ਕੀਰਤਨ ਲਈ ਕੈਨੇਡਾ ਗਏ SGPC ਦੇ 3 ਗ੍ਰੰਥੀ ਪਹੁੰਚਣ 'ਤੋਂ ਕੁਝ ਘੰਟਿਆਂ ਬਾਅਦ ਹੋਏ ਗ਼ਾਇਬ
Published : Apr 11, 2022, 7:47 pm IST
Updated : Apr 11, 2022, 7:47 pm IST
SHARE ARTICLE
file photo
file photo

ਗੁਰਦੁਆਰਾ ਕਮੇਟੀ ਨੇ ਪੁਲਿਸ ਨੂੰ ਕੀਤੀ ਗੁਮਸ਼ੁਦਗੀ ਦੀ ਸ਼ਿਕਾਇਤ 

ਟੋਰਾਂਟੋ : ਕੀਰਤਨ ਲਈ ਕੈਨੇਡਾ ਗਏ ਪੰਜਾਬ ਦੇ ਤਿੰਨ ਗ੍ਰੰਥੀ ਸਿੰਘ ਉਥੇ ਪਹੁੰਚਣ ਤੋਂ ਕੁਝ ਘੰਟੇ ਬਾਅਦ ਹੀ ਉਥੋਂ ਗਾਇਬ ਹੋ ਗਏ। ਜਿਸ ਤੇ ਗੁਰਦੁਆਰਾ ਕਮੇਟੀ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਪੁਲਿਸ ਕੋਲ ਦਰਜ ਕਰਵਾਈ ਹੈ।

FlightsFlights

ਜਾਣਕਾਰੀ ਅਨੁਸਾਰ ਕੈਨੇਡਾ ਦੇ ਟੋਰਾਂਟੋ ਦੇ ਗੁਰਦੁਆਰਾ ਸਿੱਖ ਸਪਰੀਚੂਅਲ ਸੈਂਟਰ ਰੈਕਸਡੇਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥੇ ਨੂੰ ਸਪਾਂਸਰ ਕਰ ਕੇ ਗੁਰਦੁਆਰਾ ਸਾਹਿਬ ’ਚ ਕੀਰਤਨ ਦੀ ਸੇਵਾ ਲਈ ਬੁਲਾਇਆ ਗਿਆ ਸੀ। ਇਹ ਸਪਾਂਸਰਸ਼ਿਪ 2 ਜਨਵਰੀ ਨੂੰ ਭੇਜੀ ਗਈ ਸੀ। 

Granthi Singh Granthi Singh (file photo)

ਸਪਾਂਸਰ ਕੀਤੇ ਗਏ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਰਾਮਪੁਰਾ ਵਾਸੀ ਰਾਮਪੁਰਾ ਝੀਤੇ ਕਲਾਂ ਅੰਮ੍ਰਿਤਸਰ ਦੇ ਇਸ ਜਥੇ ’ਚ ਸ਼ਾਮਲ ਕੁਲਦੀਪ ਸਿੰਘ ਰਾਮਪੁਰਾ ਪਾਸਪੋਰਟ ਨੰਬਰ ਐੱਨ-5640345, ਜਨਮ ਮਿਤੀ 2 ਜਨਵਰੀ 1985 ਆਪ ਅਤੇ ਇਸ ਜਥੇ ਦੇ ਦੋ ਹੋਰ ਸਾਥੀ ਜਿਨ੍ਹਾਂ ’ਚ ਤੇਜਿੰਦਰ ਸਿੰਘ ਪਾਸਪੋਰਟ ਨੰਬਰ ਵੀ-1383325, ਜਨਮ ਮਿਤੀ 22 ਦਸੰਬਰ 1990 ਵਾਸੀ ਕਿਸ਼ਨਕੋਟ ਬਟਾਲਾ ਗੁਰਦਾਸਪੁਰ ਅਤੇ ਸਤਨਾਮ ਸਿੰਘ ਪਾਸਪੋਰਟ ਨੰਬਰ ਪੀ-6839110, ਜਨਮ ਮਿਤੀ 20 ਜੁਲਾਈ 1985 ਆਦਿ ਭਾਰਤ ਤੋਂ ਕੈਨੇਡੀਅਨ ਅੰਬੈਸੀ ਤੋਂ ਵੀਜ਼ਾ ਮਿਲਣ ਮਗਰੋਂ ਬੀਤੀ ਰਾਤ ਟੋਰਾਂਟੋ ਪਹੁੰਚੇ ਅਤੇ ਰਾਤ ਨੂੰ ਇਸ ਗੁਰਦੁਆਰਾ ਸਾਹਿਬ ਵਿਖੇ ਰੁਕੇ ਅਤੇ ਪਰਸ਼ਾਦਾ ਵੀ ਛੱਕਿਆ।

sri guru grnth sahib ji sri guru grnth sahib ji

ਅਗਲੇ ਦਿਨ ਸਵੇਰੇ ਜਦੋਂ ਪ੍ਰਬੰਧਕਾਂ ਵਲੋਂ ਵੇਖਿਆ ਗਿਆ ਤਾਂ ਇਸ ਜਥੇ ਦੇ ਤਿੰਨੇ ਹਜ਼ੂਰੀ ਰਾਗੀ ਫਰਾਰ ਸਨ। ਇਹ ਸਪਾਂਸਰਸ਼ਿਪ 6 ਮਹੀਨੇ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਰਜੀਤ ਸਿੰਘ ਦਿਓਲ, ਸੈਕਟਰੀ ਮੇਜਰ ਸਿੰਘ ਅਤੇ ਡਾਇਰੈਕਟਰ ਬਲਵਿੰਦਰ ਸਿੰਘ ਗਿੱਲ ਵਲੋਂ ਲਿਖਤੀ ਤੌਰ ’ਤੇ ਮਿਤੀ 2 ਜਨਵਰੀ 2022 ਨੂੰ ਭੇਜੀ ਗਈ ਸੀ।ਦੱਸਣਯੋਗ ਹੈ ਕਿ ਖਬਰ ਲਿਖੇ ਜਾਣ ਤੱਕ ਇਨ੍ਹਾਂ ਦਾ ਕੋਈ ਵੀ ਪਤਾ ਨਹੀਂ ਮਿਲਿਆ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਹੈ, ਉੱਥੇ ਸਮੁੱਚੀ ਸਾਧ-ਸੰਗਤ ਨੂੰ ਵੀ ਬੇਨਤੀ ਕੀਤੀ ਕਿ ਉਹ ਅਜਿਹੇ ਲੋਕਾਂ ਨੂੰ ਲੱਭਣ ’ਚ ਉਨ੍ਹਾਂ ਦਾ ਸਹਿਯੋਗ ਕਰਨ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement