Trade war between US and China: ਵਪਾਰਕ ਵਿਵਾਦਾਂ ਨੂੰ ਸੁਲਝਾਉਣ ਲਈ ਸਹਿਮਤ ਹੋਏ ਅਮਰੀਕਾ ਤੇ ਚੀਨ 

By : PARKASH

Published : Jun 11, 2025, 2:40 pm IST
Updated : Jun 11, 2025, 2:40 pm IST
SHARE ARTICLE
Trade war between US and China: US, China agree to resolve trade disputes
Trade war between US and China: US, China agree to resolve trade disputes

Trade war between US and China: ਲੰਡਨ ’ਚ ਦੋ ਦਿਨਾਂ ਦੀ ਗੱਲਬਾਤ ਤੋਂ ਬਾਅਦ ਹੋਇਆ ਸਮਝੌਤਾ

ਖਣਿਜ ਤੇ ਤਕਨਾਲੋਜੀ ਨਿਰਯਾਤ ’ਤੇ ਵਿਵਾਦਾਂ ਦੇ ਹੱਲ ਲਈ ਹੋਈ ਮੀਟਿੰਗ ’ਚ ਲਿਆ ਫ਼ੈਸਲਾ 

US, China agree to resolve trade disputes: ਸੰਯੁਕਤ ਰਾਜ ਅਮਰੀਕਾ ਅਤੇ ਚੀਨ ਦੇ ਸੀਨੀਅਰ ਵਾਰਤਾਕਾਰਾਂ ਨੇ ਆਪਣੀਆਂ ਵਪਾਰਕ ਗੱਲਬਾਤਾਂ ਨੂੰ ਮੁੜ ਪਟੜੀ ’ਤੇ ਲਿਆਉਣ ਲਈ ਇੱਕ ਢਾਂਚੇ ’ਤੇ ਸਿਧਾਂਤਕ ਤੌਰ ’ਤੇ ਇੱਕ ਸਮਝੌਤੇ ਦਾ ਐਲਾਨ ਕੀਤਾ ਹੈ। ਇਹ ਐਲਾਨ ਬ੍ਰਿਟਿਸ਼ ਰਾਜਧਾਨੀ ਲੰਡਨ ਵਿੱਚ ਦੋ ਦਿਨਾਂ ਗੱਲਬਾਤ ਦੇ ਅੰਤ ’ਤੇ ਆਇਆ। ਗੱਲਬਾਤ ਮੰਗਲਵਾਰ ਦੇਰ ਰਾਤ ਖ਼ਤਮ ਹੋਈ। ਦੋ ਦਿਨ ਤਕ ਚੱਲੀਆਂ ਮੀਟਿੰਗਾਂ ਖਣਿਜ ਅਤੇ ਤਕਨਾਲੋਜੀ ਨਿਰਯਾਤ ’ਤੇ ਵਿਵਾਦਾਂ ਨੂੰ ਹੱਲ ਕਰਨ ਦਾ ਰਸਤਾ ਲੱਭਣ ’ਤੇ ਕੇਂਦ੍ਰਿਤ ਸਨ ਜਿਸਨੇ ਪਿਛਲੇ ਮਹੀਨੇ ਜੇਨੇਵਾ ਵਿੱਚ ਹੋਏ ਵਪਾਰ ’ਤੇ ਨਾਜ਼ੁਕ ਸਮਝੌਤੇ ਨੂੰ ਹਿਲਾ ਦਿੱਤਾ ਸੀ। ਫ਼ਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕੀ ਚੀਨ ਦੇ ਸੰਯੁਕਤ ਰਾਜ ਅਮਰੀਕਾ ਨਾਲ ਵੱਡੇ ਵਪਾਰ ਸਰਪਲੱਸ ’ਤੇ ਹੋਰ ਬੁਨਿਆਦੀ ਅੰਤਰਾਂ ’ਤੇ ਕੋਈ ਪ੍ਰਗਤੀ ਹੋਈ ਹੈ ਜਾ ਨਹੀਂ। 

ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਮੀਟਿੰਗਾਂ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ,‘‘ਪਹਿਲਾਂ ਸਾਨੂੰ ਨਕਾਰਾਤਮਕਤਾ ਨੂੰ ਦੂਰ ਕਰਨਾ ਪਿਆ ਅਤੇ ਹੁਣ ਅਸੀਂ ਅੱਗੇ ਵਧ ਸਕਦੇ ਹਾਂ।’’ ਇਹ ਗੱਲਬਾਤ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਫ਼ੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਹੋਈ।

ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ, ਵਣਜ ਉਪ ਮੰਤਰੀ ਅਤੇ ਚੀਨ ਦੇ ਅੰਤਰਰਾਸ਼ਟਰੀ ਵਪਾਰ ਪ੍ਰਤੀਨਿਧੀ ਲੀ ਚੇਂਗਗਾਂਗ ਨੇ ਕਿਹਾ ਕਿ ਦੋਵੇਂ ਧਿਰਾਂ ਫ਼ੋਨ ਗੱਲਬਾਤ ਅਤੇ ਜਿਨੇਵਾ ਵਿੱਚ ਗੱਲਬਾਤ ਦੌਰਾਨ ਹੋਈ ਸਹਿਮਤੀ ਨੂੰ ਲਾਗੂ ਕਰਨ ਲਈ ਇੱਕ ਰਣਨੀਤੀ ’ਤੇ ਸਿਧਾਂਤਕ ਤੌਰ ’ਤੇ ਸਹਿਮਤ ਹੋ ਗਈਆਂ ਹਨ। ਅਗਲੇ ਦੌਰ ਦੀ ਗੱਲਬਾਤ ਲਈ ਸੰਭਾਵਿਤ ਸਮਾਂ-ਸਾਰਣੀ ਸਮੇਤ ਹੋਰ ਵੇਰਵੇ ਤੁਰੰਤ ਉਪਲਬਧ ਨਹੀਂ ਸਨ।

(For more news apart from Trade war Latest News, stay tuned to Rozana Spokesman)

SHARE ARTICLE

ਏਜੰਸੀ

Advertisement

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM

ਮੋਟਰ 'ਤੇ CM ਨਾਲ ਗੱਲ ਕਰਨ ਮਗਰੋਂ ਕੀ ਬੋਲੇ ਕਿਸਾਨ ?

28 Jul 2025 5:18 PM

Operation Mahadev : Terrorist Hashim Musa | Who was Hashim Musa?Mastermind of Pahalgam terror attack

28 Jul 2025 5:16 PM

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM
Advertisement