ਗੁਫਾ ਵਿਚੋਂ ਬਚਾਏ ਕੁਝ ਲੜਕੇ ਬਹੁਤ ਹੀ ਗੁਰਬਤ ਦੀ ਹਾਲਤ ਵਿਚ, ਰਾਸ਼ਟਰ ਦੀ ਨਾਗਰਿਕਤਾ ਤੋਂ ਵਾਂਝੇ
Published : Jul 11, 2018, 5:17 pm IST
Updated : Jul 11, 2018, 5:17 pm IST
SHARE ARTICLE
Thai cave rescue
Thai cave rescue

14 ਸਾਲ ਦਾ ਏਡੁਲ ਸੇਮ ਉਨ੍ਹਾਂ 12 ਖਿਡਾਰੀਆਂ ਵਿਚੋਂ ਇੱਕ ਹੈ,  ਜੋ ਆਪਣੇ ਕੋਚ ਦੇ ਨਾਲ 23 ਜੂਨ ਨੂੰ ਉੱਤਰੀ ਥਾਈਲੈਂਡ ਦੀ ਟੈਮ ਲੂੰਗ ਗੁਫਾ ਵਿਚ ਫਸ ਗਿਆ ਸੀ

ਨਵੀਂ ਦਿੱਲੀ, 14 ਸਾਲ ਦਾ ਏਡੁਲ ਸੇਮ ਉਨ੍ਹਾਂ 12 ਖਿਡਾਰੀਆਂ ਵਿਚੋਂ ਇੱਕ ਹੈ,  ਜੋ ਆਪਣੇ ਕੋਚ ਦੇ ਨਾਲ 23 ਜੂਨ ਨੂੰ ਉੱਤਰੀ ਥਾਈਲੈਂਡ ਦੀ ਟੈਮ ਲੂੰਗ ਗੁਫਾ ਵਿਚ ਫਸ ਗਿਆ ਸੀ। ਗੁਫਾ ਵਿਚ ਫਸਣ  ਤੋਂ ਬਾਅਦ ਸਾਰੇ 12 ਖਿਡਾਰੀ ਅਤੇ ਉਨ੍ਹਾਂ ਦੇ ਕੋਚ ਦੀ ਜਿੰਦਗੀ ਦਾਅ ਉੱਤੇ ਲਗੀ ਸੀ, ਪਰ 8 ਦੇਸ਼ਾਂ ਦੇ 90 ਗੋਤਾਖੋਰਾਂ ਦੇ ਹੌਸਲੇ ਦੀ ਬਦੌਲਤ ਸਾਰਿਆ ਨੂੰ ਨਵਾਂ ਜੀਵਨ ਮਿਲ ਗਿਆ।  ਦੱਸ ਦਈਏ ਕਿ ਏਡੁਲ ਸੇਮ ਲਈ ਜਿੰਦਗੀ ਦਾ ਖ਼ਤਰੇ ਵਿਚ ਪੈਣਾ ਕੋਈ ਨਵੀਂ ਗੱਲ ਨਹੀਂ ਹੈ।

Thai cave rescueThai cave rescueਜਦੋਂ ਏਡੁਲ ਸਿਰਫ਼ 6 ਸਾਲ ਦਾ ਸੀ ਉਦੋਂ ਉਸਦਾ ਪਰਿਵਾਰ ਮਿਆੰਮਾਰ ਦੇ ਇੱਕ ਹਿੰਸਕ ਖੇਤਰ ਤੋਂ ਭੱਜਕੇ ਥਾਈਲੈਂਡ ਆ ਗਿਆ ਸੀ। ਏਡੁਲ ਦੇ ਮਾਤਾ - ਪਿਤਾ ਚਾਹੁੰਦੇ ਸਨ ਕਿ ਉਨ੍ਹਾਂ  ਦੇ  ਬੇਟੇ ਨੂੰ ਚੰਗੀ ਸਿੱਖਿਆ ਮਿਲੇ ਅਤੇ ਉਸਦਾ ਭਵਿੱਖ ਚਾਨਣ ਭਰਿਆ ਹੋਵੇ ਇਸ ਲਈ ਉਹ ਹਿੰਸਕ ਇਲਾਕੇ ਤੋਂ ਬਚਕੇ ਥਾਈਲੈਂਡ ਆ ਗਿਆ। ਹਾਲਾਂਕਿ ਏਡੁਲ ਲਈ ਮੰਗਲਵਾਰ ਦਾ ਦਿਨ ਜਿੰਦਗੀ ਦੀ ਸਭ ਤੋਂ ਵੱਡੀ ਜਿੱਤ ਦਾ ਦਿਨ ਰਿਹਾ। ਏਡੁਲ ਅਤੇ ਉਸਦੇ ਸਾਥੀ 23 ਜੂਨ ਨੂੰ ਗੁਫਾ ਵਿਚ ਫਸ ਗਏ ਸਨ। 2 ਜੁਲਾਈ ਨੂੰ ਜਦੋਂ ਬ੍ਰਿਟਿਸ਼ ਗੋਤਾਖੋਰ ਉਨ੍ਹਾਂ ਤਕ ਪਹੁੰਚਿਆ ਤਾਂ ਉਥੇ ਇੱਕ ਮਾਤਰ ਅਜਿਹਾ ਖਿਡਾਰੀ ਸੀ ਜੋ ਅੰਗਰੇਜ਼ੀ ਵਿਚ ਗੱਲ ਕਰ ਸਕਦਾ ਸੀ।

Thai cave rescueThai cave rescueਉਨ੍ਹਾਂ ਨੇ ਹੀ ਬ੍ਰਿਟਿਸ਼ ਗੋਤਾਖੋਰ ਨਾਲ ਗੱਲਬਾਤ ਕੀਤੀ, ਦਿਨ ਪੁੱਛਿਆ, ਖਾਣ ਅਤੇ ਪਾਣੀ ਦੀ ਜ਼ਰੂਰਤ ਦੱਸੀ। ਯਾਨੀ ਟੀਮ ਦੇ ਨਾਲ ਏਡੁਲ ਨਾ ਹੁੰਦੇ ਤਾਂ ਸ਼ਾਇਦ ਉਸ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਏਡੁਲ ਅੰਗਰੇਜ਼ੀ ਤੋਂ ਇਲਾਵਾ ਥਾਈ, ਬਰਮੀ ਅਤੇ ਚੀਨੀ ਵੀ ਬੋਲਦੇ ਹਨ। ਉਹ 7 ਸਾਲ ਦੀ ਉਮਰ ਤੋਂ ਹੀ ਸਕੂਲ ਕੈੰਪਸ ਵਿਚ ਰਹਿੰਦਾ ਹੈ। ਏਡੁਲ ਸਾਈ ਨਾਮ ਦੇ ਬਾਰਡਰ ਵਾਲੇ ਇਲਾਕੇ ਵਿਚ ਰਹਿੰਦਾ ਹੈ, ਜਿਸ ਨੂੰ ਥਾਈਲੈਂਡ ਵਿਚ ਗਰਵ ਨਾਲ ਨਹੀਂ ਦੇਖਿਆ ਜਾਂਦਾ। ਇਹ ਇਲਾਕਾ ਥਾਈਲੈਂਡ, ਮਿਆੰਮਾਰ ਅਤੇ ਲਾਓਸ ਦੇ ਟਾਪੂ ਉੱਤੇ ਸਥਿਤ ਹੈ, ਇਸ ਲਈ ਇਸ ਨੂੰ ਗੋਲਡਨ ਟਰਾਇੰਗਲ ਵੀ ਕਿਹਾ ਜਾਂਦਾ ਹੈ।

Thai cave rescueThai cave rescueਗੋਲਡਨ ਟਰਾਇੰਗਲ ਵਿਚ ਅਜਿਹੇ ਲੋਕ ਬਹੁ ਗਿਣਤੀ ਵਿਚ ਹਨ ਜੋ ਮਿਆੰਮਾਰ ਵਿਚ ਖੁਦਮੁਖਤਿਆਰੀ ਲਈ ਸੰਘਰਸ਼ ਕਰ ਰਹੇ ਹਨ। ਕੋਚ ਇਕਾਪੋਲ ਚਾਂਥਾਵੋਂਗ ਤੋਂ ਇਲਾਵਾ ਫੁਟਬਾਲ ਟੀਮ ਦੇ ਤਿੰਨ ਹੋਰ ਖਿਡਾਰੀ ਅਜਿਹੇ ਹਨ, ਜੋ ਨਾਗਰਿਕਤਾ ਬਾਝੋਂ ਘਾਟ ਗਿਣਤੀ ਹਨ।  ਇਹ ਸਾਰੇ ਸ਼ਾਮ ਨੂੰ ਮਿਆੰਮਾਰ ਜਾਕੇ ਸਵੇਰੇ ਫੁਟਬਾਲ ਖੇਡਣ ਥਾਈਲੈਂਡ ਆਉਣ ਲਈ ਨਿਪੁੰਨ ਹਨ। ਫਿਲਹਾਲ ਇਸ ਫੁਟਬਾਲ ਖਿਡਾਰੀਆਂ ਨੇ ਅਪਣੀ ਜਿੰਦਗੀ ਦੀ ਸਭ ਤੋਂ ਵੱਡੀ ਜੰਗ ਤਾਂ ਜਿੱਤ ਲਈ ਹੈ, ਪਰ ਅੱਗੇ ਉਨ੍ਹਾਂ ਨੂੰ ਫਿਰ ਉਥੇ ਹੀ ਸੰਘਰਸ਼ ਦੇ ਨਾਲ ਜਿੰਦਗੀ ਜਿਉਣੀ ਹੋਵੇਗੀ ਜਿਨ੍ਹਾਂ ਤੋਂ ਉਹ 23 ਜੂਨ ਤੋਂ ਪਹਿਲਾਂ ਭੱਜ ਰਹੇ ਸਨ। 

Location: Malaysia, Pahang

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement