
ਅਮਰੀਕਾ ਦੇ ਰਿਚਮਾਂਡ ਸ਼ਹਿਰ ’ਚ ਪ੍ਰਦਰਸ਼ਨਕਾਰੀਆਂ ਨੇ ਕ੍ਰਿਸਟੋਫਰ ਕੋਲੰਬਸ ਦੀ ਮੂਰਤੀ ਨੂੰ ਤੋੜ ਦਿਤਾ
ਰਿਚਮਾਂਡ(ਅਮਰੀਕਾ), 10 ਜੂਨ : ਅਮਰੀਕਾ ਦੇ ਰਿਚਮਾਂਡ ਸ਼ਹਿਰ ’ਚ ਪ੍ਰਦਰਸ਼ਨਕਾਰੀਆਂ ਨੇ ਕ੍ਰਿਸਟੋਫਰ ਕੋਲੰਬਸ ਦੀ ਮੂਰਤੀ ਨੂੰ ਤੋੜ ਦਿਤਾ, ਉਸ ਵਿਚ ਅੱਗ ਲਗਾ ਦਿਤੀ ਅਤੇ ਫਿਰ ਉਸ ਨੂੰ ਨਦੀ ’ਚ ਸੁੱਟ ਦਿਤਾ। ਖਬਰਾਂ ਮੁਤਾਬਕ ਪ੍ਰਦਰਸ਼ਨਕਾਰੀ ਸ਼ਹਿਰ ਦੇ ਬਾਇਰਡ ਪਾਰਕ ’ਚ ਇਕੱਠਾ ਹੋਏ ਅਤੇ ਉਸ ਦੇ ਦੋ ਘੰਟੇ ਤੋਂ ਵੀ ਘੱਟ ਸਮੇਂ ਬਾਅਦ ਮੂਰਤੀ ਨੂੰ ਨਦੀ ’ਚ ਸੁੱਟ ਦਿਤਾ। ‘ਐਨਬੀਸੀ 12’ ਦੀ ਖ਼ਬਰ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਰਾਤ ਕਰੀਬ ਸਾਡੇ ਅੱਠ ਵਜੇ ਮੂਰਤੀ ਨੂੰ ਕਈ ਰੱਸੀਆਂ ਦੀ ਮਦਦ ਨਾਲ ਉਖਾੜ ਦਿਤਾ ਅਤੇ ਉਸ ਦੀ ਜਗ੍ਹਾ ਸਪ੍ਰੇ ਨਾਲ ਲਿਖ ਦਿਤਾ, ‘ਕੋਲੰਬਸ ਕਤਲੇਆਮ ਦਾ ਪ੍ਰਤੀਕ’ ਹੈ।
File Photo
ਇਸਦੇ ਬਾਅਦ ਇਸ ਨੂੰ ਅੱਗ ਲਗਾ ਦਿਤੀ ਗਈ ਅਤੇ ਫਿਰ ਪਾਰਕ ’ਚ ਸਥਿਤ ਇਕ ਨਦੀ ਵਿਚ ਸੁੱਟ ਦਿਤਾ ਗਿਆ। ਰਿਚਮਾਂਡ ਟਾਈਮਜ਼-ਡਿਸਪੈਚ ਦੀ ਖ਼ਬਰ ਮੁਤਾਬਕ ਪਾਰਕ ’ਚ ਪੁਲਿਸ ਮੌਜੂਦ ਨਹੀਂ ਸੀ ਪਰ ਇਸ ਘਟਨਾ ਦੇ ਬਾਅਦ ਪੁਲਿਸ ਦੇ ਇਕ ਹੈਲੀਕਾਪਟਰ ਨੂੰ ਇਲਾਕੇ ਦਾ ਚੱਕਰ ਲਾਉਂਦੇ ਹੋਏ ਦੇਖਿਆ ਗਿਆ। ਰਿਚਮਾਂਡ ’ਚ ਦਸੰਬਰ 1927 ’ਚ ਕੋਲੰਬਸ ਦੀ ਮੂਰਤੀ ਲਗਾਈ ਗਈ ਸੀ ਅਤੇ ਇਹ ਕ੍ਰਿਸਟੋਫਰ ਕੋਲੰਬਸ ਦੀ ਪਹਿਲੀ ਮੂਰਤੀ ਸੀ। (ਪੀਟੀਆਈ)