
ਅਮਰੀਕਾ ਦੇ ਵਾਰਮੋਂਟ ਕਸਬੇ ਵਿਚ ਇਨਸਾਨ ਨਹੀਂ ਬਲਕਿ ਇੱਕ ਬੱਕਰੇ ਨੂੰ ਮੇਅਰ ਦੇ ਤੌਰ 'ਤੇ ਚੁਣਿਆ ਗਿਆ ਹੈ। ਲਿੰਕਨ ਨਾਂ ਦੇ ਇਸ ਬੱਕਰੇ ਨੇ ਮੰਗਲਵਾਰ ਨੂੰ...
ਵਾਰਮੋਂਟ : ਅਮਰੀਕਾ ਦੇ ਵਾਰਮੋਂਟ ਕਸਬੇ ਵਿਚ ਇਨਸਾਨ ਨਹੀਂ ਬਲਕਿ ਇੱਕ ਬੱਕਰੇ ਨੂੰ ਮੇਅਰ ਦੇ ਤੌਰ 'ਤੇ ਚੁਣਿਆ ਗਿਆ ਹੈ। ਲਿੰਕਨ ਨਾਂ ਦੇ ਇਸ ਬੱਕਰੇ ਨੇ ਮੰਗਲਵਾਰ ਨੂੰ ਹੋਈਆਂ ਚੋਣਾਂ ਵਿਚ 15 ਹੋਰ ਉਮੀਦਵਾਰਾਂ ਨੂੰ ਹਰਾ ਕੇ ਇਹ ਜਿੱਤ ਹਾਂਸਲ ਕੀਤੀ ਹੈ। ਇਨ੍ਹਾਂ ਉਮੀਦਵਾਰਾਂ ਵਿਚ ਕੁੱਤੇ, ਬਿੱਲੀਆਂ ਸਣੇ ਵਿਭਿੰਨ ਕਿਸਮਾਂ ਦੇ ਪਸ਼ੂ ਸ਼ਾਮਲ ਸਨ। ਕਰੀਬ 2500 ਲੋਕਾਂ ਦੀ ਆਬਾਦੀ ਵਾਲੇ ਫੇਅਰ ਹੇਵਨ ਵਿਚ ਕੋਈ ਅਧਿਕਾਰਕ ਮੇਅਰ ਨਹੀਂ ਹੈ
Got
ਪਰ ਕਸਬਾ ਪ੍ਰਬੰਧਕ ਜੋਸਫ ਗੁੰਟੇਰ ਮੇਅਰ ਦੀ ਤਰ੍ਹਾਂ ਸਾਰੇ ਕਾਰਜ ਸੰਭਾਲਦੇ ਹਨ। ਫੇਅਰ ਹੇਵਨ ਪਿੰਡ ਦੇ ਮੁੱਖ ਅਧਿਕਾਰੀ ਨੂੰ ਉਮੀਦ ਹੈ ਕਿ ਤਿੰਨ ਸਾਲ ਦੇ ਇਸ ਜਾਨਵਰ ਦੀ ਚੋਣ ਲੋਕਤੰਤਰ ਵਿਚ ਇੱਕ ਸਬਕ ਦੇ ਤੌਰ 'ਤੇ ਕੰਮ ਕਰ ਸਕਦੀ ਹੈ। ਗੁੰਟੇਰ ਨੇ ਜਦ ਇੱਕ ਅਖ਼ਬਾਰ ਵਿਚ ਪੜ੍ਹਿਆ ਕਿ ਮਿਸ਼ੀਗਨ ਦੇ ਓਮੇਨਾ ਪਿੰਡ ਨੇ ਇੱਕ ਬਿੱਲੀ ਨੂੰ ਅਪਣਾ ਸੀਨੀਅਰ ਅਧਿਕਾਰੀ ਚੁਣਿਆ ਹੈ
America
ਤਾਂ ਉਨ੍ਹਾਂ ਖੇਡ ਦੇ ਮੈਦਾਨ ਦੇ ਲਈ ਚੰਦਾ ਇਕੱਠਾ ਕਰਨ ਦੇ ਮਕਸਦ ਨਾਲ ਇਸੇ ਤਰ੍ਹਾਂ ਦੀ ਚੋਣ ਆਯੋਜਤ ਕਰਾਉਣ ਦੀ ਤਰਕੀਬ ਸੁੱਝੀ। ਗੁੰਟੇਰ ਦਾ ਮੰਨਣਾ ਹੈ ਕਿ ਇਸ ਚੋਣ ਨਾਲ ਸਥਾਨਕ ਸਰਕਾਰ ਵਿਚ ਬੱਚਿਆਂ ਦੀ ਦਿਲਚਸਪੀ ਪੈਦਾ ਕੀਤੀ ਜਾ ਸਕਦੀ ਹੈ।