‘ਚੀਨ 21ਵੀਂ ਸਦੀ ਦਾ ਸਭ ਤੋਂ ਵੱਡਾ ਖ਼ਤਰਾ’, ਅਮਰੀਕੀ ਸੰਸਦ ’ਚ ਬੋਲੇ ਪੇਂਟਾਗਨ ਦੇ ਸੀਨੀਅਰ ਕਮਾਂਡਰ
Published : Mar 11, 2021, 7:30 pm IST
Updated : Mar 11, 2021, 7:30 pm IST
SHARE ARTICLE
China
China

ਪੇਂਟਾਗਨ ਦੇ ਸੀਨੀਅਰ ਕਮਾਂਡਰ ਨੇ ਬੁੱਧਵਾਰ ਨੂੰ ਅਮਰੀਕੀ ਸਾਂਸਦਾਂ ਨੂੰ ਕਿਹਾ ਕਿ ਚੀਨ...

ਪੇਂਟਾਗਨ: ਪੇਂਟਾਗਨ ਦੇ ਸੀਨੀਅਰ ਕਮਾਂਡਰ ਨੇ ਬੁੱਧਵਾਰ ਨੂੰ ਅਮਰੀਕੀ ਸਾਂਸਦਾਂ ਨੂੰ ਕਿਹਾ ਕਿ ਚੀਨ 21ਵੀਂ ਸਦੀ ਵਿਚ ਸਭ ਤੋਂ ਵੱਡਾ ਅਤੇ ਲੰਮੇ ਸਮੇਂ ਲਈ ਰਣਨੀਤਕ ਖਤਰਾ ਪੈਦਾ ਕਰਦਾ ਹੈ। ਅਮਰੀਕੀ ਹਿੰਦ-ਪ੍ਰਸ਼ਾਂਤ ਕਮਾਨ ਦੇ ਕਮਾਂਡਰ ਐਡਮਿਰਲ ਫਿਲ ਡੇਵਿਡਸਨ ਨੇ ਪ੍ਰਤੀਨਿਧੀ ਮੀਟਿੰਗ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਪ੍ਰਧਾਨ ਨੇ ਇਹ ਗੱਲ ਕਹੀ ਹੈ।

Commander Admiral Phil DavidsonCommander Admiral Phil Davidson

ਐਡਮੀਰਲ ਦਾ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਦੇ ਵਿਦੇਸ਼ ਮੰਤਰੀ ਏਂਟੋਨੀ ਬਲਿੰਕਨ, ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਮੁਲਿਵਨ ਅਤੇ ਚੀਨ ਦੇ ਸੀਨੀਅਰ ਵਿਦੇਸ਼ ਅਧਿਕਾਰੀਆਂ ਦੀ ਅਗਲੇ ਮਹੀਨੇ ਬੈਠਕ ਹੋਣ ਵਾਲੀ ਹੈ। ਇਹ ਅਮਰੀਕਾ ਵਿਚ ਬਾਇਡਨ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਅਤੇ ਉਨ੍ਹਾਂ ਦੇ ਚੀਨੀ ਸਮਰਥਕਾਂ ਦੇ ਵਿਚਾਲੇ ਆਹਮੋ-ਸਾਹਮਣੇ ਦੀ ਪਹਿਲੀ ਬੈਠਕ ਹੋਵੇਗੀ।

chinachina

ਡੇਵਿਡਸਨ ਨੇ ਕਿਹਾ, ਸਾਡੇ ਆਜਾਦ ਅਤੇ ਖੁਲ੍ਹੇ ਦ੍ਰਿਸ਼ਟੀਕੋਣ ਦੇ ਉਲਟ ਕਮਿਉਨਿਸਟ ਪਾਰਟੀ ਆਫ ਚਾਈਨਾ ਅੰਦਰੂਨੀ ਅਤੇ ਬਾਹਰੀ ਦਬਾਅ ਦੇ ਜਰੀਏ ਇਕ ਬੰਦ ਅਤੇ ਸੱਤਾਬਾਦੀ ਵਿਵਸਥਾ ਨੂੰ ਪ੍ਰੋਸਾਹਿਤ ਕਰਦੀ ਹੈ।

Commander Admiral Phil DavidsonCommander Admiral Phil Davidson

ਉਨ੍ਹਾਂ ਨੇ ਕਿਹਾ ਕਿ ਚੀਨ ਦੇ ਖੇਤਰ ਦੇ ਪ੍ਰਤੀ ਬਹੁਤ ਹਾਨੀਕਾਰਨ ਦ੍ਰਿਸ਼ਟੀਕੋਣ ਹਨ, ਜਿਸਦੇ ਤਹਿਤ ਪੂਰੀ ਪਾਰਟੀ ਹਿੰਦ ਪ੍ਰਸ਼ਾਂਤ ਦੀਆਂ ਸਰਕਾਰਾਂ, ਕਾਰੋਬਾਰਾਂ, ਸੰਗਠਨਾਂ ਅਤੇ ਲੋਕਾਂ ਉਤੇ ਦਬਾਅ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਨੂੰ ਭ੍ਰਿਸ਼ਟ ਬਣਾਉਣਾ ਚਾਹੁੰਦੀ ਹੈ। ਅਤੇ ਉਨ੍ਹਾਂ ਨੂੰ ਆਪਣੇ ਸਮਰਥਨ ਵਿਚ ਕਰਨ ਦਾ ਯਤਨ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement