
Sudan News : ਇਹ ਜਾਣਕਾਰੀ ਇਕ ਡਾਕਟਰੀ ਸਰੋਤ ਅਤੇ ਚਸ਼ਮਦੀਦਾਂ ਨੇ ਦਿਤੀ
Sudan News in Punjabi : ਸੂਡਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਪੱਛਮੀ ਸੁੂਡਾਨ ਦੇ ਉਤਰੀ ਕੋਰਡੋਫਾਨ ਰਾਜ ਦੇ ਅਲ ਓਬੇਦ ਸ਼ਹਿਰ ਦੀ ਕੇਂਦਰੀ ਜੇਲ੍ਹ ’ਤੇ ਡਰੋਨ ਹਮਲੇ ਹੋਏ। ਇਨ੍ਹਾਂ ਹਮਲਿਆਂ ਵਿਚ ਘੱਟੋ-ਘੱਟ 19 ਕੈਦੀ ਮਾਰੇ ਗਏ ਅਤੇ 45 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਇਕ ਡਾਕਟਰੀ ਸਰੋਤ ਅਤੇ ਚਸ਼ਮਦੀਦਾਂ ਨੇ ਦਿਤੀ। ਅਲ ਓਬੈਦ ਹਸਪਤਾਲ ਦੇ ਇਕ ਮੈਡੀਕਲ ਸੂਤਰ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ 19 ਲਾਸ਼ਾਂ ਅਤੇ 45 ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
ਜੇਲ ਦੀ ਇਮਾਰਤ ਦੇ ਨੇੜੇ ਮੌਜੂਦ ਇਕ ਚਸ਼ਮਦੀਦ ਗਵਾਹ ਨੇ ਕਿਹਾ, ‘ਤਿੰਨ ਡਰੋਨਾਂ ਨੇ ਪੰਜ ਮਿਜ਼ਾਈਲਾਂ ਦਾਗ਼ੀਆਂ, ਜਿਨ੍ਹਾਂ ਵਿਚੋਂ ਤਿੰਨ ਸਿੱਧੀਆਂ ਜੇਲ ਦੀ ਇਮਾਰਤ ਅਤੇ ਉਸ ਖੇਤਰ ’ਤੇ ਡਿੱਗੀਆਂ ਜਿੱਥੇ ਕੈਦੀ ਰਹਿ ਰਹੇ ਸਨ।’ ਇਕ ਹੋਰ ਚਸ਼ਮਦੀਦ ਗਵਾਹ ਨੇ ਕਿਹਾ, ‘ਜੇਲ ਦੇ ਅੰਦਰ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ ਅਤੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਵੱਧ ਹੋ ਸਕਦੀ ਹੈ।’ ਇਸ ਘਟਨਾ ਬਾਰੇ ਅਜੇ ਤਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
(For more news apart from Drone attack on Sudan prison, 19 prisoners killed News in Punjabi, stay tuned to Rozana Spokesman)