
13 ਅਪ੍ਰੈਲ 1699 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਇਕ ਵਖਰਾ ਨਿਆਰਾ ਪੰਥ ਬਣਾ ਦਿਤਾ
ਕੋਟਕਪੂਰਾ (ਗੁਰਿੰਦਰ ਸਿੰਘ) : 117ਵੇਂ ਕਾਂਗਰਸ ਦੇ ਪਹਿਲੇ ਸੈਸ਼ਨ ’ਚ 10 ਅਪ੍ਰੈਲ 2021 ਨੂੰ ਫ਼ਾਈਨਾਂਸ ਕਮੇਟੀ ਦੇ ਕਾਂਗਰਸ਼ ਮੈਨ ਚੇਅਰਮੈਨ ਰਿਚਰਡ ਈ ਨੇਲ ਨੇ ਖ਼ਾਲਸਾ ਸਾਜਨਾ ਦਿਵਸ ਨੂੰ ਕਾਂਗਰੈਸਨਲ ਰਿਕਾਰਡ ’ਚ ਦਰਜ ਕਰਵਾਇਆ। ਇਹ ਵੱਡੇ ਯਤਨ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਤੇ ਮੈਸਾਚਿਉਟਸ ਸਟੇਟ ਤੋਂ ਭਾਈ ਗੁਰਨਿੰਦਰ ਸਿੰਘ ਆਦਿ ਵਲੋਂ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਅਮਰੀਕਾ ਦੇ ਕਾਂਗਰਸ ਨੁਮਾਇੰਦਿਆਂ ਨਾਲ ਕੀਤੀਆਂ ਮੀਟਿੰਗਾਂ ਸਦਕਾ ਸੰਭਵ ਹੋਏ ਹਨ।
Khalsa Sajna Diwas recorded in the Congressional Record
ਵਰਲਡ ਸਿੱਖ ਪਾਰਲੀਮੈਂਟ ਦੀ ਸਕੱਤਰ ਹਰਮਨ ਕੌਰ ਨੇ ‘ਰੋਜ਼ਾਨਾ ਸਪੋਕਸਮੈਨ’ ਨੂੰ ਈਮੇਲ ਰਾਹੀਂ ਭੇਜੇ ਪੈ੍ਰਸ ਨੋਟ ’ਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਖ਼ਾਲਸਾ ਸਾਜਨਾ ਦਿਵਸ ਪੂਰੇ ਸੰਸਾਰ ’ਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। 13 ਅਪ੍ਰੈਲ 1699 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਇਕ ਵਖਰਾ ਨਿਆਰਾ ਪੰਥ ਬਣਾ ਦਿਤਾ।
Khalsa Sajna Diwas recorded in the Congressional Record
ਗੁਰੂ ਜੀ ਨੇ ਭੇਦ-ਭਾਵ, ਜਾਤ-ਪਾਤ ਸੱਭ ਦਾ ਖ਼ਾਤਮਾ ਕਰ ਕੇ ਪੰਜ ਸਿੰਘਾਂ ਨੂੰ ਇਕ ਬਾਟੇ ’ਚ ਅੰਮ੍ਰਿਤ ਛਕਾ ਕੇ ਸਮੁੱਚੀ ਕੌਮ ਨੂੰ ਜਬਰ ਵਿਰੁਧ ਮਜ਼ਲੂਮਾਂ ਦੇ ਹੱਕ ’ਚ ਡਟਣ ਵਾਲੇ ਸੰਤ ਅਤੇ ਸਿਪਾਹੀ ਬਣਾ ਦਿਤਾ। ਕੌਮ ਲਈ ਅੱਜ ਬਹੁਤ ਮਾਣ ਵਾਲੀ ਗੱਲ ਹੈ ਕਿ ਖ਼ਾਲਸੇ ਦੇ ਨਿਆਰੇਪਨ ਨੂੰ ਦੁਨੀਆਂ ਪਹਿਚਾਣ ਰਹੀ ਹੈ।
Khalsa Sajna Diwas recorded in the Congressional Record
ਉਨ੍ਹਾਂ ਆਖਿਆ ਕਿ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚੋਂ ਕਾਂਗਰੈਸਨਲ ਰਿਕਾਰਡ ’ਚ ਖ਼ਾਲਸੇ ਦੀ ਸਾਜਨਾ ਦਿਵਸ ਦੇ ਮਹੱਤਵ ਨੂੰ ਸਮਝਣਾ ਇਕ ਕੌਮ ਦੇ ਭਵਿੱਖ ਲਈ ਬਹੁਤ ਵੱਡੀ ਗੱਲ ਹੈ, ਉਹ ਵੀ ਉਸ ਸਮੇਂ ਜਦੋਂ ਭਾਰਤ ਵਰਗੇ ਮੁਲਕ ’ਚ ਸਮੁੱਚਾ ਪੰਥ ਬਿਪਰਵਾਦੀ ਤਾਕਤਾਂ ਨਾਲ ਮੱਥਾ ਲਾ ਰਿਹਾ ਹੈ। ਰਿਚਰਡ ਈ ਨੀਲ ਚੇਅਰਮੈਨ ਕਮੇਟੀ ਆਨ ਵੇਜ ਐਂਡ ਮੀਨਜ਼ ਨਾਲ ਹੋਈ ਮੀਟਿੰਗ ’ਚ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਵਲੋਂ ਵਿਸਾਖੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।