱਜ਼ਤ ਅਤੇ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦਾ ਹੈ। ਇਹ ਕਦਮ ਦੁਨੀਆ ਭਰ ਵਿੱਚ ਗ੍ਰੋਕ 'ਤੇ ਸਖ਼ਤੀ ਵਧਣ ਦੇ ਕੁਝ ਹੀ ਦਿਨਾਂ ਬਾਅਦ ਆਇਆ ਹੈ। ਭਾਰਤ, ਜਰਮਨੀ, ਫਰਾਂਸ, ਮਲੇਸ਼ੀਆ ਵਰਗੇ ਦੇਸ਼ਾਂ ਨੇ ਪਹਿਲਾਂ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ।
