ਮਹਾਂਮਾਰੀ ਦੇ ਇਕ ਸਾਲ ਬਾਅਦ ਦੁਨੀਆਂ ਨੂੰ ਇਸ ਤੋਂ ਬਾਹਰ ਨਿਕਲਣ ਦੀ ਉਮੀਦ
Published : Mar 11, 2021, 8:10 am IST
Updated : Mar 11, 2021, 8:51 am IST
SHARE ARTICLE
Coronavirus
Coronavirus

ਇਟਲੀ ਨੇ 10,000 ਮਾਮਲਿਆਂ ਦੀ ਸੂਚਨਾ ਤੋਂ ਬਾਅਦ ਦੁਕਾਨਾਂ ਅਤੇ ਰੈਸਤੋਰਾਂ ਨੂੰ ਬੰਦ ਕਰ ਦਿਤਾ ਸੀ।

ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵ ਪੂਰੀ ਦੁਨੀਆਂ ’ਤੇ ਪਿਆ ਹੈ ਅਤੇ ਲਗਭਗ ਸਾਰੇ ਦੇਸ਼ ਇਸ ਨਾਲ ਪ੍ਰਭਾਵਤ ਹੋਏ ਪਰ ਹੁਣ ਦੁਨੀਆਂ ਇਸ ਮਹਾਂਮਾਰੀ ਤੋਂ ਬਾਹਰ ਨਿਕਲਣ ਵਲ ਅੱਗੇ ਵੱਧ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ)  ਨੇ 11 ਮਾਰਚ 2020 ਨੂੰ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਿਆ ਸੀ। ਇਸ ਤੋਂ ਬਾਅਦ ਲੱਖਾਂ ਲੋਕਾਂ ਦੀ ਮੌਤ ਹੋਈ, ਅਰਥਚਾਰੇ ਪ੍ਰਭਾਵਤ ਹੋਏ ਅਤੇ ਆਮ ਜੀਵਨ ਤਬਾਹ ਹੋ ਗਿਆ। ਇਸ ਮਹਾਂਮਾਰੀ ਦੇ ਇਕ ਸਾਲ ਬਾਅਦ ਸਥਿਤੀ ਆਮ ਹੋਣ ਦਾ ਸੁਪਨਾ ਹੁਣ ਦੇਖਿਆ ਜਾ ਰਿਹਾ ਹੈ ਅਤੇ ਇਸ ਦਾ ਸਿਹਰਾ ਟੀਕਿਆਂ ਸਿਰ ਬੰਨ੍ਹਿਆ ਜਾ ਰਿਹਾ ਹੈ।

corona casecorona case

ਜਾਨ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਪਿਛਲੇ ਸਾਲ 11 ਮਾਰਚ ਨੂੰ ਕੋਵਿਡ-19 ਮਾਮਲਿਆਂ ਦੀ ਗਿਣਤੀ 1,25,000 ਸੀ ਅਤੇ ਮੌਤ ਦੇ ਮਾਮਲਿਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਘੱਟ ਸੀ। ਅੱਜ ਤਕ ਇਸ ਨਾਲ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ 11.7 ਕਰੋੜ ਹੈ ਅਤੇ 26 ਲੱਖ ਲੋਕਾਂ ਦੀ ਮੌਤ ਹੋਈ। ਪਿਛਲੇ ਸਾਲ 11 ਮਾਰਚ ਨੂੰ ਜਦੋਂ ਇਸ ਨੂੰ ਮਹਾਂਮਾਰੀ ਐਲਾਨਿਆ ਗਿਆ ਤਾਂ ਇਟਲੀ ਨੇ 10,000 ਮਾਮਲਿਆਂ ਦੀ ਸੂਚਨਾ ਤੋਂ ਬਾਅਦ ਦੁਕਾਨਾਂ ਅਤੇ ਰੈਸਤੋਰਾਂ ਨੂੰ ਬੰਦ ਕਰ ਦਿਤਾ ਸੀ।

corona casescorona cases

ਉਸ ਸ਼ਾਮ, ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਯੂਰਪ ਤੋਂ ਯਾਤਰਾ ’ਤੇ ਪਾਬੰਦੀ ਦਾ ਐਲਾਨ ਕੀਤਾ। 
ਸੋਵਤੋ ਦੇ ਕ੍ਰਿਸ ਹਾਨੀ ਬੈਰਾਗਵਾਨਾਥ ਹਸਪਤਾਲ ਵਿਚ 59 ਸਾਲ ਦੀ ਇਕ ਨਰਸ ਮੈਗੀ ਸੇਡੀਦੀ ਨੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਟੀਕਾਕਰਨ ਨੂੰ ਮੁੱਖ ਹਥਿਆਰ ਦਸਿਆ ਅਤੇ ਉਮੀਦ ਜਤਾਈ ਕਿ ਇਕ ਜਾਂ ਦੋ ਸਾਲ ਵਿਚ ਜੀਵਨ ਆਮ ਵਰਗਾ ਹੋ ਜਾਵੇਗਾ। ਦਖਣੀ ਅਫ਼ਰੀਕਾ ਵਿਚ 15 ਲੱਖ ਮਾਮਲੇ ਸਾਹਮਣੇ ਆਏ ਅਤੇ 50,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ।

Corona VarusCoronavirus

 ਦੁਨੀਆਂ ਦੇ ਸੱਭ ਤੋਂ ਗ਼ਰੀਬ ਦੇਸ਼ਾਂ ਵਿਚੋਂ ਇਕ ਮੋਜਾਮਬਿਕ ਵਿਚ ਸਰਕਾਰ ਨੇ ਕੰਮ ਗੁਆਉਣ ਵਾਲਿਆਂ ਨੂੰ ਤਿੰਨ ਮਹੀਨੇ ਲਈ ਰਾਹਤ ਰਾਸ਼ੀ ਦੇਣ ਦਾ ਵਾਅਦਾ ਕੀਤਾ। 46 ਸਾਲਾ ਐਲਿਸ ਨਹਾਰੇ ਕਹਿੰਦੀ ਹੈ,‘‘ਪਰ ਇਹ ਪੈਸਾ ਕਦੇ ਨਹੀਂ ਮਿਲਿਆ। ਮੇਰੀ ਮਾਂ ਨੇ ਹਸਤਾਖਰ ਕੀਤੇ ਸਨ ਪਰ ਪੈਸਾ ਕਦੇ ਨਹੀਂ ਮਿਲਿਆ।’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement