ਪਾਰਕ 'ਚ ਸੈਰ ਕਰਨ ਆਏ ਬ੍ਰਿਟਿਸ਼ ਪ੍ਰਧਾਨ ਮੰਤਰੀ ਨਾਲ ਝਗੜ ਪਿਆ ਇਕ ਸ਼ਖ਼ਸ
ਲੰਡਨ, 11 ਮਈ : ਲੰਡਨ ਦੇ ਇਕ ਪਾਰਕ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਇਕ ਵਿਅਕਤੀ ਝਗੜਾ ਕਰਨ ਲੱਗ ਪਿਆ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸਨਿਚਰਵਾਰ ਸਵੇਰੇ ਲੰਡਨ ਦੇ ਸੇਂਟ ਜੇਮਜ਼ ਪਾਰਕ ਵਿਚ ਸੈਰ ਲਈ ਨਿਕਲੇ ਸਨ। ਜਦੋਂ ਉਹ ਪਾਰਕ ਵਿਚ ਸੈਰ ਕਰ ਰਹੇ ਸਨ ਇਕ ਵਿਅਕਤੀ ਉਨ੍ਹਾਂ ਨੂੰ ਘੂਰਨ ਲੱਗਾ ਅਤੇ ਪੁੱਠਾ ਬੋਲਣਾ ਸ਼ੁਰੂ ਕਰ ਦਿਤਾ। ਇਸ ਕਾਰਨ ਜੌਨਸਨ ਵੀ ਉਸ ਨੌਜਵਾਨ ਦੇ ਸਾਹਮਣੇ ਆ ਗਏ।
ਨੌਜਵਾਨ ਨੇ ਸੰਤਰੀ ਰੰਗ ਦੀ ਪੋਲੋ ਕਮੀਜ਼ ਪਾਈ ਹੋਈ ਸੀ। ਇਹ ਨੌਜਵਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਵਲ ਉਂਗਲੀਆਂ ਕਰ ਇਸ਼ਾਰਾ ਕਰ ਰਿਹਾ ਸੀ। ਬੋਰਿਸ ਜੌਨਸਨ ਥੋੜੇ ਸਮੇਂ ਲਈ ਉਸ ਦੀ ਪ੍ਰਤੀਕ੍ਰਿਆ ਤੋਂ ਹੈਰਾਨ ਸਨ। ਇਹ ਨੌਜਵਾਨ ਨਾਲ ਦੀ ਨਾਲ ਪ੍ਰਧਾਨ ਮੰਤਰੀ ਤੋਂ ਦੂਰੀ ਵੀ ਬਣਾ ਰਿਹਾ ਸੀ ਤੇ ਕੁੱਝ ਸਖ਼ਤ ਸ਼ਬਦ ਬੋਲ ਰਿਹਾ ਸੀ।
ਇਸ ਤੋਂ ਬਾਅਦ, ਆਦਮੀ ਨੇ ਗੁੱਸੇ ਨਾਲ ਬ੍ਰਿਟਿਸ਼ ਪ੍ਰਧਾਨ ਮੰਤਰੀ ਵਲ ਅਪਣਾ ਹੱਥ ਹਿਲਾਇਆ ਅਤੇ ਉਸ ਦੇ ਉਲਟ ਦਿਸ਼ਾਂ ਵਲ ਚਲਾ ਗਿਆ। ਇਹ ਘਟਨਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਾਲ ਉਦੋਂ ਪੇਸ਼ ਆਈ, ਜਦੋਂ ਮੁਲਕ ਵਿਚ ਤਾਲਾਬੰਦੀ ਹਟਾਉਣ ਜਾਂ ਛੋਟ ਬਾਰੇ ਚਰਚਾ ਚੱਲ ਰਹੀ ਹੈ । ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ
ਕਿ ਸਰਕਾਰ ਪਾਬੰਦੀਆਂ ਵਿਚ
ਕੁਝ ਢਿੱਲ ਦੇਣ ਦੀ ਯੋਜਨਾ ਬਣਾ ਰਹੀ ਹੈ। (ਏਜੰਸੀ)