
ਦੱਖਣੀ ਕੋਰੀਆਈ ਪੁਲਿਸ ਨੇ ਬੁੱਧਵਾਰ ਨੂੰ ਇਕ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮਾਮਲੇ ਵਿਚ ਇਕ ਕਿਸਾਨ ਨੇ ਲਗਾਤਾਰ ਭੌਂਕ ਰਹੇ ਗੁਆਂਢੀ ਦੇ ਕੁੱਤੇ ਨੂੰ ਮਾਰ...
ਸੋਲ : ਦੱਖਣੀ ਕੋਰੀਆਈ ਪੁਲਿਸ ਨੇ ਬੁੱਧਵਾਰ ਨੂੰ ਇਕ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮਾਮਲੇ ਵਿਚ ਇਕ ਕਿਸਾਨ ਨੇ ਲਗਾਤਾਰ ਭੌਂਕ ਰਹੇ ਗੁਆਂਢੀ ਦੇ ਕੁੱਤੇ ਨੂੰ ਮਾਰ ਦਿਤਾ। ਇਸ ਮਗਰੋਂ ਉਸ ਨੇ ਅਣਜਾਣੇ ਵਿਚ ਹੀ ਉਸ ਕੁੱਤੇ ਦੇ ਮਾਲਕ ਨੂੰ ਰਾਤ ਦੇ ਖਾਣੇ 'ਤੇ ਉਸ ਦਾ ਮਾਂਸ ਖਾਣ ਲਈ ਬੁਲਾ ਲਿਆ। ਇਸ ਮਾਮਲੇ ਨੂੰ ਲੈ ਕੇ ਆਨਲਾਈਨ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ।
dog
ਇਕ ਹੋਰ ਗੁਆਂਢੀ ਵਲੋਂ ਕੁੱਤੇ ਦੇ ਮਾਲਕ ਨੂੰ ਇਸ ਸੰਬੰਧ ਵਿਚ ਸੂਚਨਾ ਦਿਤੇ ਜਾਣ ਮਗਰੋਂ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 62 ਸਾਲਾ ਵਿਅਕਤੀ ਨੇ ਪੁਲਿਸ ਸਾਹਮਣੇ ਅਪਣਾ ਅਪਰਾਧ ਕਬੂਲ ਕਰ ਲਿਆ। ਉਸ ਨੇ ਦਾਅਵਾ ਕੀਤਾ ਕਿ ਉਹ ਕੁੱਤੇ ਦੇ ਲਗਾਤਾਰ ਭੌਂਕਣ ਕਾਰਨ ਪਰੇਸ਼ਾਨ ਹੋ ਗਿਆ ਸੀ। ਉਸ ਨੇ 2 ਸਾਲ ਦੇ ਕੁੱਤੇ ਵੇਲਸ਼ ਕੋਰਗੀ 'ਤੇ ਇਕ ਪੱਥਰ ਮਾਰਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਦੱਖਣੀ ਸ਼ਹਿਰ ਯਿਆਗਤਾਇਕ ਦੇ ਇਕ ਜਾਸੂਸ ਨੇ ਦਸਿਆ ਕਿ ਦੋਸ਼ੀ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਕੁੱਤੇ ਦੀ ਮੌਤ ਮਗਰੋਂ ਉਸ ਨੇ ਕੁੱਤੇ ਦਾ ਮਾਂਸ ਪਕਾਇਆ ਅਤੇ ਇਸ ਮਗਰੋਂ ਮਾਂਸ ਖਾਣ ਲਈ ਕੁੱਤੇ ਦੇ ਮਾਲਕ ਨੂੰ ਪਰਿਵਾਰ ਸਮੇਤ ਸੱਦਾ ਦਿਤਾ, ਜਿਸ ਵਿਚ ਕੁੱਤੇ ਦਾ ਪਿਤਾ ਵੀ ਸ਼ਾਮਲ ਸੀ।
dog
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਇਸ ਪਰਿਵਾਰ ਦੀ ਬੇਟੀ ਨੇ ਇਸ ਦੋਸ਼ੀ ਦੀ ਸਜ਼ਾ ਯਕੀਨੀ ਕਰਨ ਲਈ ਇਕ ਆਨਲਾਈਨ ਅਪੀਲ ਕੀਤੀ। ਪਸ਼ੂ ਪ੍ਰੇਮੀ ਕਾਰਜ ਕਰਤਾਵਾਂ ਨੇ ਕੁੱਤੇ ਦੀ ਖਪਤ 'ਤੇ ਪਾਬੰਦੀ ਲਗਾਉਣ ਲਈ ਅਪਣੀ ਮੁਹਿੰਮ ਨੂੰ ਤੇਜ਼ ਕੀਤਾ ਹੋਇਆ ਹੈ। ਇਕ ਨਵੇਂ ਸ਼ਕਤੀਸ਼ਾਲੀ ਕਾਨੂੰਨ ਦੇ ਤਹਿਤ ਪਸ਼ੂਆਂ ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਕਰਨ ਵਾਲੇ ਲੋਕਾਂ ਨੂੰ 2 ਸਾਲ ਦੀ ਜੇਲ ਜਾਂ 18,700 ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।