
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਐਤਵਾਰ ਨੂੰ ਦੁਬਈ ਵਿਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਪ੍ਰਮੁੱਖ ਕ੍ਰਿਸਟੀਨ ਲੇਗਾਰਡ ਨਾਲ.....
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਐਤਵਾਰ ਨੂੰ ਦੁਬਈ ਵਿਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਪ੍ਰਮੁੱਖ ਕ੍ਰਿਸਟੀਨ ਲੇਗਾਰਡ ਨਾਲ ਮੁਲਾਕਤ ਕਰਨਗੇ। ਇਹ ਮੁਲਾਕਾਤ ਆਰਥਿਕ ਮਦਦ ਲੈਣ ਸਬੰਧੀ ਹੋਵੇਗੀ। ਪਾਕਿਸਤਾਨ ਦੇ ਇਕ ਅੰਗਰੇਜ਼ੀ ਅਖਬਾਰ ਮੁਤਾਬਕ ਪਾਕਿਸਤਾਨ ਆਈ.ਐੱਮ.ਐੱਫ. ਤੋਂ ਤਿੰਨ ਤੋਂ ਚਾਰ ਸਾਲਾਂ ਲਈ ਲੱਗਭਗ 1600 ਤੋਂ 2000 ਅਰਬ ਡਾਲਰ ਦੀ ਮਦਦ ਦੀ ਮੰਗ ਕਰ ਰਿਹਾ ਹੈ। ਇਸ ਰਾਸ਼ੀ ਨਾਲ ਉਹ ਆਪਣੇ ਵਰਤਮਾਨ ਘਾਟਾ ਘੱਟ ਕਰਨ ਦੇ ਨਾਲ-ਨਾਲ ਅਰਥਵਿਵਸਥਾ ਨੂੰ ਸਹੀ ਰਸਤੇ 'ਤੇ ਲਿਆਉਣ ਲਈ
ਕੁਝ ਸੁਧਾਰਾਤਮਕ ਉਪਾਅ ਵੀ ਕਰਨਾ ਚਾਹੁੰਦਾ ਹੈ। ਪਾਕਿਤਾਨੀ ਅਧਿਕਾਰੀਆਂ ਮੁਤਾਬਕ ਗੱਲਬਾਤ ਵਿਚ ਮੁੱਖ ਮੁੱਦਾ ਮੌਜੂਦਾ ਖਰਚ ਦੀ ਗਤੀ ਨੂੰ ਅਨੁਕੂਲ ਕਰਨਾ ਹੈ। ਅਧਿਕਾਰੀ ਮੁਤਾਬਕ ਕੁਝ ਖਰਚਿਆਂ ਵਿਚ ਕਟੌਤੀ ਵੀ ਕੀਤੀ ਜਾ ਸਕਦੀ ਹੈ, ਜੋ ਪਾਕਿਸਤਾਨ ਲਈ ਅਨੁਕੂਲ ਰਹੇਗੀ। (ਭਾਸ਼ਾ)