ਅਮਰੀਕੀ ਸ਼ਹਿਰ ਨੇ ਅਪ੍ਰੈਲ ਨੂੰ ‘ਸਿੱਖ ਵਿਰਾਸਤੀ ਮਹੀਨਾ’ ਐਲਾਨ ਕੀਤਾ
Published : Mar 11, 2024, 5:36 pm IST
Updated : Mar 11, 2024, 5:36 pm IST
SHARE ARTICLE
Jersy City Concil
Jersy City Concil

ਵੱਧ ਰਹੇ ਵਿਤਕਰਿਆਂ ਵਿਚਕਾਰ ਅਪਣੇਪਨ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼

ਜਰਸੀ: ਜਰਸੀ ਸਿਟੀ ਮਿਊਂਸਪਲ ਕੌਂਸਲ ਨੇ ਅਪ੍ਰੈਲ ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਾਨਤਾ ਦੇਣ ਦੇ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿਤੀ ਹੈ। ਇਸ ਕਦਮ ਦਾ ਉਦੇਸ਼ ਸਿੱਖਾਂ ਦੇ ਯੋਗਦਾਨ ਦਾ ਸਨਮਾਨ ਕਰਨਾ ਅਤੇ ਵੱਧ ਰਹੇ ਵਿਤਕਰਿਆਂ ਦੇ ਵਿਚਕਾਰ ਅਪਣੇਪਨ ਨੂੰ ਉਤਸ਼ਾਹਤ ਕਰਨਾ ਹੈ। ਜਰਸੀ ਸਿਟੀ ਮਿਊਂਸੀਪਲ ਕੌਂਸਲ ’ਚ ਮਤਾ 9-0 ਨਾਲ ਪਾਸ ਹੋ ਗਿਆ।

ਮਤੇ ’ਚ ਦਸਿਆ ਗਿਆ ਹੈ ਕਿ ਸਿੱਖ ਧਰਮ, ਦੁਨੀਆਂ ਦਾ ਪੰਜਵਾਂ ਸੱਭ ਤੋਂ ਵੱਡਾ ਧਰਮ ਹੈ, ਜਿਸ ਨੂੰ ਮੰਨਣ ਵਾਲੇ ਦੁਨੀਆਂ ਭਰ ’ਚ 3 ਕਰੋੜ ਅਤੇ ਅਮਰੀਕਾ ’ਚ 5 ਲੱਖ ਲੋਕ ਹਨ। ਇਹ ਧਰਮ ਲੋਕਾਂ ਨੂੰ ਸੱਚਾ ਜੀਵਨ, ਮਨੁੱਖਤਾ ਦੀ ਸੇਵਾ ਅਤੇ ਰੱਬ ਦੀ ਭਗਤੀ ਕਰਨ ਦੀ ਸਿੱਖਿਆ ਦਿੰਦਾ ਹੈ, ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਰੱਬ ਦੀਆਂ ਨਜ਼ਰਾਂ ’ਚ ਹਰ ਮਨੁੱਖ ਬਰਾਬਰ ਹੈ। ਮਤੇ ’ਚ ਕਿਹਾ ਗਿਆ ਹੈ ਕਿ ਸਿੱਖ ਸਮਾਜ ’ਚ ਪਾਏ ਅਪਣੇ ਯੋਗਦਾਨ ਲਈ ਜਾਣੇ ਜਾਂਦੇ ਹੈ, ਜਿਵੇਂ ਕਿ ਜ਼ਰੂਰਤਮੰਦਾਂ ਨੂੰ ਮੁਫਤ ਭੋਜਨ ਪ੍ਰਦਾਨ ਕਰਨਾ।

ਇਹ ਮਤਾ ਅਜਿਹੇ ਮਹੱਤਵਪੂਰਨ ਸਮੇਂ ’ਤੇ ਆਇਆ ਹੈ ਜਦੋਂ ਅਮਰੀਕਾ ’ਚ ਸਿੱਖਾਂ ਨੂੰ ਅਕਸਰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਸਿੱਖ ਬੱਚਿਆਂ ਨੂੰ ਸਕੂਲ ਵਿਚ ਧੱਕੇਸ਼ਾਹੀ ਅਤੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿੱਖ ਵਿਰੋਧੀ ਨਫ਼ਰਤ ਨਾਲ ਜੁੜੇ ਇਹ ਹਮਲੇ ਹਾਲ ਹੀ ਦੇ ਸਾਲਾਂ ’ਚ ਵਧੇ ਹਨ, ਅਕਸਰ ਲੋਕਾਂ ਵਲੋਂ ਗਲਤੀ ਨਾਲ ਸਿੱਖਾਂ ਦੀਆਂ ਅਣਕੱਟੀਆਂ ਦਾੜ੍ਹੀਆਂ ਅਤੇ ਰਵਾਇਤੀ ਦਸਤਾਰਾਂ ਨੂੰ ਧਾਰਮਕ ਕੱਟੜਪੰਥੀ ਸਮੂਹਾਂ ਨਾਲ ਜੋੜਿਆ ਜਾਂਦਾ ਹੈ। 

ਇਸ ਮਤੇ ਦਾ ਉਦੇਸ਼ ਸਿੱਖਾਂ ਦੇ ਯੋਗਦਾਨ ਬਾਰੇ ਜਨਤਕ ਸਿੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਤ ਕਰਨਾ ਅਤੇ ਧਾਰਮਕ ਵਿਤਕਰੇ ਅਤੇ ਕੱਟੜਤਾ ਦਾ ਮੁਕਾਬਲਾ ਕਰਨਾ ਹੈ। ਮਤਾ ਪਾਸ ਹੋਣ ਤੋਂ ਬਾਅਦ ਕਮਿਊਨਿਟੀ ਕਾਰਕੁਨ ਅਰਜੁਮੰਦ ਜੁਵੇਰੀਆ ਨੇ ਮਤੇ ਨੂੰ ਹਕੀਕਤ ਬਣਾਉਣ ਲਈ ਸਿਟੀ ਕੌਂਸਲ ਦੇ ਸਮਰਥਨ ਅਤੇ ਸਮਰਪਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਸਿੱਖਾਂ ਦੇ ਨਿਸ਼ਕਾਮ ਸੇਵਾ, ਸਿੱਖਿਆ ਪ੍ਰਤੀ ਸਮਰਪਣ ਅਤੇ ਬਰਾਬਰੀ ਪ੍ਰਤੀ ਅਟੁੱਟ ਵਚਨਬੱਧਤਾ ’ਤੇ ਚਾਨਣਾ ਪਾਇਆ। ਇਹ ਮਤਾ ਨਾ ਸਿਰਫ ਇਤਿਹਾਸ ਭਰ ਵਿਚ ਸਿੱਖਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ, ਬਲਕਿ ਉਨ੍ਹਾਂ ਦੀ ਪ੍ਰਸ਼ੰਸਾ ਅਤੇ ਧੰਨਵਾਦ ਦਾ ਸੰਦੇਸ਼ ਵੀ ਭੇਜਦਾ ਹੈ, ਜਿਸ ਦਾ ਉਦੇਸ਼ ਦੂਜਿਆਂ ਨੂੰ ਵੰਨ-ਸੁਵੰਨਤਾ ਨੂੰ ਅਪਣਾਉਣ ਅਤੇ ਵਧੇਰੇ ਸਦਭਾਵਨਾਪੂਰਨ ਅਤੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੈ। 

ਜੁਵੇਰੀਆ ਨੇ ਕਿਹਾ, ‘‘ਇਹ ਬਿਲ ਸਿਰਫ਼ ਕਾਨੂੰਨ ਦਾ ਟੁਕੜਾ ਨਹੀਂ ਹੈ। ਇਹ ਸਾਡੇ ਸ਼ਹਿਰ ਵਲੋਂ ਅਪਣੇ ਵੰਨ-ਸੁਵੰਨੇ ਭਾਈਚਾਰਿਆਂ ਨੂੰ ਅਪਲਾਉਣ ਅਤੇ ਜਸ਼ਨ ਮਨਾਉਣ ਪ੍ਰਤੀ ਵਚਨਬੱਧਤਾ ਵੀ ਹੈ। ਇਹ ਦਰਸਾਉਂਦਾ ਹੈ ਕਿ ਅਸੀਂ ਹਰ ਵਿਅਕਤੀ ਦੇ ਪਿਛੋਕੜ ਜਾਂ ਸ਼ਰਧਾ ’ਚ ਵਿਤਕਰਾ ਕੀਤੇ ਬਗ਼ੈਰ ਉਸ ਦੀ ਕਦਰ ਕਰਦੇ ਹਾਂ। ਸਿੱਖ ਹੈਰੀਟੇਜ ਮੰਥ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦੇ ਕੇ, ਅਸੀਂ ਇਕ ਅਜਿਹੀ ਜਗ੍ਹਾ ਬਣਾ ਰਹੇ ਹਾਂ ਜਿੱਥੇ ਸਾਡੇ ਭਾਈਚਾਰੇ ਦਾ ਹਰ ਮੈਂਬਰ ਮਹੱਤਵਪੂਰਣ, ਸਤਿਕਾਰਤ ਅਤੇ ਅਪਣਾਪਨ ਮਹਿਸੂਸ ਕਰਦਾ ਹੈ।’’

ਜੁਵੇਰੀਆ ਨੇ ਇਕ ਵਾਰ ਫਿਰ ਸਿਟੀ ਕੌਂਸਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਤਾ ਪਾਸ ਕਰ ਕੇ ਇਤਿਹਾਸ ਰਚ ਰਹੇ ਹਨ। ਉਨ੍ਹਾਂ ਅਖ਼ੀਰ ’ਚ ਕਿਹਾ ਕਿ ਇਹ ਇਸ ਪਲ ਦਾ ਲਾਭ ਉਠਾਉਣ ਅਤੇ ਜਰਸੀ ਸਿਟੀ ਦੇ ਸਾਰੇ ਵਸਨੀਕਾਂ ਲਈ ਇੱਕ ਉੱਜਵਲ ਭਵਿੱਖ ਲਈ ਰਾਹ ਪੱਧਰਾ ਕਰਨ ਦੀ ਇਕ ਵਧੀਆ ਉਦਾਹਰਣ ਸੀ।

Tags: sikhs

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement