
ਕੈਨੇਡਾ ਦੀ ਕੈਬਨਿਟ ਦੇ ਸਿੱਖ ਮੰਤਰੀ ਨਵਦੀਪ ਸਿੰਘ ਬੈਂਸ ਨੂੰ ਅਮਰੀਕਾ ਵਿਚ ਡਿਟਰੋਇਟ ਹਵਾਈ ਅੱਡੇ 'ਤੇ ...
ਟੋਰਾਂਟੋ : ਕੈਨੇਡਾ ਦੀ ਕੈਬਨਿਟ ਦੇ ਸਿੱਖ ਮੰਤਰੀ ਨਵਦੀਪ ਸਿੰਘ ਬੈਂਸ ਨੂੰ ਅਮਰੀਕਾ ਵਿਚ ਡਿਟਰੋਇਟ ਹਵਾਈ ਅੱਡੇ 'ਤੇ ਸੁਰੱਖਿਆ ਜਾਂਚ ਲਈ ਦਸਤਾਰ ਉਤਾਰਨ ਲਈ ਕਿਹਾ ਗਿਆ, ਜਿਸ 'ਤੇ ਬੈਂਸ ਨੂੰ ਕਾਫ਼ੀ ਬੁਰਾ ਲੱਗਿਆ। ਕੈਨੇਡਾ ਨੇ ਅਮਰੀਕੀ ਅਧਿਕਾਰੀਆਂ ਸਾਹਮਣੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ।
canadian minister navdeep bains turbun checking us airport
ਕੈਨੇਡਾ ਦੇ ਖੋਜ, ਵਿਗਿਆਨ ਅਤੇ ਆਰਥਿਕ ਮਾਮਲਿਆਂ ਦੇ ਮੰਤਰੀ ਨਵਦੀਪ ਬੈਂਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਮਰੀਕਾ 'ਚ ਡਿਟਰੋਇਟ ਸ਼ਹਿਰ ਦੇ ਏਅਰਪੋਰਟ 'ਤੇ ਸੁਰੱਖਿਆ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਪੱਗ ਉਤਾਰਨ ਲਈ ਕਿਹਾ ਗਿਆ ਸੀ। ਇਸ ਮਾਮਲੇ ਵਿਚ ਅਮਰੀਕੀ ਅਧਿਕਾਰੀਆਂ ਨੇ ਮੁਆਫ਼ੀ ਮੰਗ ਲਈ ਜਿਸ ਨੂੰ ਨਵਦੀਪ ਸਿੰਘ ਬੈਂਸ ਨੇ ਮਨਜ਼ੂਰ ਕਰ ਲਿਆ ਹੈ।
canadian minister navdeep bains turbun checking us airport
ਬੈਂਸ ਨੇ ਕਿਹਾ ਕਿ ਸਿੱਖ ਹੋਣ ਨਾਤੇ ਪੱਗ ਬੰਨ੍ਹਣਾ ਸਾਡਾ ਫ਼ਰਜ਼ ਹੈ ਅਤੇ ਜਦ ਉਨ੍ਹਾਂ ਨੂੰ ਪੱਗ ਉਤਾਰਨ ਲਈ ਕਿਹਾ ਗਿਆ ਤਾਂ ਇਹ ਬਹੁਤ ਹੀ ਖਿਝਾਉਣ ਵਾਲਾ ਤੇ ਬੁਰਾ ਤਜ਼ਰਬਾ ਰਿਹਾ। ਵੀਰਵਾਰ ਨੂੰ ਟੋਰਾਂਟੋ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਪਰੈਲ, 2017 ਵਿਚ ਉਹ ਜਹਾਜ਼ ਚੜ੍ਹਨ ਲਈ ਗੇਟ 'ਤੇ ਪਹੁੰਚੇ ਹੀ ਸਨ ਕਿ ਉਨ੍ਹਾਂ ਨੂੰ ਪੱਗ ਉਤਾਰਨ ਲਈ ਆਖਿਆ ਗਿਆ।
canadian minister navdeep bains turbun checking us airport
ਬੈਂਸ ਨੇ ਦਸਿਆ ਕਿ ਉਹ ਪਹਿਲਾਂ ਹੀ ਸਕਿਓਰਿਟੀ ਸਕਰੀਨ ਰਾਹੀਂ ਲੰਘ ਚੁੱਕੇ ਸਨ ਪਰ ਫਿਰ ਵੀ ਉਨ੍ਹਾਂ ਨੂੰ ਅਜਿਹਾ ਕਿਹਾ ਗਿਆ। ਅਮਰੀਕਾ ਦੀ ਇਸ ਨੀਤੀ ਤਹਿਤ ਏਅਰਪੋਰਟ ਚੈੱਕਸ 'ਚੋਂ ਲੰਘਦੇ ਸਮੇਂ ਸਿੱਖ ਆਪਣੀਆਂ ਪੱਗਾਂ ਪਾ ਕੇ ਲੰਘ ਸਕਦੇ ਹਨ। ਨਵਦੀਪ ਨੇ ਦਸਿਆ ਕਿ ਉੱਥੇ ਮਸ਼ੀਨ 'ਚ ਖ਼ਰਾਬੀ ਹੋਣ ਕਾਰਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਹੁਕਮ ਦਿਤਾ ਸੀ।
canadian minister navdeep bains turbun checking us airport
ਬੈਂਸ ਨੇ ਆਖਿਆ ਕਿ ਜਦੋਂ ਅਧਿਕਾਰੀਆਂ ਨੂੰ ਇਹ ਪਤਾ ਲੱਗਾ ਕਿ ਉਹ ਕੌਣ ਹਨ ਤਾਂ ਉਨ੍ਹਾਂ ਨੂੰ ਉਡਾਨ ਭਰਨ ਦਿਤੀ ਗਈ ਪਰ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਬਹੁਤ ਬੁਰਾ ਮਹਿਸੂਸ ਹੋਇਆ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੇ ਹਿਸਾਬ ਨਾਲ ਇਹ ਪੱਖਪਾਤ ਦਾ ਮੁੱਦਾ ਹੈ ਤੇ ਪੱਖਪਾਤ ਕਈ ਲੋਕਾਂ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਸੁਰੱਖਿਆ ਕਿੰਨੀ ਜ਼ਰੂਰੀ ਹੈ ਪਰ ਇਸ ਲਈ ਸਹੀ ਪ੍ਰਕਿਰਿਆ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਉਹ ਅਮਰੀਕਾ ਅਤੇ ਕੌਮਾਂਤਰੀ ਪੱਧਰ 'ਤੇ ਪਹਿਲਾਂ ਵੀ ਕਈ ਥਾਵਾਂ 'ਤੇ ਜਾ ਚੁੱਕੇ ਹਨ ਪਰ ਪੱਗ ਉਤਾਰਨ ਲਈ ਉਨ੍ਹਾਂ ਨੂੰ ਕਦੇ ਨਹੀਂ ਆਖਿਆ ਗਿਆ। ਸੰਘੀ ਕੈਬਨਿਟ ਮੰਤਰੀ ਹੋਣ ਨਾਤੇ ਬੈਂਸ ਕੋਲ ਸਪੈਸ਼ਲ ਡਿਪਲੋਮੈਟਿਕ ਪਾਸਪੋਰਟ ਹੈ ਤੇ ਉਨ੍ਹਾਂ ਦੇ ਦਫ਼ਤਰ ਨੇ ਦਸਿਆ ਕਿ ਜਦੋਂ ਤਕ ਉਨ੍ਹਾਂ ਨੂੰ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਨਹੀਂ ਕਿਹਾ ਗਿਆ, ਉਨ੍ਹਾਂ ਨੇ ਆਪਣਾ ਇਹ ਖ਼ਾਸ ਪਾਸਪੋਰਟ ਵਿਖਾ ਕੇ ਕੋਈ ਰੋਹਬ ਨਹੀਂ ਪਾਇਆ।
canadian minister navdeep bains turbun checking us airport
ਇਸ ਘਟਨਾ ਤੋਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ ਅਤੇ ਟਰਾਂਸਪੋਰਟੇਸ਼ਨ ਸਕਿਓਰਿਟੀ ਐਡਮਨਿਸਟ੍ਰੇਸ਼ਨ ਨਾਲ ਗੱਲ ਕੀਤੀ ਗਈ ਤਾਂ ਅਮਰੀਕੀ ਅਧਿਕਾਰੀਆਂ ਨੇ ਬੈਂਸ ਤੋਂ ਮੁਆਫ਼ੀ ਮੰਗੀ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕੈਬਨਿਟ ਮੰਤਰੀ ਬੈਂਸ ਅਤੇ ਹਰਜੀਤ ਸਿੰਘ ਸੱਜਣ ਜੋ ਅੰਮ੍ਰਿਤਧਾਰੀ ਹਨ, ਅਮਰੀਕਾ ਆਉਂਦੇ-ਜਾਂਦੇ ਹਨ ਅਤੇ ਅਜਿਹੀਆਂ ਘਟਨਾਵਾਂ ਕਰ ਕੇ ਉਨ੍ਹਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ।