Trump vs Musk: ਐਲੋਨ ਮਸਕ ਨੇ ਰਾਸ਼ਟਰਪਤੀ ਟਰੰਪ ਵਿਰੁੱਧ ਕੀਤੀ ਪੋਸਟ ’ਤੇ ਜਤਾਇਆ ਅਫ਼ਸੋਸ

By : PARKASH

Published : Jun 11, 2025, 2:18 pm IST
Updated : Jun 11, 2025, 2:18 pm IST
SHARE ARTICLE
‘It came out of my mouth…’ Elon Musk regrets post against President Trump
‘It came out of my mouth…’ Elon Musk regrets post against President Trump

Trump vs Musk: ਕਿਹਾ- ਇਹ ਬਹੁਤ ਜ਼ਿਆਦਾ ਹੋ ਗਿਆ ਸੀ

 

Elon Musk regrets post against President Trump: ਅਰਬਪਤੀ ਐਲੋਨ ਮਸਕ ਨੇ ਬੁੱਧਵਾਰ ਨੂੰ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਆਪਣੀਆਂ ਕੁਝ ਸੋਸ਼ਲ ਮੀਡੀਆ ਪੋਸਟਾਂ ’ਤੇ ਅਫ਼ਸੋਸ ਪ੍ਰਗਟ ਕੀਤਾ। ਟੇਸਲਾ ਦੇ ਸੀਈਓ ਨੇ ਇਹ ਵੀ ਕਿਹਾ ਕਿ ਉਸਨੇ ਆਪਣੀ ਪੋਸਟ ਵਿੱਚ ‘ਬਹੁਤ ਜ਼ਿਆਦਾ ਕਿਹਾ’। ਮਸਕ ਨੇ ਐਕਸ ’ਤੇ ਲਿਖਿਆ, ‘‘ਮੈਨੂੰ ਪਿਛਲੇ ਹਫ਼ਤੇ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਆਪਣੀਆਂ ਕੁਝ ਪੋਸਟਾਂ ’ਤੇ ਅਫ਼ਸੋਸ ਹੈ। ਇਹ ਬਹੁਤ ਜ਼ਿਆਦਾ ਸੀ।’’

ਦਰਅਸਲ, ਦੋਵਾਂ ਵਿਚਕਾਰ ਸ਼ਬਦੀ ਜੰਗ ਪਿਛਲੇ ਹਫ਼ਤੇ ਉਦੋਂ ਸ਼ੁਰੂ ਹੋਈ, ਜਦੋਂ ਐਲੋਨ ਮਸਕ ਨੇ ਟਰੰਪ ਦੇ ਟੈਕਸ ਅਤੇ ਖ਼ਰਚ ਬਿੱਲ ‘ਵਨ ਬਿਗ ਬਿਊਟੀਫੁੱਲ ਬਿੱਲ’ ਨੂੰ ‘ਘਿਣਾਉਣੀ ਬਰਬਾਦੀ’ ਕਿਹਾ। ਇਹ ਬਿੱਲ ਅਮਰੀਕਾ ਦੇ ਕਰਜ਼ੇ ਨੂੰ ਲਗਭਗ 3 ਟ੍ਰਿਲੀਅਨ ਡਾਲਰ ਤੱਕ ਵਧਾਉਣ ਦੀ ਧਮਕੀ ਦਿੰਦਾ ਹੈ। ਮਸਕ ਨੇ ਬਿੱਲ ਦੀ ਆਲੋਚਨਾ ਕੀਤੀ ਅਤੇ ਕਿਹਾ, ‘‘ਇਹ ਅਮਰੀਕਾ ਦੇ ਨਾਗਰਿਕਾਂ ’ਤੇ ਅਸਹਿ ਕਰਜ਼ੇ ਦਾ ਬੋਝ ਪਾਵੇਗਾ।’’ ਹਾਲਾਂਕਿ ਐਲੋਨ ਮਸਕ ਨੇ ਕੁਝ ਤਿੱਖੇ ਟਵੀਟ ਹਟਾ ਦਿੱਤੇ, ਟਰੰਪ ਨੇ ਕੋਈ ਨਰਮੀ ਨਹੀਂ ਦਿਖਾਈ। ਉਸਨੇ ਚੇਤਾਵਨੀ ਦਿੱਤੀ ਕਿ ਜੇਕਰ ਮਸਕ 2026 ਦੀਆਂ ਮੱਧ-ਮਿਆਦੀ ਚੋਣਾਂ ਵਿੱਚ ਡੈਮੋਕਰੇਟਸ ਦਾ ਸਮਰਥਨ ਕਰਦਾ ਹੈ, ਤਾਂ ਇਸਦੇ ‘ਬਹੁਤ ਗੰਭੀਰ ਨਤੀਜੇ’ ਹੋਣਗੇ।

ਮਸਕ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਮੁਹਿੰਮ ਵਿੱਚ ਲਗਭਗ 288 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ। ਉਸਨੇ ਕਈ ਚੋਣ ਰੈਲੀਆਂ ਵਿੱਚ ਹਿੱਸਾ ਲਿਆ ਅਤੇ ਸਰਕਾਰੀ ਖ਼ਰਚਿਆਂ ਵਿੱਚ ਕਟੌਤੀ ਕਰਨ ਲਈ ਟਰੰਪ ਦੁਆਰਾ ਬਣਾਏ ਗਏ ਇੱਕ ਨਵੇਂ ਵਿਭਾਗ ਦੇ ਮੁਖੀ ਦਾ ਅਹੁਦਾ ਵੀ ਦਿੱਤਾ ਗਿਆ। ਹਾਲਾਂਕਿ, ਉਸਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਫਿਰ ਖੁੱਲ੍ਹ ਕੇ ਟਰੰਪ ਦੇ ਵਿਰੁੱਧ ਆ ਗਿਆ।

ਡੋਨਾਲਡ ਟਰੰਪ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਕਿਹਾ ਕਿ ‘‘ਐਲੋਨ ਦਾ ਮਨੋਬਲ ਡਿੱਗ ਰਿਹਾ ਸੀ, ਮੈਂ ਉਸਨੂੰ ਜਾਣ ਲਈ ਕਿਹਾ ਅਤੇ ਉਹ ਪਾਗਲ ਹੋ ਗਿਆ!’’ ਹਾਲਾਂਕਿ, ਹੁਣ ਮਸਕ ਨੇ ਟਰੰਪ ਤੋਂ ਮੁਆਫ਼ੀ ਮੰਗ ਲਈ ਹੈ, ਜਿਸ ਤੋਂ ਲੱਗਦਾ ਹੈ ਕਿ ਮਸਕ ਇਸ ਲੜਾਈ ਨੂੰ ਵਧਾਉਣ ਦੇ ਮੂਡ ਵਿੱਚ ਨਹੀਂ ਹੈ। ਕਿਉਂਕਿ ਉਸਨੇ ਨਾ ਸਿਰਫ ਟਰੰਪ ਦੀ ਆਲੋਚਨਾ ਕੀਤੀ, ਸਗੋਂ ਟਵਿੱਟਰ ’ਤੇ ਉਸਦੇ ਮਹਾਂਦੋਸ਼ ਦੀ ਮੰਗ ਵੀ ਕਰ ਦਿਤੀ ਸੀ।

(For more news apart from America Latest News, stay tuned to Rozana Spokesman)

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement