
ਨਿਊ ਕੈਲੇਡੋਨੀਆ ਵਿਚ ਇਕ ਛੋਟੀ ਸੁਨਾਮੀ ਦਾ ਪਤਾ ਚਲਿਆ ਹੈ
ਵੈਲਿੰਗਟਨ : ਸਮੁੰਦਰ ਦੇ ਹੇਠਾਂ ਵੀਰਵਾਰ ਤੜਕੇ ਇਕ ਭੂਚਾਲ ਆਉਣ ਮਗਰੋਂ ਦਖਣੀ ਪ੍ਰਸ਼ਾਂਤ ਟਾਪੂਆਂ ਵਿਚ ਛੋਟੀਆਂ ਸੁਨਾਮੀ ਲਹਿਰਾਂ ਆਉਣ ਦਾ ਪਤਾ ਚਲਿਆ ਹੈ। ਇਸ ਮਗਰੋਂ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਕਿ ਵਾਨੁਆਤੁ ਵਿਚ 10 ਸੈਂਟੀਮੀਟਰ (4 ਇੰਚ) ਦੀਆਂ ਲਹਿਰਾਂ ਮਾਪੀਆਂ ਗਈਆਂ ਅਤੇ ਨਿਊ ਕੈਲੇਡੋਨੀਆ ਵਿਚ ਇਕ ਛੋਟੀ ਸੁਨਾਮੀ ਦਾ ਪਤਾ ਚਲਿਆ ਹੈ।
Earthquake
ਫਿਜ਼ੀ ਦੇ ਰਾਸ਼ਟਰੀ ਆਫ਼ਤ ਪ੍ਰਬੰਧਨ ਦਫਤਰ ਨਿਦੇਸ਼ਕ ਵਸੀਤਿ ਸੋਕੋ ਨੇ ਟਵੀਟ ਕਰ ਕੇ ਕਿਹਾ ਕਿ ਸੁਨਾਮੀ ਦੀ ਚਿਤਾਵਨੀ ਰੱਦ ਕਰ ਦਿਤੀ ਗਈ ਹੈ।
Earthquake
ਉਨ੍ਹਾਂ ਨੇ ਅੱਗੇ ਲਿਖਿਆ,‘‘ਫਿਜ਼ੀ, ਅਸੀਂ ਸੁਰੱਖਿਅਤ ਹਾਂ।’’ ਲੋਇਲਟੀ ਟਾਪੂ ਸਮੂਹ ਨੇੜੇ ਸਮੁੰਦਰ ਵਿਚ ਇਕ ਭੂਚਾਲ ਆਉਣ ਮਗਰੋਂ ਸੁਨਾਮੀ ਆਈ ਜੋ ਨਿਊ ਕੈਲੇਡੋਨੀਆ ਦਾ ਹਿੱਸਾ ਹੈ। ਅਮਰੀਕੀ ਭੂ-ਵਿਗਿਆਨੀ ਏਜੰਸੀ ਨੇ ਕਿਹਾ ਕਿ ਭੂਚਾਲ ਸ਼ਕਤੀਸ਼ਾਲੀ ਸੀ ਪਰ ਇਸ ਦਾ ਕੇਂਦਰ ਵੱਧ ਹੇਠਾਂ ਨਹੀਂ ਸੀ।
earthquake
ਇਸ ਦੀ ਤੀਬਰਤਾ 7.7 ਅਤੇ ਇਸ ਦਾ ਕੇਂਦਰ ਸਿਰਫ਼ 10 ਕਿਲੋਮੀਟਰ ਹੇਠਾਂ ਸਥਿਤ ਸੀ। ਲੋਇਲਟੀ ਟਾਪੂ ਸਮੂਹ ਨਿਊਜੀਲੈਂਡ ਤੋਂ ਲੱਗਭਗ 1800 ਕਿਲੋਮੀਟਰ ਉੱਤਰ ਅਤੇ ਬਿ੍ਰਸਬੇਨ, ਆਸਟ੍ਰੇਲੀਆ ਤੋਂ 1600 ਕਿਲੋਮੀਟਰ ਪੂਰਬ-ਉੱਤਰ ਪੂਰਬ ਵਿਚ ਸਥਿਤ ਹੈ।