Amandeep Singh Grewal: ਸਿੱਖ ਨੌਜਵਾਨ ਦਾ ਆਸਟਰੀਆ ਦੀ ਫੋਰਬਸ ਮੈਗਜ਼ੀਨ ‘ਅੰਡਰ 30’ ਦੀ ਸੂਚੀ ’ਚ ਨਾਂਅ ਸ਼ਾਮਲ
Published : Mar 11, 2024, 11:25 am IST
Updated : Mar 11, 2024, 11:25 am IST
SHARE ARTICLE
Amandeep Singh
Amandeep Singh

ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਕਰਕੇ ਜਰਮਨੀ ਦੇ ਰਾਸ਼ਟਰਪਤੀ ਵਾਲਟਰ ਸ਼ਟਾਇਨਮਾਇਰ ਵਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ

Amandeep Singh Grewal: ਫਰੈਂਕਫਰਟ - ਫਿਊਚਰਡਾਕਟਰ ਦੇ ਸਹਿ ਸੰਸਥਾਪਕ ਅਤੇ ਸੀ.ਈ.ਓ. ਅਮਨਦੀਪ ਗਰੇਵਾਲ ਨੂੰ ਨਾ ਸਿਰਫ਼ ਇਕ ਡਾਕਟਰ ਵਜੋਂ ਜਾਣਿਆ ਜਾਂਦਾ ਹੈ, ਸਗੋਂ ਕਈ ਸਟਾਰਟ ਐਪਸ ਨਾਲ ਇਕ ਸਫਲ ਉੱਦਮੀ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਨੇ 25 ਸਾਲ ਦੀ ਉਮਰ ਵਿਚ ਅਪਣੀ ਡਾਕਟਰ ਦੀ ਪੜਾਈ ਪੂਰੀ ਕੀਤੀ ਅਤੇ ਅੱਜ ਉਹ ਬਾਹਰੀ ਕੰਮ ਕਾਜ ਤੋਂ ਬਿਨ੍ਹਾਂ 1 ਮਿਲੀਅਨ ਯੂਰੋ ਤੋਂ ਵੱਧ ਦੇ ਸਲਾਨਾ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਸੰਭਾਲ ਰਿਹਾ ਹੈ। 

ਉਸ ਨੂੰ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਕਰਕੇ ਜਰਮਨੀ ਦੇ ਰਾਸ਼ਟਰਪਤੀ ਵਾਲਟਰ ਸ਼ਟਾਇਨਮਾਇਰ ਵਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਸ ਦਾ ਨਾਂਅ ਆਸਟਰੀਆ ਦੀ ਫੋਰਬਸ ਮੈਗਜ਼ੀਨ 'ਅੰਡਰ 30' ਸੂਚੀ 'ਚ ਦਰਜ ਹੋਇਆ ਹੈ। ਅਮਨਦੀਪ ਸਿੰਘ ਦੇ ਮਾਤਾ-ਪਿਤਾ ਪੰਜਾਬ ਤੋਂ ਹਨ ਤੇ ਉਸ ਦੀ ਮਾਤਾ ਅਮਰਜੋਤ ਕੌਰ ਵੀ ਜਰਮਨੀ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਉਪਰੰਤ ਸੀਨੀਅਰ ਡਾਰਟਰ ਦੀ ਸੇਵਾਵਾਂ ਤੋਂ ਰਿਟਾਇਰ ਹੋਣ ਉਪਰੰਤ ਆਪਣਾ ਕਲੀਨਿਕ ਚਲਾ ਰਹੀ ਹੈ। ਪਿਤਾ ਪਰਮਜੀਤ ਸਿੰਘ ਗਰੇਵਾਲ ਸਰਕਾਰੀ ਦੁਭਾਸ਼ੀਏ ਵਜੋਂ ਸੇਵਾ ਨਿਭਾ ਰਹੇ ਹਨ। 

ਅਮਨਦੀਪ ਦਾ ਕਹਿਣਾ ਹੈ ਕਿ ਮੈਂ ਕਦੇ ਵੀ ਕਾਰੋਬਾਰੀ ਨਹੀਂ ਬਣਨਾ ਚਾਹੁੰਦਾ ਸੀ, ਇਹ ਸਭ ਸ਼ੌਕ ਵਜੋਂ ਹੋਇਆ। ਗਰੇਵਾਲ ਨੇ ਫਿਊਚਰਡਾਕਟਰ ਕੰਪਨੀ ਦੇ ਗਠਨ ਅਤੇ ਕਾਰੋਬਾਰ ਵਿਚ ਆਪਣੀ ਸ਼ੁਰੂਆਤ ਬਾਰੇ ਕਿਹਾ ਕਿ ਅੱਜ ਫਿਊਚਰਡਾਕਟਰ ਕੰਪਨੀ ਜਰਮਨੀ ਅਤੇ ਆਸਟਰੀਆ ਦੇ ਸੰਭਾਵੀ ਮੈਡੀਕਲ ਵਿਦਿਆਰਥੀਆਂ ਜਿਨ੍ਹਾਂ ਨੂੰ ਯੂਨੀਵਰਸਿਟੀਆਂ 'ਚ ਥਾਂ ਨਹੀਂ ਮਿਲਦੀ, ਨੂੰ ਵਿਦੇਸ਼ਾਂ 'ਚ ਪੜ੍ਹਨ ਲਈ ਵੱਖ-ਵੱਖ ਯੂਨੀਵਰਸਿਟੀਆਂ ਦੀ ਪੇਸ਼ਕਸ਼ ਕਰਦੀ ਹੈ।


 

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement