ਨਿਊਜ਼ੀਲੈਂਡ 'ਚ ਲਗਾਤਾਰ 20ਵੇਂ ਦਿਨ ਵੀ ਕੋਈ ਕੋਰੋਨਾ ਦਾ ਨਵਾਂ ਕੇਸ ਨਹੀਂ ਆਇਆ, ਡਾਲਰ ਵਧਿਆ
Published : Jun 11, 2020, 10:36 pm IST
Updated : Jun 11, 2020, 10:36 pm IST
SHARE ARTICLE
1
1

ਨਿਊਜ਼ੀਲੈਂਡ 'ਚ ਲਗਾਤਾਰ 20ਵੇਂ ਦਿਨ ਵੀ ਕੋਈ ਕੋਰੋਨਾ ਦਾ ਨਵਾਂ ਕੇਸ ਨਹੀਂ ਆਇਆ, ਡਾਲਰ ਵਧਿਆ

ਔਕਲੈਂਡ 11 ਜੂਨ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ 'ਚ ਲਗਾਤਾਰ 20ਵੇਂ ਦਿਨ ਵੀ ਅੱਜ ਕੋਰੋਨਾ ਦਾ ਕੋਈ ਵੀ ਨਵਾਂ ਕੇਸ ਨਹੀਂ ਆਇਆ ਹੈ। ਸਿਹਤ ਮੰਤਰਾਲੇ ਨੇ ਅੱਜ ਅੱਪਡੇਟ ਜਾਰੀ ਕਰ ਕੇ ਦਸਿਆ ਕਿ ਦੇਸ਼ ਇਸ ਵੇਲੇ ਕੋਰੋਨਾ ਮੁਕਤ ਹੈ ਅਤੇ ਤੀਜੇ ਦਿਨ ਅਲਰਟ ਲੈਵਲ 1 ਦੀਆਂ ਪਾਬੰਦੀਆਂ ਉੱਤੇ ਚੱਲ ਰਿਹਾ ਹੈ।1
 ਨਿਊਜ਼ੀਲੈਂਡ ਦੇ ਪੁਸ਼ਟੀ ਕੀਤੇ ਗਏ ਅਤੇ ਸੰਭਾਵਤ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1504 ਹੀ ਹੈ। ਜਿਨ੍ਹਾਂ 'ਚ 1153 ਪੁਸ਼ਟੀ ਕੀਤੇ ਹਨ ਅਤੇ 341 ਸੰਭਾਵੀ ਕੇਸ ਹਨ। ਦੇਸ਼ 'ਚ ਐਕਟਿਵ ਕੇਸ ਜ਼ੀਰੋ ਹੈ। ਕੋਵਿਡ-19 ਤੋਂ 1482 ਲੋਕੀ ਰਿਕਵਰ ਹੋਏ ਹਨ। ਨਿਊਜ਼ੀਲੈਂਡ 'ਚ ਕੋਈ ਵੀ ਮਰੀਜ਼ ਕੋਵਿਡ-19 ਦੇ ਨਾਲ ਹਸਪਤਾਲ 'ਚ ਨਹੀਂ ਹੈ ਅਤੇ ਰੀਪੋਰਟ ਕਰਨ ਲਈ ਕੋਈ ਵਾਧੂ ਮੌਤਾਂ ਨਹੀਂ ਹਨ। ਮੌਤਾਂ ਦੀ ਗਿਣਤੀ 22 ਹੀ ਹੈ। ਮਹੱਤਵਪੂਰਣ 9 ਕਲੱਸਟਰ ਬੰਦ ਹੋ ਗਏ ਹਨ। ਦੇਸ਼ ਭਰ 'ਚ ਕੱਲ 3350 ਹੋਰ ਟੈੱਸਟ ਕੀਤੇ ਗਏ, ਜਿਨ੍ਹਾਂ ਨੂੰ ਕੁੱਲ ਮਿਲਾ ਕੇ 301,882 ਟੈੱਸਟਾਂ ਦੀ ਗਿਣਤੀ ਇਕ ਮਹੱਤਵਪੂਰਣ ਮੀਲ ਪੱਥਰ 'ਤੇ ਪਹੁੰਚ ਗਈ ਹੈ, ਜੋ ਆਬਾਦੀ ਦਾ 6 ਫ਼ੀ ਸਦੀ ਰਿਹਾ ਹੈ।


ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਟੈਸਟਿੰਗ ਪ੍ਰੀਕ੍ਰਿਆ ਮਹੱਤਵਪੂਰਣ ਹਿੱਸੇ ਵਜੋਂ ਜਾਰੀ ਰਹੇਗੀ। ਐਨ ਜ਼ੈੱਡ ਕੋਵਿਡ ਟ੍ਰੇਸਰ ਐਪ ਨੂੰ 5000 ਤੋਂ ਵੱਧ ਲੋਕਾਂ ਨੇ ਡਾਊਨਲੋਡ ਕੀਤਾ ਅਤੇ ਹੁਣ ਤਕ ਰੀਕਾਰਡ 586,000 ਰਜਿਸਟਰੇਸ਼ਨ ਦਰਜ ਕੀਤੀਆਂ ਗਈਆਂ ਹਨ। ਜਦੋਂ ਕਿ ਇਸ ਦੌਰਾਨ 45,100 ਕਾਰੋਬਾਰਾਂ ਨੇ ਕਿਊ ਆਰ ਕੋਡ ਦੇ ਨਾਲ ਪੋਸਟਰ ਤਿਆਰ ਕੀਤੇ ਹਨ ਅਤੇ ਲੋਕਾਂ ਨੇ 847,060 ਵਾਰ ਕਾਰੋਬਾਰਾਂ ਵਿਚ ਸਕੈਨ ਕੀਤਾ ਹੈ। ਮੰਗਲਵਾਰ ਨੂੰ ਦੇਸ਼ 'ਚ ਲੈਵਲ-1 ਲਾਗੂ 'ਤੇ ਜਾਣ ਦੇ ਬਾਵਜੂਦ, ਜਿਸ ਨਾਲ ਇਕੱਠ ਕਰਨ 'ਤੇ ਪਾਬੰਦੀ ਹਟਾ ਦਿਤੀ ਗਈ ਹੈ, ਪਰ ਇਸ ਦੇ ਬਾਵਜੂਦ ਇਨਰ ਸਿਟੀ ਆਕਲੈਂਡ ਦੇ ਕਾਰੋਬਾਰਾਂ ਨਾ ਸੰਘਰਸ਼ ਜਾਰੀ ਹੈ।

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement