
ਚੀਨ ਕਰ ਰਿਹੈ ਧਾਰਮਕ ਆਜ਼ਾਦੀ ਦਾ ਘੋਰ ਉਲੰਘਣ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ. ਬਾਈਡਨ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਚੀਨੀ ਸਰਕਾਰ ਦੀ ਤਿਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਦਾ ਵਾਰਸ ਚੁਣਨ ਦੀ ਪ੍ਰਕਿਰਿਆ ਵਿਚ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਇਸ ਨੇ ਰੋਜ਼ਾਨਾ ਪੱਤਰਕਾਰ ਵਾਰਤਾ ਵਿਚ ਕਿਹਾ,‘‘ਸਾਡਾ ਮੰਨਣਾ ਹੈ ਕਿ ਚੀਨ ਦੀ ਸਰਕਾਰ ਦੀ ਤਿਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਦਾ ਵਾਰਸ ਚੁਣਨ ਦੀ ਪ੍ਰਕਿਰਿਆ ਵਿਚ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ।’’
Joe Biden
ਪ੍ਰਾਇਸ ਨੇ ਕਿਹਾ,‘‘25 ਸਾਲ ਤੋਂ ਵੱਧ ਸਮੇਂ ਪਹਿਲਾਂ ਪੰਚੇਨ ਲਾਮਾ ਦੇ ਵਾਰਸ ਦੀ ਪ੍ਰਕਿਰਿਆ ਵਿਚ ਬੀਜਿੰਗ ਦਾ ਦਖ਼ਲ, ਜਿਸ ਵਿਚ ਪੰਚੇਨ ਲਾਮਾ ਨੂੰ ਬਚਪਨ ਵਿਚ ‘ਗ਼ਾਇਬ’ ਕਰਨਾ ਅਤੇ ਫਿਰ ‘ਪੀਪਲਜ਼ ਰੀਪਬਲਿਕ ਆਫ਼ ਚਾਈਨਾ’ (ਪੀ.ਆਰ.ਐੱਸ.) ਸਰਕਾਰ ਦੁਆਰਾ ਚੁਣੇ ਗਏ ਵਾਰਸ ਨੂੰ ਉਨ੍ਹਾਂ ਦਾ ਸਥਾਨ ਦੇਣ ਦੀ ਕੋਸ਼ਿਸ਼ ਕਰਨਾ ਧਾਰਮਕ ਆਜ਼ਾਦੀ ਦੀ ਘੋਰ ਉਲੰਘਣਾ ਨੂੰ ਦਰਸਾਉਂਦਾ ਹੈ।’’
Dalai Lama
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਸੰਬਰ ਵਿਚ ਇਕ ਕਾਨੂੰਨ ’ਤੇ ਦਸਤਖ਼ਤ ਕੀਤੇ ਸਨ ਜਿਸ ਵਿਚ ਤਿੱਬਤ ਵਿਚ ਵਣਜ ਸਫ਼ਾਰਤਖ਼ਾਨਾ ਸਥਾਪਤ ਕਰਨ ਅਤੇ ਇਕ ਅੰਤਰਰਾਸ਼ਟਰੀ ਗਠਜੋੜ ਬਣਾਉਣ ਦੀ ਗੱਲ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਅਗਲੇ ਦਲਾਈ ਲਾਮਾ ਸਿਰਫ ਤਿੱਬਤ ਬੌਧ ਭਾਈਚਾਰੇ ਦੁਆਰਾ ਚੁਣੇ ਜਾਣ ਅਤੇ ਇਸ ਵਿਚ ਚੀਨ ਦਾ ਕੋਈ ਦਖ਼ਲ ਨਾ ਹੋਵੇ।
Dalai Lama
ਕੌਣ ਹੈ ਪੰਚੇਨ ਲਾਮਾ : ਤਿਬਤੀ ਬੌਧ ਧਰਮ ਵਿਚ ਦਲਾਈ ਲਾਮਾ ਤੋਂ ਬਾਅਦ ਦੂਜਾ ਸੱਭ ਤੋਂ ਮਹੱਤਵਪੂਰਨ ਵਿਅਕਤੀ ਪੰਚੇਨ ਲਾਮਾ ਨੂੰ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਅਹੁਦਾ ਵੀ ਦਲਾਈ ਲਾਮਾ ਦੀ ਤਰ੍ਹਾਂ ਪੁਨਰਜਨਮ ਦੀ ਆਸਥਾ ’ਤੇ ਅਧਾਰਤ ਹੈ। ਤਿਬਤੀ ਬੌਧ ਧਰਮ ਦੇ ਦੂਜੇ ਸੱਭ ਤੋਂ ਮਹੱਤਵਪੂਰਨ ਵਿਅਕਤੀ ਪੰਚੇਨ ਲਾਮਾ ਦੀ 1989 ਵਿਚ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਚੀਨ ਸਰਕਾਰ ਨੇ ਉਨ੍ਹਾਂ ਨੂੰ ਜ਼ਹਿਰ ਦੇ ਕੇ ਮਰਵਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਜਲਦੀ ਹੀ ਦੂਜਾ ਜਨਮ ਲੈਣ ਦੀ ਆਸ ਪ੍ਰਗਟਾਈ ਗਈ ਸੀ।