
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨਾਲ ਇਸ ਸਮੇਂ ਹਰ ਇਕ ਦੇਸ਼ ਲੜ ਰਿਹਾ ਹੈ।
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨਾਲ ਇਸ ਸਮੇਂ ਹਰ ਇਕ ਦੇਸ਼ ਲੜ ਰਿਹਾ ਹੈ। ਪੂਰੇ ਵਿਸ਼ਵ ਵਿਚ ਹੁਣ ਤੱਕ ਇਸ ਵਾਇਰਸ ਨਾਲ 40 ਲੱਖ ਤੋਂ ਜ਼ਿਆਦਾ ਲੋਕਾਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਮਰਨ ਵਾਲਿਆਂ ਦਾ ਅੰਕੜਾ 3 ਲੱਖ ਦੇ ਕਰੀਬ ਪਹੁੰਚ ਚੁੱਕਾ ਹੈ। ਉੱਥੇ ਹੀ ਭਾਰਤ ਵਿਚ ਵੀ ਇਸ ਵਾਇਰਸ ਨਾਲ 67 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 2,206 ਲੋਕਾਂ ਦੀ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ। ਕੋਵਿਡ -19 ਲਈ ਵਿਸ਼ਵ ਸਿਹਤ ਸੰਗਠਨ (WHO) ਦੇ ਵਿਸ਼ੇਸ਼ ਪ੍ਰਤੀਨਿਧੀ ਡਾ. ਡੇਵਿਡ ਨਾਬਾਰੋ ਨੇ ਕੋਰੋਨਾ ਨਾਲ ਚੱਲ ਰਹੀ ਲੜਾਈ ਵਿਚ ਭਾਰਤ ਦੀ ਤਿਆਰੀ ਦੀ ਪ੍ਰਸ਼ੰਸਾ ਕੀਤੀ ਹੈ।
Covid 19
ਡੇਵਿਡ ਨਾਬੋਰਸ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਭਾਰਤ ਵੱਲੋਂ ਸਹੀ ਸਮੇਂ ਤੇ ਚੁੱਕੇ ਜਾ ਰਹੇ ਕਦਮ ਅਤੇ ਮੁਸ਼ਕਿਲ ਕਾਰਜਾਂ ਦੀ ਸ਼ਲਾਘਾ ਕਰਦਾ ਹੈ। ਉਸ ਨੇ ਕਿਹਾ ਕਿ ਸਹੀ ਸਮੇਂ ਭਾਰਤ ਵਿਚ ਲੌਕਡਾਊਨ ਦੀ ਘੋਸ਼ਣਾ ਕੀਤੀ ਗਈ। ਜਿਸ ਦਾ ਅਸਰ ਇਹ ਹੋਇਆ ਕਿ ਭਾਰਤ ਵਰਗੇ ਦੇਸ਼ ਵਿਚ ਕਰੋਨਾ ਵਾਇਰਸ ਦੀ ਰਫਤਾਰ ਹਾਲੇ ਵੱਧੀ ਨਹੀਂ।
Covid 19
ਭਾਰਤ ਨੇ ਜਿਸ ਤਰ੍ਹਾਂ ਰਾਸ਼ਟਰੀ ਲੌਕਡਾਊਨ ਦੇ ਨਾਲ-ਨਾਲ ਆਈਸੋਲੇਸ਼ਨ ਵਾਰਡ ਅਤੇ ਕਰੋਨਾ ਸੰਪਰਕ ਵਿਚ ਆਉਂਣ ਵਾਲੇ ਵਿਅਕਤੀਆਂ ਦਾ ਪਤਾ ਲਗਾਉਂਣ ਦੀ ਕੋਸ਼ਿਸ਼ ਕੀਤੀ ਹੈ ਇਸ ਨਾਲ ਇੱਥੇ ਕਰੋਨਾ ਪੌਜਟਿਵ ਮਰੀਜ਼ਾਂ ਦਾ ਅੰਕੜਾ ਇੱਥੇ ਜ਼ਿਆਦਾ ਵਧਿਆ ਨਹੀਂ ਹੈ। ਡੇਵਿਡ ਨੈਬਰੋ ਨੇ ਕਿਹਾ ਕਿ ਭਾਰਤ ਵਿਚ ਜਲਦ ਲੌਕਡਾਊਨ ਨੂੰ ਲਾਗੂ ਕਰਨਾ ਇਕ ਦੂਰ ਦੀ ਸੋਚ ਸੀ। ਇਹ ਸਰਕਾਰ ਦਾ ਇਕ ਦਲੇਰਾਨਾ ਫੈਸਲਾ ਹੈ। ਭਾਵੇਂ ਕਿ ਅਜਿਹੇ ਸਮੇਂ ਵਿਚ ਸਰਕਾਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਨਾਲ ਭਾਰਤ ਦੇ ਲੋਕਾਂ ਨੂੰ ਕਰੋਨਾ ਨਾਲ ਲੜਨ ਲਈ ਸਮਾਂ ਮਿਲ ਗਿਆ।
covid 19
ਇਸੇ ਨਾਲ ਨੈਬਰੋ ਨੇ ਕਿਹਾ ਕਿ ਹਾਲੇ ਵੀ ਖਤਰਾ ਘੱਟ ਨਹੀਂ ਹੋਇਆ ਹੈ ਸਾਨੂੰ ਲੌਕਡਾਊਨ ਵਿਚ ਢਿੱਲ ਦੇ ਬਾਵਜੂਦ ਵੀ ਸੋਸ਼ਲ ਡਿਸਟੈਂਸਿੰਗ ਨੂੰ ਬਣਾ ਕੇ ਰੱਖਣਾ ਹੋਵੇਗਾ ਅਤੇ ਸਾਨੂੰ ਅੱਗੇ ਵੀ ਇਸੇ ਤਰ੍ਹਾਂ ਵਾਇਰਸ ਨਾਲ ਜਿਉਂਣਾ ਸ਼ੁਰੂ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਹੈ ਕਿ ਦੋ ਸਾਲ ਤੋਂ ਪਹਿਲਾਂ ਕਰੋਨਾ ਵਾਇਰਸ ਦਾ ਟੀਕਾ ਆ ਸਕੇਗਾ। ਇਸ ਲਈ ਟੀਕੇ ਦਾ ਇੰਤਜ਼ਾਰ ਕਰਨ ਤੋਂ ਬੇਹਤਰ ਹੈ ਕਿ ਦੁਨੀਆਂ ਦੇ ਲੋਕ ਇਸ ਵਾਇਰਸ ਨਾਲ ਜੀਉਂਣ ਦਾ ਆਦਤ ਪਾ ਲੈਣ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।